ਬਲਬੀਰ ਸਿੰਘ ਸਿੱਧੂ ਨੇ 5 ਐਡਵਾਂਸ ਲਾਈਫ ਸੇਵਿੰਗ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

0
18

ਚੰਡੀਗੜ•, 22 ਜੁਲਾਈ   (ਸਾਰਾ ਯਹਾ, ਬਲਜੀਤ ਸ਼ਰਮਾ)   : ਮਹਾਂਮਾਰੀ ਦੇ ਸੰਕਟਕਾਲੀ ਦੌਰ ਵਿਚ ਫੌਰੀ ਐਮਰਜੈਂਸੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ 5 ਐਡਵਾਂਸ ਲਾਈਫ ਸੇਵਿੰਗ ਐਂਬੂਲੈਂਸਾਂ ਦੀ ਸ਼ੁਰੂਆਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਐਂਬੂਲੈਂਸਾਂ  ਦੀ ਘਾਟ ਨੂੰ ਪੂਰਾ ਕਰਨ ਹਿੱਤ  ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 17 ਏਐਲਐਸ ਅਤੇ 60 ਬੀਐਲਐਸ ਐਂਬੂਲੈਂਸਾਂ ਖਰੀਦਣ ਦਾ ਫੈਸਲਾ ਕੀਤਾ ਹੈ। ਉਨ•ਾਂ ਕਿਹਾ ਮੇਕ ਇਨ ਪੰਜਾਬ ਪਾਲਿਸੀ ਨੂੰ ਧਿਆਨ ਵਿਚ ਰੱਖਦਿਆਂ ਜੱੈਮ ਪੋਰਟਲ ਰਾਹੀਂ ਮੈਸਰਜ਼ ਐਸ.ਐਮ.ਐਲ. ਇਸੂਜੂ ਲਿਮਟਡ ਨੂੰ ਇਨ•ਾਂ ਐਂਬੂਲੈਂਸਾਂ ਦਾ ਆਰਡਰ ਦਿੱਤਾ ਗਿਆ ਸੀ ਜਿਸ ਤਹਿਤ 5 ਐਡਵਾਂਸ ਲਾਈਫ

ਸੇਵਿੰਗ ਐਂਬੂਲੈਂਸਾਂ ਅੱਜ ਪ੍ਰਾਪਤ ਹੋਈਆਂ ਹਨ।
ਮੰਤਰੀ ਨੇ ਕਿਹਾ ਕਿ ਸਾਰੀਆਂ 17 ਏਐਲਐਸ ਐਂਬੂਲੈਂਸਾਂ ਜੀਵਨ ਬਚਾਉਣ ਵਾਲੇ ਉਪਕਰਣਾਂ ਜਿਵੇਂ ਵੈਂਟੀਲੇਟਰਾਂ, ਡਿਫਿਬ੍ਰਿਲੇਟਰਾਂ, ਮਲਟੀ-ਪੈਰਾ ਮਰੀਜ਼ਾਂ ਦੀ ਨਿਗਰਾਨੀ, ਸੱਕਸ਼ਨ ਮਸ਼ੀਨ, ਨਿਬੂਲਾਈਜ਼ਰਜ਼ ਆਦਿ ਨਾਲ ਪੂਰੀ ਤਰ•ਾਂ ਲੈਸ ਹਨ। ਇਨ•ਾਂ ਐਂਬੂਲੈਂਸਾਂ ਦੀ ਡਿਲੀਵਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੀਆਂ ਐਂਬੂਲਲੈਂਸਾਂ ਇੱਕ ਮਹੀਨੇ ਦੇ ਅੰਦਰ ਪਾ੍ਰਾਪਤ ਹੋ ਜਾਣਗੀਆਂ ।
ਉਨ•ਾਂ ਕਿਹਾ ਕਿ ਅੱਜ ਦੀ ਤਾਰੀਕ ਵਿੱਚ ਪੰਜਾਬ ਕੋਲ 5 ਏਐਲਐਸ ਅਤੇ 245 ਬੀਐਲਐਸ ਐਂਬੂਲੈਂਸਾਂ ਮੌਜੂਦ ਹਨ ਜਿਨ•ਾਂ ਨੂੰ ਪਹਿਲਾਂ ਹੀ ਰਣਨੀਤਕ ਥਾਵਾਂ ‘ਤੇ ਭੇਜਿਆ ਗਿਆ ਹੈ ਅਤੇ 108 ‘ਕਾਲ ਸੈਂਟਰ ਨਾਲ ਜੋੜਿਆ ਗਿਆ ਹੈ।ਸ੍ਰੀ ਸਿੱਧੂ ਨੇ ਕਿਹਾ ਕਿ ਇਹ ਐਂਬੂਲੈਂਸਾਂ ਸਾਹ ਲੈਣ ਵਿੱਚ ਤਕਲੀਫ ਅਤੇ ਹੋਰ ਗੰਭੀਰ ਸਮੱਸਿਆਵਾਂ ਵਾਲੇ ਮਰੀਜ਼ਾਂ ਲਈ ਜੀਵਨ ਰੱਖਿਅਕ ਸਾਬਤ ਹੋਣਗੀਆਂ।

NO COMMENTS