*ਬਰੇਟਾ ਨਾਇਬ ਤਹਿਸੀਲਦਾਰ ਦੀ ਖਾਲੀ ਆਸਾਮੀ ਨੂੰ ਲੈ ਕੇ ਲੋਕਾਂ ਪ੍ਰਸ਼ਾਸਨ ਖਿਲ਼ਾਫ ਕੀਤੀ ਨਾਅਰੇਬਾਜ਼ੀ*

0
17


ਬਰੇਟਾ  (ਸਾਰਾ ਯਹਾਂ/ਰੀਤਵਾਲ) ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਵੱਖ ਵੱਖ ਸਰਕਾਰੀ
ਦਫæਤਰਾਂ ਫ਼#39;ਚ ਬਾਬੂਆਂ ਦੀਆਂ ਆਸਮੀਆਂ ਖਾਲੀ ਪਈਆਂ ਹਨ ।ਜਿਸਦਾ ਖਮਿਆਜ਼ਾ
ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ । ਇਸੇ ਤਰਾਂ੍ਹ ਸਥਾਨਕ ਸਬ ਤਹਿਸੀਲ ‘ਚ ਨਾਇਬ
ਤਹਿਸੀਲਦਾਰ ਦੀ ਨਿਯੁਕਤੀ ਨੂੰ ਲੈ ਕੇ ਅੱਜ ਰੋਸ ਵਜੋਂ ਲੋਕਾਂ ਵੱਲੋਂ ਤਹਿਸੀਲ ਦੇ ਵਿਹੜੇ ‘ਚ
ਧਰਨਾ ਦਿੰਦੇ ਹੋਏ ਪ੍ਰਸ਼ਾਸਨ ਖਿਲ਼ਾਫ ਨਾਅਰੇਬਾਜੀ ਕੀਤੀ ਗਈ । ਬੁਲਾਰਿਆਂ ‘ਚ ਇਕਬਾਲ
ਸਿੰਘ ਬਖਸ਼ੀਵਾਲਾ ਨੇ ਬੋਲਦਿਆਂ ਕਿਹਾ ਕਿ ਇਸ ਦਫਤਰ ‘ਚ ਕਰੀਬ ਪਿਛਲੇ ਦੋ ਮਹੀਨਆਂ ਤੋਂ
ਨਾਇਬ ਤਹਿਸੀਲਦਾਰ ਦੀ ਆਸਾਮੀ ਖਾਲੀ ਪਈ ਹੈ । ਜਿਸ ਨੂੰ ਲੈ ਕੇ ਕੰਮਕਾਜ਼ ਕਰਵਾਉਣ
ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ
ਕਿਹਾ ਕਿ ਇਹ ਮਾਮਲਾ ਅਨੇਕਾਂ ਵਾਰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਧਿਆਨ ‘ਚ
ਲਿਆਂਦਾ ਜਾ ਚੁੱਕਾ ਪਰ ਫਿਰ ਵੀ ਮਾਮਲਾ ਜਿਉਂ ਦਾ ਤਿਉਂ ਹੈ । ਉਨ੍ਹਾਂ ਕਿਹਾ ਕਿ ਲੋਕਾਂ
ਨੂੰ ਆਪਣੇ ਕਾਗæਜæ ਬਣਾਉਣ ਅਤੇ ਰਜਿਸਟਰੀਆਂ ਕਰਵਾਉਣ ਲਈ ਭਾਰੀ ਪ੍ਰੇਸæਾਨੀ ਆ ਰਹੀ
ਹੈ । ਧਰਨਾਕਾਰੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਲਾਕੇ
ਦੇ ਲੋਕਾਂ ਨੂੰ ਆ ਰਹੀਆਂ ਮੁਸæਕਿਲਾਂ ਨੂੰ ਵੇਖਦੇ ਹੋਏ ਨਾਇਬ ਤਹਿਸੀਲਦਾਰ ਦੀ ਖਾਲੀ
ਪਈ ਅਸਾਮੀ ਨੂੰ ਪਹਿਲ ਦੇ ਆਧਾਰ ਫ਼#39;ਤੇ ਤੁਰੰਤ ਪੂਰਾ ਕੀਤਾ ਜਾਵੇ ਨਹੀਂ ਤਾਂ ਆਉਣ
ਵਾਲੇ ਦਿਨਾਂ ‘ਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਸੰਜੀਵ ਗੋਇਲ,
ਸਾਬਕਾ ਕੌਂਸਲਰ ਸ਼ੁਮੇਸ ਬਾਲੀ, ਹੈਪੀ ਕੁਮਾਰ, ਜੁਗਰਾਜ ਸਿੰਘ , ਗਾਂਧੀ ਸ਼ਰਮਾਂ, ਰਾਧੇ
ਸ਼ਿਆਮ , ਆਸੂ ਕੁਮਾਰ, ਮਨਿੰਦਰ ਕੁਮਾਰ ਅਤੇ ਕੰਮਕਾਜ਼ ਕਰਵਾਉਣ ਆਏ ਅਨੇਕਾਂ
ਲੋਕ ਹਾਜ਼ਰ ਸਨ । ਜਦ ਇਸ ਸਬੰਧੀ ਐਸ.ਡੀ.ਐਮ.ਬੁਢਲਾਡਾ ਕਾਲਾ ਰਾਮ ਕਾਂਸਲ ਨਾਲ ਰਾਬਿਤਾ
ਕਾਇਮ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਨਾਇਬ
ਤਹਿਸੀਲਦਾਰ ਦੀ ਨਿਯੁਕਤੀ ਹੋ ਜਾਵੇਗੀ ।
ਕੈਪਸ਼ਨ : ਤਹਿਸੀਲ ਦੇ ਵਿਹੜੇ ਧਰਨਾ ਦਿੰਦੇ ਲੋਕ

NO COMMENTS