*ਬਲਵੀਰ ਸਿੰਘ ਭੱਠਲ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਖੂਨਦਾਨ ਕੈਂਪ ਦਾ ਆਯੋਜਨ*

0
48

ਬੋਹਾ 4 ਜੁਲਾਈ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-  ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਡਾ ਬਲਵੀਰ ਸਿੰਘ ਬੀਰਾ ਪਿੰਡ ਰਾਮ ਨਗਰ ਭੱਠਲ ਜੋ ਕਿ ਪਿਛਲੇ ਦਿਨੀਂ ਇਕ ਸੰਖੇਪ ਬਿਮਾਰੀ ਕਾਰਨ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ  ਉਨ੍ਹਾਂ ਦੀ ਯਾਦ ਨੂੰ ਸਮਰਪਤ ਇਕ ਬਲੱਡ ਕੈਂਪ ਪਿੰਡ ਰਾਮ ਨਗਰ ਭੱਠਲ ਵਿਖੇ ਸਿਵਲ ਹਸਪਤਾਲ ਮਾਨਸਾ ਦੀ ਬਲੱਡ ਬੈਂਕ ਟੀਮ ਵੱਲੋਂ ਡਾਕਟਰ ਬਬੀਤਾ, ਮੈਡਮ ਸੁਨੈਨਾ ਦੀ ਅਗਵਾਈ ਹੇਠ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਲਗਾਇਆ ਗਿਆ ਜਿਸ ਵਿਚ 48 ਯੂਨਿਟ ਖੂਨਦਾਨ ਕੀਤਾ ਗਿਆ ਸਖ਼ਤ ਗਰਮੀ ਦੇ ਬਾਵਜੂਦ ਖੂਨਦਾਨੀਆਂ ਵਿੱਚ ਖ਼ੂਨ ਕਰਨ ਦਾ ਬਹੁਤ ਉਤਸ਼ਾਹ ਸੀ  ਸਾਰੇ ਹੀ ਖੂਨਦਾਨੀਆਂ ਨੂੰ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ ਇਸ ਸਮੇਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਟੀਮ ਆਸਰਾ ਦੇ ਮੁੱਖ ਸਲਾਹਕਾਰ ਸੁਖਪਾਲ ਸਿੰਘ ਅਤੇ ਵਾਈਸ ਪ੍ਰਧਾਨ ਜਲਵਿੰਦਰ ਸਿੰਘ ਜ਼ੋਰਾ  ਵੱਲੋਂ ਖੂਨ ਦੀ ਮਹੱਤਤਾ ਬਾਰੇ ਦੱਸਿਆ ਗਿਆ ਕਿ ਸਾਡਾ ਖੂਨ ਕਦੇ ਵੀ ਘਟਦਾ ਨਹੀਂ ਇਹ ਕੁਦਰਤੀ ਤੌਰ ਤੇ ਥੋੜ੍ਹੇ ਸਮੇਂ ਬਾਅਦ ਹੀ ਆਪਣੇ ਆਪ ਪੂਰਾ ਹੋ ਜਾਂਦਾ ਹੈ ਸਾਨੂੰ  ਕਦੇ ਵੀ ਖ਼ੂਨਦਾਨ ਕਰਨ ਵੇਲੇ ਘਬਰਾਉਣਾ ਨਹੀਂ ਚਾਹੀਦਾ ਅਤੇ ਪਰਿਵਾਰ ਵੱਲੋਂ

ਇਸ ਦੁੱਖ ਦੀ ਘੜੀ ਵਿੱਚ ਬਲੱਡ ਕੈਂਪ ਲਗਾ ਕੇ ਕੀਤੇ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ  ਇਸ ਸਮੇਂ ਕੈਂਪ ਵਿਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਧੰਨਾ ਮੱਲ ਗੋਇਲ, ਮੱਖਣ ਸਿੰਘ ਸਾਬਕਾ ਸਰਪੰਚ, ਡਾ ਰਘਵੀਰ ਸਿੰਘ ਜ਼ਿਲ੍ਹਾ ਪ੍ਰਧਾਨ, ਐਮਐਲਏ ਬੁੱਧ ਰਾਮ,ਅਕਾਲੀ ਆਗੂ ਬੱਲਮ ਸਿੰਘ ਕਲੀਪੁਰ ,ਜੋਗਾ ਸਿੰਘ ਬੋਹਾ   ਸਰਪੰਚ  ਕੁਲਵਿੰਦਰ ਸਿੰਘ, ਸਮੂਹ ਗਰਾਮ ਪੰਚਾਇਤ, ਨਗਰ ਨਿਵਾਸੀ, ਦਸਮੇਸ਼ ਕਲੱਬ, ਸ਼ਹੀਦ ਜੀਵਨ ਸਿੰਘ ਕਲੱਬ,ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਸਾਨ ਯੂਨੀਅਨ ਏਕਤਾ ਤੋ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ

NO COMMENTS