*ਬਰੇਟਾ ਦੇ ਰੇਲਵੇ ਫਾਟਕਾਂ ਨੇ ਕੋਟਕਪੂਰੇ ਦੇ ਫਾਟਕ ਨੂੰ ਪਾਈ ਮਾਤ ਹਰ 18 ਮਿੰਟ ਬਾਅਦ ਬੰਦ ਮਿਲਦੇ ਹਨ ‘ਬਰੇਟਾ ਦੇ ਰੇਲਵੇ ਫਾਟਕ*

0
32

ਬਰੇਟਾ  (ਸਾਰਾ ਯਹਾਂ/ ਰੀਤਵਾਲ) ਦਿੱਲੀ-ਫਿਰੋਜਪੁਰ ਲਾਇਨ ਤੇ ਪੈਂਦੇ ਸਥਾਨਕ ਰੇਲਵੇ ਫਾਟਕਾਂ ਦੀ ਸਮੱਸਿਆ
ਗੰਭੀਰ ਹੁੰਦੀ ਜਾ ਰਹੀ ਹੈ । ਕਿਸੇ ਸਮੇਂ ਕੋਟਕਪੂਰਾ ਸ਼ਹਿਰ ਦੇ ਬੰਦ ਫਾਟਕ ਦੀ ਸਮੱਸਿਆ
ਦਾ ਜਿਕਰ ਗੀਤਾਂ ‘ਚ ਸੁਣਨ ਨੂੰ ਮਿਲਦਾ ਸੀ ਪਰ ਅੱਜ ਬਰੇਟਾ ਦੇ ਹਰ ਵਕਤ ਬੰਦ ਰਹਿਣ ਵਾਲੇ
ਰੇਲਵੇ ਫਾਟਕਾਂ ਨੇ ਕੋਟਕਪੂਰੇ ਦੇ ਫਾਟਕ ਨੂੰ ਵੀ ਮਾਤ ਪਾ ਦਿੱਤੀ ਹੈ । ਦੱਸਣਯੋਗ ਹੈ ਕਿ
ਹਰ ਸਮੇਂ ਬੰਦ ਰਹਿੰਦੇ ਇਨ੍ਹਾਂ ਫਾਟਕਾਂ ਤੇ ਆਵਾਜਾਈ ਜ਼ਿਆਦਾ ਹੋਣ ਦੀ ਵਜ੍ਹਾ ਨਾਲ
ਅਕਸਰ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਦੱਸਦੇ ਚੱਲੀਏ ਕਿ ਉਕਤ
ਫਾਟਕ ਰਾਹੀਂ ਰੋਜ਼ਾਨਾ ਛੇ ਦਰਜਨ ਦੇ ਕਰੀਬ ਟ੍ਰੇਨਾਂ ਦਾ ਆਉਣ ਜਾਣ ਹੈ । ਜਿਸ ਕਰਕੇ
ਜ਼ਿਆਦਾਤਰ ਸਮੇਂ ਇਹ ਰੇਲਵੇ ਫਾਟਕ ਬੰਦ ਹੀ ਰਹਿੰਦੇ ਹਨ । ਇਸ ਵਜ੍ਹਾ ਕਰਕੇ ਨੌਕਰੀ ਪੇਸ਼ਾ
ਲੋਕ ਅਤੇ ਸਕ¨ਲ ਜਾਣ ਵਾਲੇ ਵਿਦਿਆਰਥੀ ਅਕਸਰ ਲੇਟ ਹੋ ਜਾਂਦੇ ਹਨ । ਰੇਲਵੇ ਫਾਟਕਾਂ ਦੇ ਪਾਰ
ਖੇਤਾਂ ਵਿੱਚ ਕੰਮ ਧੰਦੇ ਜਾਣ ਵਾਲੇ ਕਿਸਾਨਾਂ ਤੇ ਖੇਤ ਮਜæਦ¨ਰਾਂ ਨੂੰ ਆਪਣੇ ਛੋਟੇ
ਵੱਡੇ ਵਾਹਨ ਲਿਜਾਣ ’ਚ ਭਾਰੀ ਮੁਸæਕਲ ਆਉਂਦੀ ਹੈ। ਕਣਕ ਦੀ ਕਟਾਈ ਮੌਕੇ ਇਨ੍ਹਾਂ
ਫਾਟਕਾਂ ਦੇ ਜਿਆਦਾਤਰ ਸਮਾਂ ਬੰਦ ਰਹਿਣ ਕਾਰਨ ਕੰਬਾਈਨਾਂ ਅਤੇ ਟਰੈਕਟਰ ਟਰਾਲੀਆਂ
ਦੀਆਂ ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ। ਨਤੀਜੇ ਵਜੋਂ ਰੇਲ ਫਾਟਕ ਖੁੱਲ੍ਹਣ ਬਾਅਦ ਵੀ
ਕਾਫੀ ਸਮਾਂ ਆਵਾਜਾਈ ‘ਚ ਵਿਘਨ ਪਿਆ ਰਹਿੰਦਾ ਹੈ ਤੇ ਕੁਝ ਚਿਰ ਬਾਅਦ ਇਹ ਫਾਟਕ ਫਿਰ
ਲੱਗ ਜਾਂਦੇ ਹਨ । ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਮਾਰਗ ਦੇ ਵੱਧ ਰੇਲ ਗੱਡੀਆਂ
ਦੀ ਆਵਾਜਾਈ ਹੋਣ ਦੇ ਕਾਰਨ ਇਹ ਫਾਟਕ ਕਰੀਬ ਹਰ 18 ਮਿੰਟ ਬਾਅਦ ਬੰਦ ਹੀ ਮਿਲਦੇ ਹਨ ।
ਇਲਾਕੇ ਦੇ ਲੋਕਾਂ ਨੇ ਰੇਲ ਮੰਤਰੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ
ਹੈ ਕਿ ਜਲਦ ਤੋਂ ਜਲਦ ਰੇਲਵੇ ਦੇ ਦੋਵੇਂ ਫਾਟਕਾਂ ‘ਤੇ ਅੰਡਰਬ੍ਰਿਜ ਬਣਾਇਆ ਜਾਵੇ ।

NO COMMENTS