*ਬਲਜੀਤ ਸ਼ਰਮਾ ਦੁਬਾਰਾ ਫਿਰ ਬਣੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ*

0
178

ਮਾਨਸਾ 17 ਅਪਰੈਲ ( ਸਾਰਾ ਯਹਾਂ /ਬੀਰਬਲ ਧਾਲੀਵਾਲ ) ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੀ ਸਲਾਨਾ ਚੋਣ ਹੋਈ ਅਤੇ ਬਲਜੀਤ ਸ਼ਰਮਾ ਦੂਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ।ਇਸ ਮੌਕੇ ਸੰਬੋਧਨ ਕਰਦੇ ਹੋਏ ਬਲਜੀਤ ਸ਼ਰਮਾ ਨੇ ਕਿਹਾ ਕਿ ਉਹ ਧੰਨਵਾਦੀ ਹਨ ਜੋ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਦੁਬਾਰਾ ਪ੍ਰਧਾਨ ਬਣਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪੂਰਾ ਸਾਲ  ਐਸੋਸੀਏਸ਼ਨ ਦੇ ਹੱਕਾਂ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਕੇ ਸਮੱਸਿਆਵਾਂ ਤੋਂ ਜਾਣੂ ਕਰਵਾਉਂਦੇ ਰਹੇ ਹਨ। ਜਿਨ੍ਹਾਂ ਵਿੱਚੋਂ ਬਹੁਤੀਆਂ ਹੱਲ ਵੀ ਹੋਈਆਂ ਹਨ ।ਅਤੇ ਕੁਝ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ  ਰਜਿਸਟਰੀ ਰੇਟਾ ਵਿਚ 25 ਪ੍ਰਤੀਸ਼ਤ ਵਾਧਾ ਕੀਤਾ ਗਿਆ ਹੈ! ਸਰਕਾਰ ਵੱਲੋਂ ਵਾਰ ਵਾਰ ਕੀਤੇ ਜਾ ਰਹੇ ਵਾਧੇ ਨਾਲ ਜਿੱਥੇ ਪ੍ਰਾਪਰਟੀ ਦਾ ਕੰਮ ਕਰਦੇ ਲੋਕਾਂ ਨੂੰ ਨੁਕਸਾਨ ਹੁੰਦਾ ਹੈ ਉੱਥੇ ਆਮ  ਜਨਤਾ ਤੇ ਵੀ ਭਾਰੀ ਬੋਝ ਪੈਂਦਾ ਹੈ! ਜਿਸ ਪਾਸੇ ਸਰਕਾਰ ਨੂੰ ਸੋਚਦੇ ਹੋਏ ਅਜਿਹੇ ਵਾਧਾ ਤੁਰੰਤ ਵਾਪਸ ਲੈਣੇ ਚਾਹੀਦੇ ਹਨ! ਸ਼ਰਮਾ ਨੇ ਕਿਹਾ ਕਿ ਮਾਨਸਾ ਵਿੱਚ ਜਿੱਥੇ ਰਜਿਸਟਰੀਆਂ ਹੁੰਦੀਆਂ ਹਨ ਉਸ ਜਗ੍ਹਾ ਤੇ  ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਨਾ ਹੀ ਛਾਂ ਦਾ ਪ੍ਰਬੰਧ ਹੈ !ਬੈਠਣ ਲਈ ਕਿਸੇ ਤਰ੍ਹਾਂ ਦੀ ਕੁਰਸੀਆਂ ਬਗੈਰਾ ਦੀ ਸਹੂਲਤ ਨਹੀਂ ਜਦਕਿ ਰਜਿਸਟਰੀ ਵਿੱਚੋਂ ਸਰਕਾਰ ਮੋਟੀ ਕਮਾਈ ਕਰਦੀ ਹੈ! ਅਤੇ  ਮਾਲ ਵਿਭਾਗ ਨੂੰ ਪ੍ਰਾਪਰਟੀ ਵਿਚੋਂ ਬਹੁਤ ਸਾਰੀ ਕਮਾਈ ਹੁੰਦੀ ਹੈ! ਤਾਂ ਫਿਰ ਇਸ ਸਰਕਾਰੀ ਦਫ਼ਤਰ ਵਿੱਚ ਬਣਦੀਆਂ ਸਹੂਲਤਾਂ ਲੋਕਾਂ ਨੂੰ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ !ਜਿਸ ਲਈ ਜਲਦੀ ਹੀ ਪੰਜਾਬ  ਸਰਕਾਰ ਦੇ ਮੰਤਰੀਆਂ ਅਤੇ ਹੋਰ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਕੇ ਇਸ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ !ਉਨ੍ਹਾਂ ਕਿਹਾ ਕਿ ਪ੍ਰਾਪਰਟੀ ਦਾ ਕੰਮ ਕਰ ਰਹੇ ਲੋਕਾਂ ਨਾਲ ਬਹੁਤ ਸਾਰੇ ਲੋਕਾਂ ਦਾ ਰੁਜ਼ਗਾਰ ਜੁੜਿਆ  ਹੋਇਆ ਹੈ ਜੇਕਰ ਪੰਜਾਬ ਸਰਕਾਰ ਕਿਸੇ ਨੂੰ ਨੌਕਰੀ ਨਹੀਂ ਦੇ ਸਕਦੀ ਤਾਂ ਆਪਣਾ ਰੁਜ਼ਗਾਰ ਚਲਾ ਰਹੇ ਲੋਕਾਂ ਤੋਂ ਰੁਜ਼ਗਾਰ ਖੋਹਣ ਦਾ ਵੀ ਕੋਈ ਅਧਿਕਾਰ ਨਹੀਂ ਹੈ ।ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਾਪਰਟੀ ਦੇ ਕੰਮ ਨਾਲ ਜੁੜੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦੂਰ ਕੀਤੀਆਂ ਜਾਣ ਨਾ ਕਿ ਲੋਕਾਂ ਦਾ ਰੁਜ਼ਗਾਰ ਖੋਹਿਆ ਜਾਵੇ। ਪ੍ਰਾਪਰਟੀ ਡੀਲਰ ਦਾ ਕੰਮ ਕਰ ਰਹੇ ਲੋਕ ਵੀ ਪੰਜਾਬ ਸਰਕਾਰ ਦੇ ਟੈਕਸ ਵਿੱਚ  ਬਹੁਤ ਸਾਰਾ ਯੋਗਦਾਨ ਪਾਉਂਦੇ ਹਨ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਾਪਰਟੀ ਦਾ ਕੰਮ ਕਰ ਰਹੇ ਲੋਕਾਂ ਦਾ ਧਿਆਨ ਰੱਖਿਆ ਜਾਵੇ ।ਇਸ ਮੌਕੇ ਪ੍ਰਾਪਰਟੀ ਐਸੋਸੀਏਸ਼ਨ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਦੁਆਰਾ ਅਗਲੇ ਸਾਲ ਵਾਸਤੇ ਇੱਕ ਵਾਰ ਪਿਛਲੇ ਕਮੇਟੀ ਨੂੰ ਚੁਣ ਲਿਆ ਗਿਆ।

ਅਤੇ ਇੰਦਰਸੈਨ ਅਕਾਲੀਆਂ ਜਰਨਲ ਸੈਕਟਰੀ ,ਅਤੇ ਸੀਨੀਅਰ ਵਾਈਸ ਪ੍ਰਧਾਨ ਸੋਹਣ ਲਾਲ ਠੇਕੇਦਾਰ, ਅਤੇ ਕੈਸ਼ੀਅਰ ਮਹਾਂਵੀਰ ਜੈਨ ਪਾਲ਼ੀ, ਅਤੇ ਸਹਾਇਕ ਕੈਸ਼ੀਅਰ ਰਵੀ ਕੁਮਾਰ, ਅਤੇ 11ਮੈਬਰੀ ਕਮੇਟੀ ਦੀ ਚੋਣ ਹੋਈ ਅਤੇ ਪਿਛਲੀ ਵਾਰ ਚੁਣੇ ਗੇ ਮੈਂਬਰਾਂ ਨੂੰ ਬਹਾਲ ਰੱਖਿਆ ਗਿਆ ਹੈ। ਅਤੇ ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਰਾਮ ਲਾਲ ਸ਼ਰਮਾ ਅਤੇ ਕਾਮਰੇਡ ਕਲਵੰਤ ਰਾਏ , ਜੱਸੀ ਗੋਇਲ ਨੇ ਕੀਤੀ ਅਤੇ ਪਿਛਲੀ ਐਸੋਸੀਏਸ਼ਨ ਦੇ ਕੰਮਾਂ ਬਾਰੇ ਜਰਨਲ ਸੈਕਟਰੀ ਇੰਦਰ ਸੈਨ ਅਕਲੀਆ ਨੇ ਸਭ ਨੂੰ ਚਾਨਣਾ ਪਾਇਆ। ਅਤੇ ਸਾਰੇ ਮੈਂਬਰਾਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ ।ਅਤੇ ਸਾਰੇ ਮੈਂਬਰਾਂ ਨੇ ਇਸ ਕਰਕੇ ਪਿਛਲੀ ਕਮੇਟੀ ਨੂੰ ਬਹਾਲ ਕੀਤਾ ਅਤੇ ਰਾਜਵੀਰ ਸਿੰਘ ਮਾਨਸ਼ਾਹੀਆ ਨੂੰ 11ਮੈਬਰੀ ਕਮੇਟੀ ਦਾ ਮੈਂਬਰ ਲਿਆ ਗਿਆ ਹੇੈ। ਅਤੇ ਇੱਕ ਮੈਂਬਰ ਨੂੰ ਕਮੇਟੀ ਵਿਚੋਂ ਖ਼ਰਾਜ ਕੀਤਾ ਗਿਆ। ਮੀਟਿੰਗ ਵਿੱਚ ਮਾਨਸਾ ਦੇ ਸਤਿਕਾਰਯੋਗ ਐਮ.ਐਲ.ਏ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ ਜੀ ਦਾ ਵੀ ਧੰਨਵਾਦ ਕੀਤਾ ਗਿਆ।

ਕਿ ਜਦ ਐਸੋਸੀਏਸ਼ਨ ਨੂੰ ਉਹਨਾਂ ਦੀ ਸਹਿਯੋਗ ਦੀ ਲੋੜ ਹੁੰਦੀ ਹੈ ਅਤੇ ਐਸੋਸੀਏਸ਼ਨ ਦੇ ਨਾਲ ਅਫਸਰਾਂ ਪਾਸ ਜਾਂਦੇ ਹਨ ਅਤੇ ਮੀਟਿੰਗ ਵਿੱਚ ਵੱਡੀ ਗਿਣਤੀ ਵਿਚ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਜਰਨਲ ਸੈਕਟਰੀ ਇੰਦਰ ਸੈਨ ਜੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

NO COMMENTS