ਬਰੇਟਾ ਸ਼ਹਿਰ ‘ਚ ਧੜੱਲੇ ਨਾਲ ਚੱਲ ਰਿਹਾ ਹੈ ‘ਦੜੇ ਸੱਟੇ ਦਾ ਧੰਦਾ

0
42

ਬਰੇਟਾ  18,ਜਨਵਰੀ (ਸਾਰਾ ਯਹਾਂ/ਰੀਤਵਾਲ) : ਸਥਾਨਕ ਸ਼ਹਿਰ ਬਰੇਟਾ ‘ਚ ਪਿਛਲੇ ਲੰਮੇ ਸਮੇਂ ਤੋਂ ਦੜੇ ਸੱਟੇ
ਦਾ ਧੰਦੇ ਧੜੱਲੇ ਨਾਲ ਚੱਲ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ
ਸੱਟੇਬਾਜæਾਂ iਖ਼ਲਾਫæ ਕੋਈ ਸਖਤ ਕਾਰਵਾਈ ਨਾ ਹੋਣ ਕਾਰਨ ਇਹ ਧੰਦਾ
ਬਿਨਾਂ ਖੌਫ ਤੋਂ ਚੱਲ ਰਿਹਾ ਹੈ । ਸ¨ਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ
ਸæਹਿਰ ਦੀਆਂ ਵੱਖ ਵੱਖ ਥਾਵਾਂ ਤੇ ਅਨੇਕਾਂ ਵਿਅਕਤੀ ਆਪਣੇ ਘਰਾਂ ਫ਼#39;ਚ ਬੈਠ
ਕੇ ਦੜੇ ਸੱਟੇ ਦਾ ਕੰਮ ਕਰਦੇ ਹਨ ,ਜਿਨ੍ਹਾਂ ‘ਚ ਕੁਝ ਔਰਤਾਂ ਵੀ ਸ਼ਾਮਲ ਹਨ ਅਤੇ
ਮਜæਦ¨ਰ/ਨੌਜਵਾਨ ਪੀੜੀ ਨੂੰ ਇਕ ਰੁਪਏ ਦੇ ਬਦਲੇ ਅੱਸੀ/ਨੱਬੇ ਰੁਪਏ ਦੇ ਲਾਲਚ ਫ਼#39;ਚ
ਦੜੇ ਸੱਟੇ ਦੇ ਨੰਬਰ ਲਗਾਉਂਦੇ ਹਨ ਪਰ ਲੋਕ ਲਾਲਚ ਵਸ ਸਾਰਾ ਕੁਝ ਆਪਣਾ
ਗੁਆ ਦਿੰਦੇ ਹਨ , ਕਈ ਵਾਰ ਤਾਂ ਪਿਛਲੇ ਗਏ ਰੁਪਏ ਵਾਪਸ ਲਿਆਉਣ ਦੀ
ਉਮੀਦ ਫ਼#39;ਚ ਆਪਣੇ ਘਰਾਂ ਫ਼#39;ਚ ਪਿਆ ਸਾਮਾਨ ਵੇਚ ਕੇ ਦਾਅ ਫ਼#39;ਤੇ ਲਾ ਦਿੰਦੇ ਹਨ,
ਜਿਸ ਕਾਰਨ ਇਨ੍ਹਾਂ ਗæਰੀਬ ਪਰਿਵਾਰਾਂ ਦੇ ਬੱਚੇ ਕਈ ਵਾਰੀ ਦੋ ਵੇਲੇ ਦੀ ਰੋਟੀ ਤੋਂ
ਵੀ ਮੁਥਾਜ ਹੋ ਜਾਂਦੇ ਹਨ । ਅਜਿਹੇ ਸੱਟੇਬਾਜਾਂæ ਨੇ ਸæਹਿਰ ਫ਼#39;ਚ ਵੱਖ-ਵੱਖ ਜਨਤਕ
ਥਾਵਾਂ ਫ਼#39;ਤੇ ਆਪਣੇ ਜਾਲ ਫ਼#39;ਚ ਲੋਕਾਂ ਨੂੰ ਫਸਾਉਣ ਦੇ ਲਈ ਕਰਿੰਦੇ ਛੱਡੇ ਹੋਏ ਹਨ
। ਜੋ ਦੜੇ ਸੱਟੇ ਦੀ ਪਰਚੀ ਇਕੱਠੀ ਕਰਕੇ ਇਨ੍ਹਾਂ ਸੱਟੇਬਾਜ਼ਾਂ ਨੂੰ ਦਿੰਦੇ ਹਨ ।
ਲੰਮੇ ਸਮੇਂ ਤੋਂ ਬਰੇਟਾ ‘ਚ ਪੁਲਿਸ ੫੍ਰਸ਼ਾਸਨ ਦੀ ਨੱਕ ਹੇਠ ਵੱਧ ਫੁੱਲ ਰਹੇ
ਇਸ ਗੋਰਖ ਧੰਦੇ ਨੇ ਇਲਾਕੇ ਦੇ ਅਨੇਕਾਂ ਘਰ ਉਜਾੜ ਕੇ ਰੱਖ ਦਿੱਤੇ ਹਨ।
ਦੁੱਖੀ ਹੋਏ ਲੋਕਾਂ ਦਾ ਕਹਿਣਾ ਹੈ ਕਿ ਸਰੇਆਮ ਚੱਲ ਰਹੇ ਇਸ ਗੋਰਖ ਧੰਦੇ ਨੂੰ
ਰੋਕਣ ਲਈ ਪੁਲਿਸ ਪ੍ਰਸ਼ਾਸਨ ਪ¨ਰੀ ਤਰ੍ਹਾਂ ਬੇਵੱਸ ਦਿਖਾਈ ਦੇ ਰਿਹਾ ਹੈ । ਜਿਸ
ਪਿੱਛੇ ਕੋਈ ਹੋਰ ਲਾਲਚ ਹੈ, ਇਹ ਸਵਾਲ ਜਰ¨ਰ ਬੁਝਾਰਤ ਬਣਿਆ ਹੋਇਆ ਹੈ । ਜਦ
ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ
ਕਿ ਜਲਦ ਹੀ ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਕਾਬੂ ਕਰਕੇ
ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ।

NO COMMENTS