*ਬਲਿਊ ਹੈਵਨ ਕਲੌਨੀ ਵਿੱਚ ਮਹਿਫ਼ਲ ਪੀਰਾਂ ਦੀ ਪ੍ਰੋਗਰਾਮ ਕਰਵਾਇਆ*

0
98

ਮਾਨਸਾ, 23 ਦਸੰਬਰ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਕੈਟ ਬਿੱਲਡਰਜ਼ ਬਲਿਊ ਹੈਵਨ ਕਲੌਨੀ ਵਿੱਚ ਮਹਿਫ਼ਲ  ਪੀਰਾਂ ਦੀ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਸਮੇਂ ਬਾਬਾ ਹਦਰ ਸ਼ੇਖ ਦੀ ਦਰਗਾਹ ਮਲੇਰਕੋਟਲਾ ਦੇ ਗੱਦੀ ਨਸ਼ੀਨ ਬਾਬਾ ਸਹਿਬੀ ਖਾਨ,ਬਾਬਾ ਅਸੋ਼ਕ ਜੀ ਬਠਿੰਡਾ, ਬਾਬਾ ਵਿਕਾਸ ਜੀ ਮਲੋਟ ਅਤੇ ਬਾਬਾ ਡਿੰਪਲ ਜੀ ਮਾਨਸਾ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਅਸ਼ੀਰਵਾਦ ਦਿੱਤਾ। ਇਸ ਦੀਵਾਨ ਵਿੱਚ ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ ਅਤੇ ਸਲਾਮਤ ਅਲੀ ਨੇ ਪੀਰਾਂ ਦੇ ਗੁਣਗਾਨ ਕੀਤੇ। ਇਸ ਮੌਕੇ ਤੇ ਕੈਟ ਬਿੱਲਡਰਜ਼ ਐਂਡ ਡਿਵੈਲਪਰਸ ਵੱਲੋਂ ਬਲਿਊ ਹੈਵਨ ਟਾਊਨਸ਼ਿਪ ਦੇ ਨਾਮ ਹੇਠ ਨਵੀਆਂ 11 ਕੋਠੀਆਂ ਦਾ ਆਈ ਏ ਐਸ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮਾਨਸਾ ਨੇ ਉਦਘਾਟਨ ਕੀਤਾ ਅਤੇ ਉਨ੍ਹਾਂ ਦੇ ਨਾਲ ਹਲਕਾ ਮਾਨਸਾ ਦੇ ਵਿਧਾਇਕ ਡਾਕਟਰ ਵਿਜੈ ਸਿੰਗਲਾ, ਆਈ ਏ ਐਸ ਨਿਤਿਨ ਜੈਨ ਐਸ.ਡੀ.ਐਮ. ਸਰਦੂਲਗੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਚੁਸ਼ਪਿੰਦਰ ਚਹਿਲ, ਸੀਨੀਅਰ ਅਕਾਲੀ ਆਗੂ ਪ੍ਰੇਮ ਅਰੋੜਾ,ਬਲਿਊ ਹੈਵਨ ਕਲੌਨੀ ਦੇ ਮਾਲਕ ਸੰਜੀਵ ਕੁਮਾਰ,ਰਜਿੰਦਰ ਕੁਮਾਰ, ਜਤਿੰਦਰ ਕੁਮਾਰ, ਭਜਨ ਲਾਲ ਅਰੋੜਾ,ਰਕੇਸ਼ ਕੁਮਾਰ ਬਾਂਸਲ, ਹਿਤੇਸ਼ ਬਾਂਸਲ, ਬੌਬੀ ਧੂਰੀ,ਅਮਰਨਾਥ ਗੰਗਾਂ ਸਪਿੰਨ ਟੈਕਸਟ, ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਵੀ ਸ਼ਾਮਲ ਹੋ ਕੇ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ।

ਰਿਹਾਇਸ਼ੀ ਪਲਾਟਾਂ ਦੇ ਖਰੀਦਦਾਰਾਂ ਨੇ ਯਕੀਨ ਦਿਵਾਇਆ ਕਿ ਉਹ ਆਪਣੀਆਂ ਕੋਠੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਕਰਨਗੇ।ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਮਾਨਸਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਟਾਉਨਸ਼ਿਪ ਬਨਣ ਨਾਲ ਮਾਨਸਾ ਦੀ ਦਿੱਖ ਸੋਹਣੀ ਹੋਵੇਗੀ ਕਿਉਂਕਿ ਇਹ ਮਾਨਸਾ ਦੀ ਐਂਟਰੀ ਤੇ ਇੱਕ ਆਕਰਸ਼ਕ ਪ੍ਰੋਜੈਕਟ ਹੋਵੇਗਾ।ਮਾਨਸਾ ਪ੍ਰੋਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਦੱਸਿਆ ਕਿ ਇਸ ਕਲੋਨੀ ਦੇ ਅੱਗੇ ਇੱਕ ਬਹੁਤ ਵਧੀਆ ਸ਼ੌਪਿੰਗ ਕੰਪਲੈਕਸ ਬਣੇਗਾ ਜਿਸ ਵਿੱਚ ਬਰੈਂਡਡ ਕੰਪਨੀਆਂ ਦੇ ਸ਼ੋ ਰੂਮ ਖੋਲਣ ਲਈ ਕੰਪਨੀਆਂ ਨਾਲ ਐਗਰੀਮੈਂਟ ਕਰ ਲਏ ਗਏ ਹਨ। ਇਸ ਕਲੋਨੀ ਵਿੱਚ ਪਾਰਕ,ਸੀਵਰੇਜ ਸਿਸਟਮ,ਵਾਟਰ ਸਪਲਾਈ,ਗਰੀਨ ਬੈਲਟ ਤੋਂ ਇਲਾਵਾ ਹਰ ਉਹ ਸਹੂਲਤ ਜੋ ਵੱਡੇ ਸ਼ਹਿਰਾਂ ਦੀਆਂ ਕਲੋਨੀਆਂ ਵਿੱਚ ਹੁੰਦੀਆਂ ਮੁਹਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਅਤਿ ਆਧੁਨਿਕ ਸਟਾਇਲ ਨਾਲ ਬਣੀ ਕਾਲੋਨੀ ਮਾਨਸਾ ਨੂੰ ਇੱਕ ਨਵੀਂ ਪਹਿਚਾਣ ਦੇਵੇਗੀ।


NO COMMENTS