*ਬਰਸਾਤ ਦੇ ਪਾਣੀ ਨਾਲ ਸੈਂਕੜੇ ਏਕੜ ਝੋਨੇ ਦੀ ਫਸਲ ਖਰਾਬ ਹੋਣ ਦਾ ਖਦਸਾ*

0
29

ਮੂਨਕ 24 ਜੁਲਾਈ (ਸਾਰਾ ਯਹਾਂ/ਰੀਤਵਾਲ): ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਭਾਰੀ ਵਾਰਿਸ ਹੋਣ ਕਾਰਨ
ਘੱਗਰ ਦਰਿਆ ਉਫਾਨ ਤੇ ਹੈ ਅਤੇ ਹੜ੍ਹਾਂ ਦਾ ਸੰਭਾਵੀ ਖਤਰਾ ਬਣਿਆ ਹੋਇਆ ਹੈ ਜਿਸ ਕਾਰਨ ਸਬ
ਡਵੀਜਨ ਮ¨ਨਕ ਦੇ ਪਿੰਡਾਂ ਦੇ ਕਿਸਾਨਾਂ ਬਹੁਤ ਚਿੰਤਤ ਹਨ, ਦ¨ਜੇ ਪਾਸੇ ਪਿਛਲੇ ਕੁਝ ਤੋਂ ਪੈ ਰਹੀ ਭਾਰੀ
ਬਰਸਾਤਾਂ ਕਾਰਨ ਚਂਦ¨, ਥੇੜੀ, ਨਵਾਗਾਓ, ਬੰਗਾਂ, ਮੰਡਵੀ, ਮਕੌਰੜ ਸਾਹਿਬ ਆਦਿ ਪਿੰਡਾਂ ਦੀਆਂ ਨੀਚਲੇ
ਖੇਤਾਂ ਵਿੱਚ 2-3 ਫੁੱਟ ਤੱਕ ਬਰਸਾਤੀ ਪਾਣੀ ਭਰਨ ਕਾਰਨ ਸੈਕੜੇ ਏਕੜ ਝੋਨੇ ਦੀ ਫਸਲ ਡੁੱਬ ਚੁੱਕੀ ਹੈ
ਜੇਕਰ ਇਸੇ ਤਰ੍ਹਾਂ ਬਰਸਾਤਾ ਲਗਾਤਾਰ ਪੈਂਦੀਆਂ ਰਹੀਆਂ ਤਾਂ ਇਹਨਾਂ ਪਿੰਡਾਂ ਦੀਆਂ ਸੈਕੜੇ ਏਕੜ
ਫਸਲਾਂ ਬਰਬਾਦ ਹੋ ਜਾਣ ਦਾ ਖਦਸਾ ਬਣ ਗਿਆ ਹੈ। ਭਾਵੇਂ ਇਸ ਬਰਸਾਤੀ ਪਾਣੀ ਨੂੰ ਕੱਢਣ ਲਈ ਚਾਂਦ¨ ਸਥਿਤ
ਝੰਬੋਵਾਲੀ ਡਰੇਨ ਤੇ ਲੱਗੇ ਰੇਗੁਲੇਟਰ ਤੇ ਮੋਟਰਾਂ ਰਾਹੀਂ ਘੱਗਰ ਵਿੱਚ ਸੁਟਿਆ ਜਾ ਰਿਹਾ ਹੈ। ਮੌਕੇ ਪਰ
ਆਰ.ਡੀ. 460 ਸਥਿਤ ਖਨੌਰੀ ਦੇ ਲੱਗੇ ਮਾਪਦੰਡ ਅਨੁਸਾਰ 746.2 ਤੇ ਪਾਣੀ ਦਾ ਵਹਾ ਚੱਲ ਰਿਹਾ ਸੀ। ਦ¨ਜੇ
ਪਾਸੇ ਸਹਿਰ ਮ¨ਨਕ ਦੇ ਨਵੇ ਬੱਸ ਸਟੈੱਡ ਕੋਲ ਬਣ ਰਹੇ ਨਵੇ ਪੁਲ ਦੇ ਹੇਠਾਂ ਜਲ ਬ¨ਟੀ ਬਹੁਤ ਜਿਆਦਾ ਮਾਤਰਾ
ਵਿੱਚ ਖੜ੍ਹੀ ਹੈ ਅਤੇ ਆਲੇ-ਦੁਆਲੇ ਪਾਣੀ ਨਾਲ ਭਰ ਚੁੱਕਾ ਹੈ। ਬਰਸਾਤ ਨਾਲ ਇਕੱਠਾ ਹੋਇਆ ਪਾਣੀ
ਸਹਿਰ ਦੀ ਹੱਦ ਨਾਲ ਲੱਗ ਚੁੱਕਿਆ ਹੈ ਅਤੇ ਇਸ ਸਬੰਧੀ ਡਰੇਨਜ ਵਿਭਾਗ ਦੇ ਅਧਿਕਾਰੀ ਨਾਲ ਗੱਲ ਕਰ ਚੁੱਕੇ
ਹਾਂ ਪਰੰਤ¨ ਅਜੇ ਤੱਕ ਜਲ ਬ¨ਟੀ ਨਹੀਂ ਕੱਢੀ ਗਈ ਤਾਂ ਸਹਿਰ ਦੀ ਹੱਦ ਨਾਲ ਲੱਗਦੇ ਘਰਾਂ ਵਿੱਚ ਪਾਣੀ ਵੜ੍ਹ
ਜਾਵੇਗਾ ਅਤੇ ਇਸ ਦੇ ਨਾਲ ਹੀ ਇਸ ਵਿੱਚ ਫੈਲ ਰਹੇ ਜਹਿਰੀਲੇ ਜਾਨਵਰ, ਸੱਪ, ਕੀੜੇ-ਮਕੋੜੇ ਆਦਿ ਵੀ ਘਰਾਂ
ਵਿੱਚ ਆਉਣੇ ਸ਼ੁਰ¨ ਹੋ ਜਾਣਗੇ। ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਸ ਜਲ ਬ¨ਟੀ ਨੂੰ ਜਲਦ
ਤੋਂ ਜਲਦ ਸਾਫ ਕੀਤਾ ਜਾਵੇ। ਇਸ ਮੌਕੇ ਤੇ ਸਹਿਰ ਨਿਵਾਸੀ ਗੁਰਮੀਤ ਸਿੰਘ, ਸਤਨਾਮ ਸਿੰਘ, ਭੁਪਿੰਦਰ
ਸਿੰਘ, ਕਾਲਾ ਸਿੰਘ, ਭੋਲਾ ਸਿੰਘ, ਗੁਰਮੇਲ ਸਿੰਘ, ਬੰਟੀ ਸਿੰਘ ਆਦਿ ਹਾਜਰ ਸਨ।

NO COMMENTS