ਬਰੇਟਾ (17,ਅਪ੍ਰੈਲ (ਸਾਰਾ ਯਹਾਂ /ਰੀਤਵਾਲ) ਸਥਾਨਕ ਕੌਂਸਲ ਦੀ ਚੋਣ ਅੱਜ (ਸ਼ਨੀਵਾਰ) ਹੋਣੀ ਸੀ ਪਰ ਪ੍ਰਸ਼ਾਸਨ ਦੇ
ਅਧ¨ਰੇ ਪ੍ਰਬੰਧਾਂ ਕਾਰਨ ਇਸ ਚੋਣ ਨੂੰ ਮੁਲਤਵੀ ਕਰ ਦਿੱਤਾ ਗਿਆ । ਜੋ ਕਿ ਹੁਣ 19
ਅਪ੍ਰੈਲ ਦਿਨ ਸੋਮਵਾਰ ਸਵੇਰੇ 11 ਵਜੇ ਮੁੜ ਤੋਂ ਰੱਖੀ ਗਈ ਹੈ । ਦੂਜੇ ਪਾਸੇ
ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਇਹ ਚੋਣ ਕਾਂਗਰਸ ਪਾਰਟੀ ਦੇ ਬਣਨ ਵਾਲੇ ਪ੍ਰਧਾਨ
ਦੀ ਦਾਲ ਨਾ ਗਲਦੀ ਦੇਖਕੇ ਜਾਣਬੁਝ ਕੇ ਮੁਲਤਵੀ ਕੀਤੀ ਗਈ ਹੈ । ਇੱਥੇ ਇਹ ਗੱਲ ਵੀ ਦੱਸਣਯੋਗ
ਹੈ ਕਿ ਪ੍ਰਧਾਨਗੀ ਦੀ ਚੋਣ ਨੂੂੰ ਲੈ ਕੇ ਵਾਰਡ ਨੰਬਰ ਇੱਕ ਦੇ ਕੌਂਸਲਰ ਗਾਂਧੀ ਰਾਮ ਅਤੇ
ਵਾਰਡ ਨੰਬਰ ਨੌ ਦੀ ਕੌਸਲਰ ਨੀਰੂ ਬਾਲਾ ਵਿਚਕਾਰ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ
ਹੈ । ਦੂਜੇ ਪਾਸੇ ਅੱਜ ਦੀ ਹੋਈ ਮੁਲਤਵੀ ਚੋਣ ਨੂੰ ਲੈ ਕੇ ਸ਼ਹਿਰ ‘ਚ ਇਸ ਗੱਲ ਦੀ ਭਾਰੀ ਚਰਚਾ
ਪਾਈ ਜਾ ਰਹੀ ਹੈ ਕਿ ਜਿਸ ਤਰਾਂ੍ਹ ਇਸ ਵਾਰ ਦੀਆਂ ਕੌਂਸਲ ਚੋਣਾਂ ‘ਚ ਕਾਂਗਰਸ ਪਾਰਟੀ ਦੇ ਵੱਡੇ
ਵੱਡੇ ਥੰਮ ਡਿੱਗੇ ਸਨ । ਉਸੇ ਤਰਾਂ੍ਹ ਅੱਜ ਕੌਂਸਲ ਦੀ ਮੁਲਤਵੀ ਹੋਈ ਚੋਣ ਨਾਲ ਆਪਣੇ
ਆਪ ਨੂੰ ਸੀਨੀਅਰ ਆਗੂ ਕਹਾਉਣ ਵਾਲੇ ਅਤੇ ਪ੍ਰਸ਼ਾਸਨ/ਪੁਲਿਸ ਦੀ ਮੁਖਬਰੀ ਤੇ ਦਲਾਲੀ
ਕਰਨ ਵਾਲੇ ਲੋਕਾਂ ਦੇ ਧੋਤੇ ਮੂੰਹ ਤੇ ਚਪੇੜ ਵੱਜੀ ਹੈ । ਜਦ ਅੱਜ ਦੀ ਮੁਲਤਵੀ ਹੋਈ ਕੌਸਲ ਦੀ
ਚੋਣ ਨੂੰ ਲੈ ਕੇ ਕਾਰਜ ਸਾਧਕ ਅਫਸਰ ਪਰਵਿੰਦਰ ਸਿੰਘ ਭੱਟੀ ਨਾਲ ਗੱਲ ਕੀਤੀ ਤਾਂ ਉਨ੍ਹਾਂ
ਕਿਹਾ ਕਿ ਪ੍ਰਸ਼ਾਸਕੀ ਪ੍ਰਬੰਧਾਂ ਦੀ ਘਾਟ ਕਾਰਨ ਅੱਜ ਦੀ ਚੋਣ ਨੂੰ ਮੁਲਤਵੀ ਕੀਤਾ ਗਿਆ
ਹੈ ।