*ਬਰਨਾਲਾ ਵਿਖੇ ਲੜਕੀਆਂ ਦੇ ਬਲਾਕ ਪੱਧਰੀ ਕਰਾਟੇ ਮੁਕਾਬਲਿਆਂ ਦਾ ਆਯੋਜਨ*

0
75

ਬਰਨਾਲਾ, 9 ਫਰਵਰੀ(ਸਾਰਾ ਯਹਾਂ/ਬੀਰਬਲ ਧਾਲੀਵਾਲ)ਲੜਕੀਆਂ ਲਈ ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਸਿਖਲਾਈ ਤਹਿਤ ਬਲਾਕ ਬਰਨਾਲਾ ਦੇ ਕਰਾਟੇ ਮੁਕਾਬਲਿਆਂ ਦਾ ਆਯੋਜਨ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ਵਿਖੇ ਕੀਤਾ ਗਿਆ। ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਹੈੱਡ ਮਿਸਟ੍ਰੈਸ ਸੋਨੀਆ ਅਤੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਵੱਲੋਂ ਕਰਵਾਈ ਗਈ। ਮਿਡਲ ਵਰਗ ਦੇ ਕਰਵਾਏ ਗਏ ਇਹਨਾਂ ਮੁਕਾਬਲਿਆਂ ਵਿੱਚ –45 ਕਿੱਲੋਗ੍ਰਾਮ ਭਾਰ ਵਰਗ ਵਿੱਚ ਸਹਿਜਪ੍ਰੀਤ ਕੌਰ ਸਹਸ ਉੱਪਲੀ ਨੇ ਪਹਿਲਾ, ਕੁਲਦੀਪ ਕੌਰ ਸਹਸ ਧੂਰਕੋਟ ਨੇ ਦੂਜਾ ਤੇ ਸੁਖਮਨਪ੍ਰੀਤ ਕੌਰ ਸਸਸਸ ਰਾਜਗੜ੍ਹ ਨੇ ਤੀਜਾ, +45 ਕਿਲੋਗ੍ਰਾਮ ਭਾਰ ਵਿੱਚ ਪ੍ਰੀਤ ਕੌਰ ਸਸਸਸ ਰਾਜੀਆ ਨੇ ਪਹਿਲਾ, ਜੈਸਮੀਨ ਸਸਸਸ (ਕੰ) ਧਨੌਲਾ ਨੇ ਦੂਜਾ ਤੇ ਸੁਖਦੀਪ ਕੌਰ ਸਸਸਸ ਕੱਟੂ ਨੇ ਤੀਜਾ, –35 ਕਿੱਲੋਗ੍ਰਾਮ ਭਾਰ ਵਿੱਚ ਰਾਜਵੀਰ ਕੌਰ ਸਹਸ ਉੱਪਲੀ ਨੇ ਪਹਿਲਾ ਤੇ ਸਸਸਸ (ਕੰ) ਧਨੌਲਾ ਨੇ ਦੂਜਾ, –40 ਪ੍ਰਭਜੋਤ ਕੌਰ ਸਹਸ ਉੱਪਲੀ ਨੇ ਪਹਿਲਾ, ਰਮਨਪ੍ਰੀਤ ਕੌਰ ਸਹਸ ਭੈਣੀ ਜੱਸਾ ਨੇ ਦੂਜਾ ਤੇ ਜਸ਼ਨਪ੍ਰੀਤ ਕੌਰ ਸਹਸ ਧੂਰਕੋਟ ਨੇ ਤੀਜਾ ਸਥਾਨ ਹਾਸਲ  ਕੀਤਾ ਹੈ। ਜਦਕਿ ਸੀਨੀਅਰ ਸੈਕੰਡਰੀ ਵਰਗ ਵਿੱਚੋਂ –50 ਕਿੱਲੋਗ੍ਰਾਮ ਭਾਰ ਵਰਗ ਵਿੱਚ ਭਰਵਜੋਤ ਕੌਰ ਸਸਸਸ ਭੈਣੀ ਮਹਿਰਾਜ ਨੇ ਪਹਿਲਾ ਤੇ ਮੋਨਿਕਾ ਜੁਮਲਾ ਮਾਲਕਾਨ ਨੇ ਦੂਜਾ, –45 ਕਿੱਲੋਗ੍ਰਾਮ ਭਾਰ ‘ਚ ਖੁਸ਼ਬੂ ਸਹਸ ਭੈਣੀ ਫੱਤਾ ਨੇ ਪਹਿਲਾ, ਹਰਸਿਮਰਨ ਕੌਰ ਸਸਸਸ ਦਾਨਗੜ੍ਹ ਨੇ ਦੂਜਾ ਤੇ ਅਨੀਸ਼ਾ ਸਹਸ ਜੁਮਲਾ ਮਾਲਕਾਨ ਨੇ ਤੀਜਾ ਹਾਸਲ ਕੀਤਾ ਹੈ। ਇਸ ਮੌਕੇ ਪੀਟੀਆਈ ਸੁਖਦੀਪ ਸਿੰਘ, ਦਲਜੀਤ ਸਿੰਘ, ਹਰਜੀਤ ਸਿੰਘ, ਬਲਜਿੰਦਰ ਕੌਰ ਸਮੇਤ ਬਲਾਕ ਦੇ ਵੱਖ–ਵੱਖ ਸਕੂਲਾਂ ਦੇ ਅਧਿਆਪਕ, ਕੋਚ ਅਤੇ ਵਿਦਿਆਰਥੀ ਮੌਜੂਦ ਸਨ।

NO COMMENTS