*ਬਰੇਟਾ ਬੰਦ ਪਈਆਂ ਸਟਰੀਟ ਲਾਇਟਾਂ ਦੇ ਕੰਮ ਚੱਲਣ ਨਾਲ ਬਹੁਤੇ ਖੁਸ਼ ਤੇ ਕੁਝ ਉਦਾਸ*

0
25

ਬਰੇਟਾ 23,ਜੂਨ (ਸਾਰਾ ਯਹਾਂ/ਰੀਤਵਾਲ) ਅਕਾਲੀ ਦਲ ਸਰਕਾਰ ਸਮੇਂ ਸ਼ਹਿਰ ‘ਚ ਕਰੋੜਾਂ ਦੀ ਲਾਗਤ ਨਾਲ ਲੱਗੀਆਂ ਸਟਰੀਟ ਲਾਇਟਾਂ ਕਾਫੀ ਸਮੇਂ ਤੋਂ ਬੰਦ
ਪਈਆਂ ਸਨ ਤੇ ਕੌਂਸਲ ਵੱਲੋਂ ਫੰਡ ਦੀ ਘਾਟ ਹੋਣ ਕਾਰਨ ਇਨ੍ਹਾਂ ਪੋਲਾਂ ਤੇ ਆਰਜ਼ੀ ਤੌਰ ਤੇ ਆਪਣੇ ਪੱਧਰ ਤੇ ਲਾਇਟਾਂ ਲਗਾਕੇ
ਡੰਗ ਟਪਾਇਆ ਜਾ ਰਿਹਾ ਸੀ । ਸੂਤਰਾਂ ਅਨੁਸਾਰ ਕੌਂਸਲ ਕੋਲ ਹੁਣ ਇਨ੍ਹਾਂ ਲਾਇਟਾਂ ਦੇ ਲਈ ਲੱਖਾਂ ਰੁਪਇਆ ‘ਚ ਫੰਡ ਆ
ਚੁੱਕਾ ਹੈ ਅਤੇ ਸ਼ਹਿਰ ‘ਚ ਬੰਦ ਪਈਆਂ ਸਟਰੀਟ ਲਾਇਟਾਂ ਨੂੰ ਚਾਲੂ ਕਰਨ ਦਾ ਕੰਮ ਚੱਲ ਰਿਹਾ ਹੈ ਪਰ ਦੂਜੇ ਪਾਸੇ ਕੁਝ
ਕੌਂਸਲਰਾਂ ‘ਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਸਾਡੇ ਵਾਰਡਾਂ ਦੀਆਂ ਬਹੁਤ ਸਾਰੀਆਂ ਗਲੀਆਂ ਅਤੇ
ਮੁਹੱਲਿਆਂ ‘ਚ ਕੌਂਸਲ ਦੇ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਦੀ ਮਿਲੀਭੁਗਤ ਨਾਲ ਜਾਣਬੁਝ ਕੇ ਸਟਰੀਟ ਲਾਇਟਾਂ ਲਗਾਉਣ ਦੇ
ਕੰਮ ‘ਚ ਦੇਰੀ ਕੀਤੀ ਜਾ ਰਹੀ ਹੈ ਅਤੇ ਆਪਣੇ ਚਹੇਤਿਆਂ ਦੇ ਵਾਰਡਾਂ ‘ਚ ਤੇਜੀ ਨਾਲ ਸਟਰੀਟ ਲਾਇਟਾਂ ਲਗਾਉਣ ਦਾ ਕੰਮ ਚਲਾਇਆ
ਜਾ ਰਿਹਾ ਹੈ । ਬਹੁਤੇ ਲੋਕ ਇਹ ਵੀ ਕਹਿੰਦੇ ਸੁਣੇ ਜਾ ਰਹੇ ਹਨ ਕਿ ਕਈ ਥਾਂਈ ਤਾਂ ਹਜ਼ਾਰਾਂ ਰੁਪਏ ਵਾਲੀਆਂ ਸਟਰੀਟ ਲਾਇਟਾਂ
ਲਗਾਈਆਂ ਜਾ ਰਹੀਆਂ ਹਨ ਅਤੇ ਬਹੁਤੇ ਮੁਹੱਲਿਆਂ ‘ਚ ਲੋਕੀਂ ਲਾਟੂ ਵੀ ਆਪਣੇ ਜੇਬ ਵਿੱਚੋਂ ਲਗਵਾ ਰਹੇ ਹਨ । ਦੂਜੇ ਪਾਸੇ
ਆਪਣੇ ਵਾਰਡਾਂ ‘ਚ ਹਨੇਰ ਕੁੱਪ ਹੋਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਡੇ ਨਾਲ ਕਿਉਂ ਮਤਰੇਈ ਮਾਂ ਵਾਲਾ ਸਲੂਕ
ਕਰ ਰਿਹਾ ਹੈ ਕਿ ਅਸੀਂ ਇਸ ਸ਼ਹਿਰ ਦੇ ਵਸਨੀਕ ਨਹੀਂ ਜਾ ਫਿਰ ਕਿ ਅਸੀਂ ਸਰਕਾਰਾਂ ਨੂੰ ਵੋਟਾਂ ਨਹੀਂ ਪਾਉਂਦੇ । ਉਨ੍ਹਾਂ ਕਿਹਾ
ਕਿ ਸਾਡੇ ਮੁਹੱਲਿਆਂ ‘ਚ ਸਟਰੀਟ ਲਾਇਟਾਂ ਨਾ ਚੱਲਣ ਕਾਰਨ ਮੁਹੱਲਾ ਵਾਸੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ
ਪੈ ਰਿਹਾ ਹੈ ਅਤੇ ਲਾਇਟਾਂ ਨਾ ਚੱਲਣ ਕਾਰਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਾ ਡਰ ਵੀ ਸਤਾ ਰਿਹਾ ਹੈ ਅਤੇ ਹਨੇਰ ਕੁੱਪ ਨਾਲ
ਚੋਰਾਂ ਦੇ ਹੌਸਲੇ ਬੁੰਲਦ ਹੁੰਦੇ ਜਾ ਰਹੇ ਹਨ ਤੇ ਉਹ ਹਨੇਰੇ ਦਾ ਫਾਇਦਾ ਉਠਾਕੇ ਚੋਰੀ ਦੀਆਂ ਵਾਰਦਾਤਾਂ ਨੂੰ
ਅੰਜਾਮ ਦੇ ਦਿੰਦੇ ਹਨ । ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਬੰਦ ਪਏ ਵਾਰਡਾਂ ਦੀਆਂ ਸਟਰੀਟ ਲਾਇਟਾਂ ਦਾ ਮਾਮਲਾ ਸ਼ੋਸਲ
ਮੀਡੀਆ ਤੇ ਵੀ ਵੇਖਣ ਨੂੰ ਮਿਲ ਰਿਹਾ ਹੈ । ਜਦ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਗਾਂਧੀ ਰਾਮ ਨਾਲ ਸੰਪਰਕ ਕੀਤਾ ਗਿਆ
ਤਾਂ ਉਨ੍ਹਾਂ ਕਿਹਾ ਕਿ ਸਟਰੀਟ ਲਾਇਟਾਂ ਦੇ ਲਈ ਕੌਂਸਲ ‘ਚ 8 ਲੱਖ ਦੇ ਕਰੀਬ ਗਰਾਂਟ ਆ ਚੁੱਕੀ ਹੈ । ਜਿਸ ਦੀ ਵਰਤੋਂ ਨਾਲ ਇੱਕਲੇ ਇੱਕਲੇ
ਵਾਰਡ ‘ਚ ਸਟਰੀਟ ਲਾਇਟਾਂ ਲਗਾਈਆਂ ਜਾਣਗੀਆਂ ਅਤੇ ਕਿਸੇ ਵੀ ਵਿਅਕਤੀ ਨਾਲ ਕੋਈ ਵਿਕਤੇਬਾਜ਼ੀ ਨਹੀਂ ਕੀਤੀ ਜਾਵੇਗੀ ।

NO COMMENTS