ਬਰੇਟਾ ਵਿੱਚ ਬਾਦਰਾਂ ਦੀ ਦਹਿਸ਼ਤ ਨੇ ਲੋਕਾਂ ਦਾ ਜਿਉਣਾ ਕੀਤਾ ਮੁਹਾਲ

0
69


ਬਰੇਟਾ (ਸਾਰਾ ਯਹਾ/ ਰੀਤਵਾਲ) ਸਥਾਨਕ ਸ਼ਹਿਰ ‘ਚ ਬਾਦਰਾਂ ਦੀ ਦਹਿਸ਼ਤ ਨੇ ਲੋਕਾਂ ਦਾ ਜਿਉਣਾ ਦੁੱਭਰ
ਕੀਤਾ ਹੋਇਆ ਹੈ । ਇਸ ਸਮੱਸਿਆਂ ਨੂੰ ਲੈ ਲੋਕ ਅਨੇਕਾਂ ਵਾਰ ਜੰਗਲੀ ਵਿਭਾਗ ਕੋਲ
ਗੁਹਾਰ ਲਗਾ ਚੁੱਕੇ ਹਨ ਪਰ ਉਨ੍ਹਾਂ ਕਦੇ ਇਸ ਸਮੱਸਿਆ ਵੱਲ ਨਜ਼ਰ ਮਾਰਨ ਦੀ ਖੇਚਲ ਹੀ ਨਹੀਂ
ਕੀਤੀ । ਜਿਸਨੂੰ ਦੇਖਕੇ ਲਗਦਾ ਹੈ ਕਿ ਅਧਿਕਾਰੀ ਹਾਲੇ ਕਿਸੇ ਵੱਡੇ ਹਾਦਸੇ ਦੀ ਉਡੀਕ ‘ਚ ਹਨ ।
ਸਮਾਜਸੇਵੀ ਲੋਕਾਂ ਨੇ ਕਿਹਾ ਕਿ ਇਨ੍ਹਾਂ ਬਾਂਦਰਾਂ ਦੇ ਝੂੰਡ ਨੇ ਸਥਾਨਕ ਲੋਕਾਂ ਵਿਚ ਖੌਫ
ਦਾ ਮਾਹੌਲ ਬਣਾਇਆ ਹੋਇਆ ਹੈ।ਇਹ ਕਿਸੇ ਵੇਲੇ ਵੀ ਲੋਕਾਂ ‘ਤੇ ਹਮਲਾ ਕਰ ਦਿੰਦੇ ਹਨ
-ਖ਼ਾਸ ਕਰ ਇਹ ਸਕੂਲ ਜਾਣ ਵਾਲੇ ਬੱਚਿਆਂ ‘ਤੇ -ਔਰਤਾਂ ‘ਤੇ ਨਜ਼ਰ ਰੱਖ ਕੇ ਹਮਲਾ ਕਰਦੇ
ਹਨ ਅਤੇ ਸਮਾਨ ਖੋਹ ਲੈਂਦੇ ਹਨ।ਗਲੀਆਂ ‘ਚ ਖੜੀਆਂ ਗੱਡੀਆਂ ਦੀਆਂ ਖਿੜਕੀਆਂ ਤੋੜ
ਦਿੰਦੇ ਹਨ ਅਤੇ ਲੋਕਾਂ ਦੇ ਛੱਤ ਤੇ ਪਾਏ ਕੱਪੜਿਆਂ ਨੂੰ ਚੁੱਕ ਲੈ ਜਾਂਦੇ ਹਨ ਜਾਂ ਫਿਰ
ਫਾੜ ਦਿੰਦੇ ਹਨ ਅਤੇ ਕਈ ਵਾਰ ਸਕੂਲ, ਦਫ਼ਤਰ ਜਾਣ ਵਾਲੇ ਜਾਂ ਸਵੇਰੇ ਟਹਿਲਣ ਨਿਕਲੇ ਲੋਕਾਂ
‘ਤੇ ਵੀ ਇਹ ਹਮਲਾ ਕਰ ਦਿੰਦੇ ਹਨ । ਉਨ੍ਹਾਂ ਵਿਚੋਂ ਕਈ ਲੋਕ ਇਨ੍ਹਾਂ ਹਮਲਿਆਂ ‘ਚ ਜਖ਼ਮੀ
ਵੀ ਹੋ ਗਏ ਹਨ। ਇਨ੍ਹਾਂ ਬਾਂਦਰਾ ਨੇ ਐਨਾ ਕਹਿਰ ਮਚਾਇਆ ਹੋਇਆ ਹੈ ਕਿ ਵੇਲੇ
ਕੁਵੇਲੇ ਬਾਂਦਰ ਬੱਚਿਆਂ , ਔਰਤਾਂ ਨੂੰ ਵੱਢਣ ਲਈ ਮਗਰ ਪੈ ਜਾਂਦੇ ਹਨ ਅਤੇ ਖਾਣ ਪੀਣ
ਦਾ ਸਮਾਨ ਵੀ ਸ਼ਰੇਆਮ ਹੱਥਾਂ ਵਿਚੋਂ ਖੋਹ ਕੇ ਲੈ ਜਾਂਦੇ ਹਨ । ਇਸ ਸਮੱਸਿਆ ਬਾਰੇ
ਅਨੇਕਾਂ ਵਾਰ ਸ਼ਹਿਰ ਵਾਸੀਆਂ ਵੱਲੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ
ਵੀ ਕੋਈ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਜਾ ਰਹੀ ।
ਕੈਪਸ਼ਨ : ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਨਜ਼ਰ ਆਉਦੇ ਬਾਂਦਰ

NO COMMENTS