*ਬਰੇਟਾ ਟਰੱਕ ਤੇ ਸਕੂਟਰੀ ਦੀ ਟੱਕਰ ‘ਚ ਇੱਕ ਜ਼ਖਮੀ*

0
177

ਬਰੇਟਾ 20,ਜੁਲਾਈ (ਸਾਰਾ ਯਹਾਂ/ਰੀਤਵਾਲ) ਸਥਾਨਕ ਸ਼ਹਿਰ ‘ਚ ਸਪੈਸ਼ਲ ਵਾਲੇ ਦਿਨ ਟਰੱਕਾਂ ਰਾਹੀ ਵਾਪਰ ਰਹੇ
ਹਾਦਸੇ ਰੁੱਕਣ ਦਾ ਨਾਮ ਨਹੀਂ ਲੈ ਰਹੇ ਹਨ । ਆਏ ਦਿਨ ਕੋਈ ਨਾ ਕੋਈ ਟਰੱਕ
ਚਾਲਕ ਕਿਸੇ ਨਾ ਕਿਸੇ ਛੋਟੇ ਵਾਹਨ ਚਾਲਕ ਨੂੰ ਆਪਣੇ ਲਪੇਟੇ ‘ਚ ਲੈਂਦਾ ਹੈ ।
ਜਿਸਦਾ ਮੁੱਖ ਕਾਰਨ ਕੁਝ ਟਰੱਕਾਂ ਦੀ ਓਵਰ ਸਪੀਡ ਤੇ ਨਸ਼ੇ ‘ਚ ਟਰੱਕ ਚਲਾਉਣ ਨੂੰ
ਮੰਨਿਆ ਜਾ ਰਿਹਾ ਹੈ । ਸੂਤਰਾਂ ਅਨੁਸਾਰ ਬੀਤੇ ਦਿਨ ਮੰਗਲਵਾਰ ਦੀ ਸਵੇਰ
ਸਥਾਨਕ ਸਿਵਲ ਹਸਪਤਾਲ ਦੇ ਨਜ਼ਦੀਕ ਇੱਕ ਟਰੱਕ ਚਾਲਕ ਨੇ ਸਕੂਟਰੀ ਚਾਲਕ ਨੂੰ ਟੱਕਰ
ਮਾਰ ਕੇ ਜ਼ਖਮੀ ਕਰ ਦਿੱਤਾ । ਜਿਸ ਨੂੰ ਇਲਾਜ਼ ਦੇ ਲਈ ਲੋਕਾਂ ਵੱਲੋਂ ਤੁਰੰਤ
ਹਸਪਤਾਲ ‘ਚ ਦਾਖਲ ਕਰਵਾਇਆ ਗਿਆ । ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ
ਚੋਲਾ ਦੀ ਸਪੈਸ਼ਲ ਲੱਗੀ ਹੋਈ ਸੀ ਤੇ ਖਾਲੀ ਟਰੱਕ ਗਊਸ਼ਾਲਾ ਵਾਲੀ ਸਾਇਡ ਤੋਂ ਆ
ਰਿਹਾ ਸੀ ਤੇ ਸਕੂਟਰੀ ਚਾਲਕ ਗਊਸ਼ਾਲਾ ਵਾਲੀ ਸਾਇਡ ਵੱਲ ਜਾ ਰਿਹਾ ਸੀ ਅਤੇ
ਹਸਪਤਾਲ ਦੇ ਨਜ਼ਦੀਕ ਇਹ ਹਾਦਸਾ ਵਾਪਰ ਗਿਆ । ਜਿਕਰਯੋਗ ਹੈ ਕਿ ਕੁਝ ਸਮਾਂ
ਪਹਿਲਾਂ ਵੀ ਸਿਵਲ ਹਸਪਤਾਲ ਦੇ ਨਜ਼ਦੀਕ ਇੱਕ ਟਰੱਕ ਅਤੇ ਮੋਟਰਸਾਇਕਲ ‘ਚ ਭਿਆਨਕ
ਹਾਦਸਾ ਵਾਪਰ ਗਿਆ ਸੀ । ਜਿਸ ‘ਚ ਮੋਟਰਸਾਇਕਲ ਚਾਲਕ ਪਿਓ ਪੁੱਤ ਦੀ ਮੌਤ ਹੋ
ਗਈ ਸੀ । ਦੂਜੇ ਪਾਸੇ ਆਏ ਦਿਨ ਵਾਪਰ ਰਹੇ ਅਜਿਹੇ ਹਾਦਸਿਆਂ ਨੂੰ ਲੈ ਕੇ
ਲੋਕਾਂ ‘ਚ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਓਵਰ
ਸਪੀਡ ਤੇ ਨਸ਼ੇ ‘ਚ ਟਰੱਕ ਚਲਾਉਣ ਵਾਲੇ ਵਿਅਕਤੀਆਂ ਤੇ ਸਖਤ ਕਾਰਵਾਈ ਕਿਉਂ
ਨਹੀਂ ਕਰ ਰਿਹਾ । ਉਨ੍ਹਾਂ ਇਹ ਵੀ ਕਿਹਾ ਕਿ ਬਹੁਤੇ ਟਰੱਕ ਤੇ ਚਾਲਕ ਅਜਿਹੇ ਵੀ ਹਨ
ਜਿਨ੍ਹਾਂ ਦੇ ਕਾਗਜ਼ਾਤ ਵੀ ਅਧੂਰੇ ਹਨ । ਲੋੜ ਹੈ ਪ੍ਰਸ਼ਾਸਨ ਨੂੰ ਅਜਿਹੇ
ਵਿਅਕਤੀਆਂ ਤੇ ਨਕੇਲ ਕੱਸਣ ਦੀ ।

NO COMMENTS