*ਬਰੇਟੇ ਦਾ ਰੇਲਵੇ ਫਾਟਕ ਲੋਕਾਂ ਲਈ ਬਣੇ ਪ੍ਰੇਸ਼ਾਨੀ*

0
23

ਬਰੇਟਾ (ਸਾਰਾ ਯਹਾਂ/ ਰੀਤਵਾਲ) : ਦਿੱਲੀ ਫਿਰੋਜਪੁਰ ਰੇਲਵੇ ਲਾਈਨ ਤੇ ਬਰੇਟਾ ਦੇ ਰੇਲਵੇ ਫਾਟਕ ਜ਼ਿਆਦਾਤਰ ਬੰਦ ਰਹਿਣ ਕਾਰਨ
ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸ਼ਹਿਰ ਨਿਵਾਸੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ
ਰੇਲਵੇ ਫਾਟਕਾਂ ‘ਤੇ ਅੰਡਰਬ੍ਰਿਜ ਜਾਂ ਓਵਰਬ੍ਰਿਜ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਅੱਜ ਤੱਕ ਨਾ ਕਿਸੇ ਰੇਲਵੇ
ਵਿਭਾਗ ਦੇ ਅਧਿਕਾਰੀ ਅਤੇ ਨਾ ਹੀ ਕਿਸੇ ਸਿਆਸੀ ਲੀਡਰ ਨੇ ਲੋਕਾਂ ਦੀ ਇਸ ਮੰਗ ਨੂੰ ਪੂਰਾ ਕਰਨ ਦੀ ਖੇਚਲ
ਕੀਤੀ ਹੈ । ਇਨ੍ਹਾਂ ਰੇਲਵੇ ਫਾਟਕਾਂ ਦੇ ਜ਼ਿਆਦਾਤਰ ਬੰਦ ਰਹਿਣ ਕਾਰਨ ਲੋਕਾਂ ਨੂੰ ਲੰਮਾ ਸਮਾਂ ਖੜੇ ਰਹਿ ਕੇ
ਫਾਟਕ ਖੁੱਲ੍ਹਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਰੇਲਵੇ ਫਾਟਕਾਂ ਦੇ ਬੰਦ ਰਹਿਣ ਕਾਰਨ ਦੋਵੇਂ ਪਾਸੇ
ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਤੇ ਕਾਫ਼ੳਮਪ;ੀ ਸਮਾਂ ਟਰੈਫ਼ਿੳਮਪ;ਕ ਜਾਮ ਰਹਿੰਦਾ ਹੈ। ਜਾਮ ਫ਼#39;ਚ
ਫਸੇ ਵਾਹਨ ਚਾਲਕਾਂ ਨੂੰ ਭਾਰੀ ਪੇੑਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਦੌਰਾਨ ਲੋਕਾਂ ਨੂੰ ਸਮੇਂ
ਦੀ ਬਰਬਾਦੀ ਦੇ ਨਾਲ-ਨਾਲ ਟਰੈਫ਼ਿੳਮਪ;ਕ ਦੀ ਸਮੱਸਿਆ ਨਾਲ ਵੀ ਨਜਿੱਠਣਾ ਪੈਂਦਾ ਹੈ। ਦੱਸਣਯੋਗ ਹੈ ਕਿ ਇਸ ਦਿੱਲੀ
ਫਿਰੋਜਪੁਰ ਰੇਲਵੇ ਲਾਈਨ ਫ਼#39;ਤੇ ਰੇਲਾਂ ਦੀ ਆਵਾਜਾਈ ਵੱਧ ਹੋਣ ਕਰਕੇ ਲਗਭਗ ਹਰ 18-20 ਮਿੰਟ ਬਾਅਦ ਕੋਈ ਨਾ
ਕੋਈ ਰੇਲ ਗੱਡੀ ਲੰਘਦੀ ਹੈ। ਜਿਸ ਕਾਰਨ ਇਹ ਫਾਟਕ ਜਿਆਦਾਤਰ ਬੰਦ ਹੀ ਮਿਲਦੇ ਹਨ । ਕਈ ਵਾਰ ਇਨ੍ਹਾਂ
ਫਾਟਕਾਂ ਦੇ ਬੰਦ ਹੋਣ ਕਾਰਨ ਕਿਸੇ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਵਿੱਚ ਹੋਈ ਦੇਰੀ ਉਸ ਲਈ ਜਾਨਲੇਵਾ
ਸਾਬਤ ਹੋ ਜਾਂਦੀ ਹੈ ।

NO COMMENTS