ਬਰਨਾਲਾ 29 ਜੂਨ (ਸਾਰਾ ਯਹਾ) : ਬਰਨਾਲਾ ‘ਚ ਅੱਜ ਕਰੋਨਾ ਵਾਇਰਸ ਦਾ ਧਮਾਕਾ ਹੋਇਆ ਹੈ। ਇੱਕੋ ਦਿਨ 9 ਨਵੇਂ ਕੇਸ ਆਉਣ ਮਗਰੋਂ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਬੀਤੇ ਦਿਨੀਂ ਸ਼ਹਿਰ ਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਕਰੋਨਾ ਪੌਜ਼ੇਟਿਵ ਆਏ ਸੀ। ਇਸ ਤੋਂ ਬਾਅਦ ਅੱਜ ਉਸ ਪਰਿਵਾਰ ਦੇ ਅੱਠ ਹੋਰ ਮੈਂਬਰਾਂ ਦੀ ਕਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਸ਼ਹਿਰ ਦੇ 22 ਏਕੜ ਕਾਲੋਨੀ ਵਿੱਚ ਇੱਕ ਹੋਰ ਵਿਅਕਤੀ ਕਰੋਨਾ ਦਾ ਪੌਜ਼ੇਟਿਵ ਪਾਇਆ ਗਿਆ ਹੈ ਜੋ ਭਾਜਪਾ ਦਾ ਸੀਨੀਅਰ ਲੀਡਰ ਹੈ। ਬਰਨਾਲਾ ਜ਼ਿਲ੍ਹੇ ਵਿੱਚ ਹੁਣ ਤੱਕ ਕੁੱਲ 59 ਮਾਮਲੇ ਕਰੋਨਾ ਦੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 28 ਮਰੀਜ਼ ਤੰਦਰੁਸਤ ਹੋ ਚੁੱਕੇ ਹਨ, ਜਦੋਂਕਿ ਦੋ ਦੀ ਮੌਤ ਹੋ ਗਈ ਹੈ। ਇਸ ਸਮੇਂ ਬਰਨਾਲਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 29 ਹੋ ਗਈ ਹੈ।