*ਬਰੇਟਾ ਥਾਣਾ ਦੇ ਮੁੱਖੀ ਜਸਵੰਤ ਸਿੰਘ ਚੌਹਾਨ ਦੇ ਤਰੱਕੀ ਦਾ ਸਟਾਰ ਐੱਸ.ਐੱਸ.ਪੀ ਮਾਨਸਾ ਨੇ ਲਗਾਇਆ*

0
184

ਮਾਨਸਾ 19 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ):ਪੰਜਾਬ ਪੁਲਿਸ ਵੱਲੋਂ ਬਰੇਟਾ ਦੇ ਥਾਣਾ ਮੁੱਖੀ ਸਬ-ਇਸੰਪੈਕਟਰ ਜਸਵੰਤ ਸਿੰਘ ਚੌਹਾਨ ਨੂੰ ਤਰੱਕੀ ਦੇ ਕੇ ਇਸੰਪੈਕਟਰ ਬਣਾ ਦਿੱਤਾ ਗਿਆ ਹੈ। ਬਰੇਟਾ ਵਿਖੇ ਉਹ ਲੰਮੇ ਸਮੇਂ ਤੋਂ ਤਾਇਨਾਤ ਹਨ। ਪੁਲਿਸ ਵਿੱਚ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਤਰੱਕੀ ਦਿੱਤੀ ਗਈ ਹੈ। ਸਬ-ਇਸੰਪੈਕਟਰ ਜਸਵੰਤ ਸਿੰਘ ਚੌਹਾਨ ਨੂੰ ਤਰੱਕੀ ਦੇ ਸਟਾਰ ਲਾਉਣ ਦੀ ਰਸਮ ਅਦਾ ਐੱਸ.ਐੱਸ.ਪੀ ਮਾਨਸਾ ਸੁਰੇਂਦਰ ਲਾਂਬਾ ਅਤੇ ਡੀ.ਐੱਸ.ਪੀ. ਮਾਨਸਾ ਹਰਜਿੰਦਰ ਸਿੰਘ ਗਿੱਲ ਨੇ ਕੀਤੀ। ਐੱਸ.ਐੱਸ.ਪੀ ਲਾਂਬਾ ਨੇ ਉਨ੍ਹਾਂ ਨੂੰ ਤਰੱਕੀ ਦੇ ਸਟਾਰ ਲਾਉਣ ਤੋਂ ਬਾਅਦ ਇਮਾਨਦਾਰੀ, ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਇਸੰਪੈਕਟਰ ਜਸਵੰਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਪੰਜਾਬ ਪੁਲਿਸ ਦੀ ਉੱਚੀ ਸ਼ਾਨ ਲਈ ਹੋਰ ਵੀ ਬਿਹਤਰ ਕੰਮ ਕਰਨਗੇ।
ਫੋਟੋ: ਜਸਵੰਤ ਸਿੰਘ ਚੌਹਾਨ ਦੇ ਤਰੱਕੀ ਦੇ ਸਟਾਰ ਲਗਾਉਣ ਦੌਰਾਨ ਐੱਸ.ਐੱਸ.ਪੀ ਲਾਂਬਾ ਅਤੇ ਡੀ.ਐੱਸ.ਪੀ ਗਿੱਲ।

NO COMMENTS