ਬਲਾਤਕਾਰ ਅਤੇ ਕਤਲ ਕੇਸ ਵਿੱਚ ਉਮਰ ਕੈਦ ਕੱਟ ਰਹੇ ਰਾਮ ਰਹੀਮ ਨੂੰ ਚੁੱਪ-ਚੁਪੀਤੇ ਮਿਲੀ ਪੈਰੋਲ

0
416

ਚੰਡੀਗੜ੍ਹ / ਰੋਹਤਕ,07 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਬਲਾਤਕਾਰ ਅਤੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਪਿਛਲੇ ਦਿਨੀਂ ਇੱਕ ਦਿਨ ਦੀ ਪੈਰੋਲ ਮਿਲੀ ਸੀ। ਰਾਮ ਰਹੀਮ ਨੂੰ 24 ਅਕਤੂਬਰ ਨੂੰ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ-ਜੇਜੇਪੀ ਗੱਠਜੋੜ ਸਰਕਾਰ ਨੇ ਪੈਰੋਲ ‘ਚ ਮਦਦ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ਹੇਠ ਰੋਹਤਕ ਜੇਲ੍ਹ ਤੋਂ ਗੁਰੂਗਰਾਮ ਲਿਆਂਦਾ ਗਿਆ ਸੀ, ਪਰ ਸੁਰੱਖਿਆ ਕਰਮਚਾਰੀ ਵੀ ਇਸ ਤੋਂ ਜਾਣੂ ਨਹੀਂ ਸੀ। ਇਸ ਬਾਰੇ ਸਿਰਫ ਸੀਐਮ ਅਤੇ ਕੁਝ ਅਧਿਕਾਰੀ ਜਾਣਦੇ ਸੀ।

ਦੱਸ ਦੇਈਏ ਕਿ ਬਲਾਤਕਾਰ ਅਤੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਡੇਰਾ ਮੁਖੀ ਰੋਹਤਕ ਜੇਲ੍ਹ ਵਿੱਚ ਹੈ। ਸੂਤਰਾਂ ਨੇ ਦੱਸਿਆ ਕਿ ਰਾਮ ਰਹੀਮ ਨੂੰ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਮਿਲੀ ਸੀ। ਉਹ ਗੁਰੂਗਾਮ ਦੇ ਇੱਕ ਹਸਪਤਾਲ ਵਿੱਚ ਦਾਖਲ ਹੈ। ਭਾਰੀ ਸੁਰੱਖਿਆ ਦੇ ਮੱਦੇਨਜ਼ਰ ਡੇਰਾ ਮੁਖੀ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਗੁਰੂਗ੍ਰਾਮ ਹਸਪਤਾਲ ਲਿਜਾਇਆ ਗਿਆ।

ਰਾਮ ਰਹੀਮ ਦੀ ਸੁਰੱਖਿਆ ‘ਚ ਤਿੰਨ ਪੁਲਿਸ ਟੁਕੜੀਆਂ:

ਰਾਮ ਰਹੀਮ 24 ਅਕਤੂਬਰ ਦੀ ਸ਼ਾਮ ਤੱਕ ਆਪਣੀ ਬੀਮਾਰ ਮਾਂ ਨਾਲ ਰਿਹਾ। ਸੂਤਰਾਂ ਨੇ ਦੱਸਿਆ ਕਿ ਹਰਿਆਣਾ ਪੁਲਿਸ ਦੀਆਂ ਤਿੰਨ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਸੀ। ਇਕ ਯੂਨਿਟ ਵਿਚ 80 ਤੋਂ 100 ਸਿਪਾਹੀ ਸੀ। ਡੇਰਾ ਮੁਖੀ ਨੂੰ ਜੇਲ੍ਹ ਤੋਂ ਪੁਲਿਸ ਦੀ ਕਾਰ ਵਿਚ ਲਿਆਂਦਾ ਗਿਆ ਜਿਸ ‘ਚ ਪਰਦੇ ਲੱਗੇ ਸੀ। ਗੁਰੂਗ੍ਰਾਮ ਵਿੱਚ ਪੁਲਿਸ ਨੇ ਕਾਰ ਨੂੰ ਹਸਪਤਾਲ ਦੇ ਬੇਸਮੈਂਟ ਵਿੱਚ ਖੜ੍ਹਾ ਕੀਤਾ ਅਤੇ ਜਿਸ ਫਲੌਰ ‘ਤੇ ਉਸ ਦੀ ਮਾਂ ਦਾ ਇਲਾਜ ਹੋ ਰਿਹਾ ਹੈ ਉਸ ਨੂੰ ਪੂਰੀ ਤਰ੍ਹਾਂ ਖਾਲੀ ਕਰਵਾਇਆ ਗਿਆ।

ਜੇਲ ਸੁਪਰਡੈਂਟ ਤੋਂ ਮਿਲੀ ਸੀ ਬੇਨਤੀ:

ਰੋਹਤਕ ਦੇ ਐਸਪੀ ਰਾਹੁਲ ਸ਼ਰਮਾ ਦੀ ਪੁਸ਼ਟੀ ਕਰਦਿਆਂ ਕਿਹਾ, “ਸਾਨੂੰ ਰਾਮ ਰਹੀਮ ਦੇ ਗੁਰੂਗ੍ਰਾਮ ਦੇ ਦੌਰੇ ਲਈ ਸੁਰੱਖਿਆ ਪ੍ਰਬੰਧਾਂ ਲਈ ਜੇਲ ਸੁਪਰਡੈਂਟ ਤੋਂ ਇੱਕ ਬੇਨਤੀ ਮਿਲੀ ਸੀ। 24 ਅਕਤੂਬਰ ਨੂੰ ਅਸੀਂ ਸਵੇਰ ਤੋਂ ਸ਼ਾਮ ਤੱਕ ਸੁਰੱਖਿਆ ਦਿੱਤੀ। ਸਭ ਕੁਝ ਸ਼ਾਂਤੀ ਨਾਲ ਹੋਇਆ।”

NO COMMENTS