ਬਰੇਟਾ ਵਿੱਚ ਕਰੰਟ ਲੱਗਣ ਨਾਲ ਹੋਈ ਲੜਕੀ ਦੀ ਮੌਤ

0
89

ਬਰੇਟਾ , 1 ਨਵੰਬਰ (ਸਾਰਾ ਯਹਾ /ਰੀਤਵਾਲ) ਸਥਾਨਕ ਸ਼ਹਿਰ ਦੇ ਵਾਰਡ ਨੰਬਰ 10 ਨੇੜੇ ਰੇਲਵੇ ਫਾਟਕ ਵਿਖੇ ਇੱਕ 12 ਸਾਲਾਂ ਲੜਕੀ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਘਰ ਵਿਚ ਗਰਮ ਪਾਣੀ ਵਾਲੀ ਰਾੜ ਲੱਗੀ ਹੋਈ ਸੀ। ਜਿਸਦਾ ਅਚਾਨਕ ਪਾਣੀ ਵਾਲੀ ਬਾਲਟੀ ਨਾਲ ਪੈਰ ਲੱਗ ਗਿਆ। ਜਿਸਨੂੰ ਇਲਾਜ ਲਈ ਤਰੁੰਤ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿਥੇ ਲੜਕੀ ਨੂੰ ਡਾਕਟਰ ਵੱਲੋਂ ਮਿਰਤਕ ਘੋਸ਼ਿਤ ਕੀਤਾ ਗਿਆ। ਇਸ ਮੌਤ ਨੂੰ ਲੈ ਕੇ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।

NO COMMENTS