ਬਰੇਟਾ-09 ਦਸੰਬਰ (ਸਾਰਾ ਯਹਾਂ) : ਬਹੁਤ ਖੁਸ਼ੀ ਦੀ ਗੱਲ ਹੈ, 25 ਸਾਲਾਂ ਤੋਂ ਬਰੇਟਾ ਰੇਲਵੇ ਲਾਈਨ ਤੇ ਫਲਾਇਓਵਰ ਬਣਾਉਣ ਲਈ ਸੰਘਰਸ਼ ਚੱਲ ਰਿਹਾ ਸੀ,ਉਹ ਮਨਜੂਰ ਹੋ ਗਿਆ ਹੈ ਅਤੇ ਟੈਂਡਰ ਲਗ ਚੁਕੇ ਹਨ। ਆਉਣ ਵਾਲੇ ਕੁਛ ਦਿਨਾਂ ਵਿਚ ਬਰੇਟਾ ਰੇਲਵੇ ਫਾਟਕ ਉਪਰ ROB, ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਗਲਾ ਜੀ ਅਤੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਚਰਣਜੀਤ ਸਿੰਘ ਚੰਨੀ ਜੀ ਦੀ ਯੋਗ ਅਗੁਵਾਈ ਹੇਂਠ ਬਣਨ ਜਾ ਰਿਹਾ ਹੈ।ਜਦੋਂ ਕਿ 111 ਸਾਲਾਂ ਤੋਂ ਰੇਲਵੇ ਲਾਇਨ ਐਥੋਂ ਦੀ ਲੰਘ ਰਹੀ ਸੀ। ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਇਹ ਪੁਲ ਪਾਸ ਕਰਵਾਇਆ ਜਿਸਦੀ ਚਿੱਠੀ ਮੈਂ ਹੇਠਾਂ ਲੋਕਾਂ ਨੂੰ ਸਮਰਪਿਤ ਕਰ ਰਿਹਾ ਹਾਂ।