ਬਲਜੀਤ ਸਿੰਘ ਪੱਤਰਕਾਰ ਪੰਜਾਬੀ ਟ੍ਰਿਬਿਊਨ ਸਿਵਲ ਹਸਪਤਾਲ ਮਾਨਸਾ ਵਿਖੇ 58ਵਾਰੀ ਖੂਨ ਦਾਨ ਦਿੰਦੇ ਹੋਏ

0
46

ਸਰਦੂਲਗੜ੍ਹ (ਸਾਰਾ ਯਹਾ, ਬਲਜੀਤ ਸ਼ਰਮਾ) : ਬਲੱਡ ਬੈੰਕ ਮਾਨਸਾ ਵਿਖੇ ਅੱਜ ਆਪਣੀ ਜਿੰਦਗੀ ਚ 58ਵੀ ਵਾਰ ਖੂਨਦਾਨ ਕਰਨ ਦਾ ਮੌਕਾ ਮਿਲਿਆ। ਕਿਸੇ ਦੋਸਤ ਦਾ ਫੋਨ ਆਇਆ ਕਿ ਇੱਕ ਲੋੜਬੰਦ ਮਰੀਜ਼ ਲਈ B- ਨੇੈਗੇਟਿਵ ਗਰੁੱਪ ਦੀ ਤੁਰੰਤ ਜਰੂਰਤ ਹੈ ਜਲਦੀ ਆਉਣਾ। ਬੱਸ ਫਿਰ ਕੀ ਸੀ ਆਪਣੇ ਸੁਭਾਅ ਮੁਤਾਬਕ ਪਹੁੰਚ ਗਏ ਬਲੱਡ ਬੈਂਕ! ਖੂਨਦਾਨ ਕਰਕੇ ਸਰੀਰ ਹੌਲਾ ਫੁੱਲ ਹੋ ਗਿਆ।ਵਾਹਿਗੁਰੂ ਮਰੀਜ਼ ਨੂੰ ਜਲਦੀ ਤੰਦੁਰੁਸਤੀ ਬਖਸੇ। ਤਾਲਾਬੰਦੀ ਤੇ ਕਰਫਿਊ ਕਾਰਨ ਖੂਨਦਾਨ ਕੈੰਪ ਨਾ ਲੱਗਣ ਕਰਕੇ ਬਲੱਡ ਬੈਂਕ ਚ ਵੀ ਖੂਨ ਦੀ ਕਮੀ ਤਾਂ ਜਰੂਰ ਹੈ ਪਰ ਕੁਝ ਖੂਨਦਾਨੀ ਤੇ ਸਮਾਜ ਸੇਵੀ ਸੰਸਥਾਵਾਂ ਫਿਰ ਵੀ ਕੰਮ ਸਾਰ ਰਹੀਆਂ ਹਨ। ਸਮੂਹ ਸਵੈ-ਇੱਛਕ ਖੂਨਦਾਨੀਆ ਨੂੰ ਅਪੀਲ ਹੈ ਕਿ ਬੱਲਡ ਬੈੰਕ ਅਾਕੇ ਖੂਨਦਾਨ ਕਰੀਏ ਤਾਂ ਕਿ ਲੋੜਬੰਦਾਂ ਨੂੰ ਮੌਕੇ ਤੇ ਹੀ ਬਲੱਡ ਮਿਲ ਸਕੇ।

NO COMMENTS