*ਬਲਾਤਕਾਰ ਦੇ ਮੁਕੱਦਮੇ ਵਿੱਚ ਪੈਰੋਲ ਜੰਪਰ ਨੂੰ ਕੀਤਾ ਕਾਬੂ*

0
75

ਮਾਨਸਾ, 03—07—2022 (ਸਾਰਾ ਯਹਾਂ/ ਮੁੱਖ ਸੰਪਾਦਕ )  ਸ੍ਰੀ ਗੌਰਵ ਤੂਰਾ, ਆਈ.ਪੀ.ਅ ੈਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ ਨੋਟ
ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ./ਭਗੌੜਿਆਂ ਅਤ ੇ ਪੈਰੋਲ ਜੰਪਰਾਂ ਨੂੰ
ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ
ਹੇਠ ਲਿਖੇ ਪੈਰੋਲ ਜੰਪਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।

ਮੁਕੱਦਮਾ ਨੰਬਰ 119 ਮਿਤੀ 13—07—2018 ਅ/ਧ 363,366—ਏ,376,120—ਬੀ.
ਹਿੰ:ਦੰ: ਅਤ ੇ 3,4 ਪਾਕਸੋ ਐਕਟ ਥਾਣਾ ਸਦਰ ਮਾਨਸਾ ਦਾ ਕੈਦੀ ਲੱਖਾ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ
ਭੀਖੀ ਜੋ ਜਿਲਾ ਜੇਲ੍ਹ ਮਾਨਸਾ ਵਿਖੇ ਸਜਾਂ ਕੱਟ ਰਿਹਾ ਸੀ। ਇਹ ਕੈਦੀ ਮਿਤੀ 25—03—2022 ਤੋਂ ਮਿਤੀ
21—05—2022 ਤੱਕ 8 ਹਫਤਿਆਂ ਦੀ ਪੈਰੋਲ (ਛੁੱਟੀ) ਪਰ ਆਇਆ ਸੀ ਪਰ ਇਹ ਛੁੱਟੀ ਕੱਟਣ ਤੋਂ
ਬਾਅਦ ਮਿਤੀ 21—05—2022 ਨੂੰ ਜਿਲਾ ਜੇਲ੍ਹ ਮਾਨਸਾ ਵਿਖੇ ਹਾਜ਼ਰ ਨਹੀ ਹੋਇਆ ਅਤ ੇ ਪੈਰੋਲ ਜੰਪਰ ਬਣ
ਗਿਆ। ਸ:ਥ: ਸੁਰੇਸ਼ ਕੁਮਾਰ ਪੀ.ਓ. ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਇਸਨੂੰ ਕਾਬ ੂ ਕਰਕੇ
ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਮੁੱਖ ਅਫਸਰ ਥਾਣਾ ਸਦਰ ਮਾਨਸਾ ਦੇ ਹਵਾਲੇ ਕੀਤਾ ਗਿਆ ਹੈ।


NO COMMENTS