*ਬਰੇਟਾ ਅੱਖਾਂ ਦਾ 70ਵਾਂ ਫਰੀ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ*

0
13

ਬਰੇਟਾ  26,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼)ਰੀਤਵਾਲ) ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਦੀ ਯਾਦ ਨੂੰ ਸਮਰਪਿਤ ਆਸਰਾ ਫਾਉਂਡੇਸ਼ਨ
ਬਰੇਟਾ ਵੱਲੋਂ ਜਿਉਣਾ ਮੱਲ ਕਪ¨ਰ ਚੰਦ ਫਾਰਮ ਦੇ ਸਹਿਯੋਗ ਨਾਲ ਅੱਖਾਂ ਦਾ 70ਵਾਂ ਫਰੀ ਚੈੱਕਅਪ ਤੇ
ਆਪ੍ਰੇਸ਼ਨ ਕੈਂਪ ਗੁਰਦੁਆਰਾ ਸਾਹਿਬ ਭਾਈ ਘਨ੍ਹੱਈਆ ਵਿਖੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ
ਵੱਲੋਂ ਡਾ ਸਈਅਦ ਅਤੇ ਕੈਂਪ ਇੰਚਾਰਜ ਗੁਰਪਵਿੱਤਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ । ਜਿਸ ਵਿਚ
323 ਮਰੀਜ਼ਾਂ ਦਾ ਚੈੱਕਅੱਪ ਕਰਕੇ 68 ਲੋੜਵੰਦ ਲੈਂਜ਼ ਪਾਉਣ ਲਈ ਸਿਲੈਕਟ ਕੀਤੇ ਗਏ । ਜਿਨ੍ਹਾਂ ਨੂੰ ਸ਼ਿਫਟਾਂ
ਵਿਚ ਲੁਧਿਆਣਾ ਵਿਖੇ ਲਿਜਾ ਕੇ ਫਰੀ ਲੈਂਜ਼ ਪਵਾਏ ਜਾਣਗੇ । ਇਸ ਮੌਕੇ ਹਮੇਸ਼ਾਂ ਦੀ ਤਰ੍ਹਾਂ ਅਰਹਿੰਤ ਕਾਲਜ
ਐਜ¨ਕੇਸ਼ਨ ਬਰੇਟਾ ਦੇ ਵਿਦਿਆਰਥੀ ਕੁਲਦੀਪ ਸਿੰਘ ਇੰਚਾਰਜ ਦੀ ਹਾਜਰੀ ਵਿੱਚ ਬਜ਼ੁਰਗਾਂ ਦੀ ਹਰ ਤਰ੍ਹਾਂ ਨਾਲ
ਸੇਵਾ ਕੀਤੀ ਗਈ ਅਤੇ ਇਸ ਮੌਕੇ ਫਾਰਮਾਸਿਸਟ ਪ੍ਰਵੀਨ ਕੁਮਾਰ ਜਗਸੀਰ ਸਿੰਘ ਅਤੇ ਸੁਭਮ ਵੱਲੋਂ 72 ਦੇ
ਕਰੀਬ ਕੋਰੋਨਾ ਮਰੀਜæਾਂ ਦਾ ਕਰੋਨਾ ਟੈਸਟ ਕੀਤਾ ਗਿਆ । ਬਾਬਾ ਰਣਜੀਤ ਸਿੰਘ ਟੈਣੀ ਮੁੱਖ ਸੇਵਾਦਾਰ
ਗੁਰਦੁਆਰਾ ਸਾਹਿਬ ਭਾਈ ਘਨੱਈਆ ਦੇ ਸਾਰੇ ਸੇਵਾਦਾਰਾਂ ਵੱਲੋਂ ਆਏ ਹੋਏ ਮਰੀਜæਾਂ ਲਈ ਲੰਗਰ
ਦਾ ਪ੍ਰਬੰਧ ਕੀਤਾ ਗਿਆ ।ਇਸ ਮੌਕੇ ਡਿਸਪਲਿਨ ਕਮੇਟੀ ਮੈਂਬਰ ਅਵਤਾਰ ਸਿੰਘ ਖੱਤਰੀਵਾਲਾ ਅਤੇ ਵਾਈਸ
ਸੈਕਟਰੀ ਕੁਲਜੀਤ ਸਿੰਘ ਬਰੇਟਾ ਵੱਲੋਂ ਆਏ ਹੋਏ ਮਰੀਜ਼ਾਂ ਨੂੰ ਅੱਖਾਂ ਦੀ ਸੰਭਾਲ ਬਾਰੇ ਵਿਸਥਾਰਪ¨ਰਵਕ
ਦੱਸਿਆ ਗਿਆ i। ੲਸ ਸਮੇਂ ਇਲਾਕੇ ਦੇ ਮੋਹਤਬਰਾਂ , ਪੰਚਾਂ ,ਸਰਪੰਚਾਂ ਤੋਂ ਇਲਾਵਾ ਇਸ ਕੈਂਪ ਵਿੱਚ
ਆਸਰਾ ਫਾਊਂਡੇਸ਼ਨ ਬਰੇਟਾ ਦੇ ਸਾਰੇ ਮੈਂਬਰ ਸਾਹਿਬਾਨ ਹਾਜ਼ਰ ਸਨ ।

NO COMMENTS