*ਬਲਵਿੰਦਰ ਸਿੰਘ ਨਕੱਈ ਦੀ ਮੌਤ ਤੇ ਦੇਸ਼ ਦੇ ਪ੍ਰਧਾਨ ਮੰਤਰੀ , ਗ੍ਰਹਿ ਮੰਤਰੀ ਅਤੇ ਖੇਤੀਬਾੜੀ ਮੰਤਰੀ ਨੇ ਕੀਤਾ ਟਵੀਟ*

0
83


ਮਾਨਸਾ 14ਅਕਤੂਬਰ( ਸਾਰਾ ਯਹਾਂ/ਬੀਰਬਲ ਧਾਲੀਵਾਲ ) —– ਅਕਾਲੀ ਦਲ ਦੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਦੇ ਪਿਤਾ ਬਲਵਿੰਦਰ ਸਿੰਘ ਨਕੱਈ ਚੇਅਰਮੈਨ ਇਫਕੋ ਦੇ ਦੇਹਾਂਤ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਟਵੀਟ ਕਰਕੇ ਨਕੱਈ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਲੰਮਾ ਸਮਾਂ ਇਫਕੋ ਦੀ ਚੇਅਰਮੈਨੀ ਕਰਦਿਆਂ ਇਮਾਨਦਾਰੀ ਨਾਲ ਕੰਮ ਕੀਤਾ ਅਤੇ ਆਪਣਾ ਰੁਤਬਾ ਬਣਾ ਕੇ ਰੱਖਿਆ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਨਕੱਈ ਦੇ ਅਕਾਲ ਚਲਾਣੇ ਨਾਲ ਉਨ੍ਹਾਂ ਨੂੰ ਦੁੱਖ ਪਹੁੰਚਿਆ ਅਤੇ ਨੇਕ ਪੁਰਸ਼ ਨੂੰ ਗਵਾ ਕੇ ਬਹੁਤ ਵੱਡਾ ਘਾਟਾ ਪਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਐੱਸ.ਓ.ਆਈ-3 ਦੇ ਪ੍ਰਧਾਨ ਮਨਦੀਪ ਸਿੰਘ ਗੁੜਥੜੀ, ਯੂਥ ਅਕਾਲੀ ਦਲ ਦਿਹਾਤੀ ਜਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਹਲਕਾ ਮਾਨਸਾ ਦੇ ਸੇਵਾਦਾਰ ਪ੍ਰੇਮ ਕੁਮਾਰ ਅਰੋੜਾ ਨੇ ਨਕੱਈ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਬਲਵਿੰਦਰ ਸਿੰਘ ਨਕੱਈ ਦਾ ਹਮੇਸ਼ਾ ਪਰਿਵਾਰ ਤੇ ਆਸ਼ੀਰਵਾਦ ਰਿਹਾ, ਜਿਸ ਨਾਲ ਇਸ ਪਰਿਵਾਰ ਨੇ ਵੱਡੀਆਂ ਬੁਲੰਦੀਆਂ ਛੂਹੀਆਂ ਅਤੇ ਤਰੱਕੀ ਦੇ ਰਾਹ ਤੁਰਿਆ। ਬਲਵਿੰਦਰ ਸਿੰਘ ਨਕੱਈ ਨੇ ਇਮਾਨਦਾਰੀ ਨਾਲ ਕੰਮ ਕਰਕੇ ਸਾਬਿਤ ਕੀਤਾ ਹੈ ਕਿ ਇਮਾਨਦਾਰ ਵਿਅਕਤੀਆਂ ਅੱਗੇ ਭ੍ਰਿਸ਼ਟਾਚਾਰ ਕੋਈ ਚੀਜ ਨਹੀਂ ਹੁੰਦੀ ਹੈ।

NO COMMENTS