ਬਰਡ ਫਲੂ ਦੀ ਦਹਿਸ਼ਤ! ਕੇਜਰੀਵਾਲ ਨੇ ਕੀਤਾ ਵੱਡਾ ਐਲਾਨ

0
37

ਨਵੀਂ ਦਿੱਲੀ 10,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਰੈਪਿਡ ਰਿਸਪਾਂਸ ਟੀਮ ਨੂੰ ਦਿੱਲੀ ਦੀ ਸੰਜੇ ਝੀਲ ‘ਚ ਬੱਤਖਾਂ ਤੇ ਰੋਹਿਣੀ ਸੈਕਟਰ -15 ਦੇ ਇੱਕ ਪਾਰਕ ‘ਚ ਕੁਝ ਕਾਵਾਂ ਦੇ ਮਰੇ ਹੋਣ ਬਾਰੇ ਜਾਣਕਾਰੀ ਮਿਲੀ ਹੈ। ਇਹ ਜਾਣਕਾਰੀ ਦਿੱਲੀ ਦੇ ਪਸ਼ੂ ਪਾਲਣ ਵਿਭਾਗ ਤੋਂ ਮਿਲੀ ਹੈ। ਰੈਪਿਡ ਰਿਸਪਾਂਸ ਟੀਮ ਇਨ੍ਹਾਂ ਥਾਵਾਂ ਤੋਂ ਸੈਂਪਲ ਇਕੱਠੇ ਕਰਨ ਲਈ ਕੰਮ ਕਰ ਰਹੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਅਗਲੇ ਹੁਕਮਾਂ ਤੱਕ ਝੀਲ ਨੂੰ ਬੰਦ ਕਰ ਦਿੱਤਾ ਗਿਆ ਹੈ।
ਦਿੱਲੀ ਸਰਕਾਰ ਬਰਡ ਫਲੂ ਨੂੰ ਲੈ ਕੇ ਅਲਰਟ ਹੋ ਗਈ ਹੈ। ਇਸ ਤਰਤੀਬ ਵਿੱਚ ਸਰਕਾਰ ਨੇ ਸਾਵਧਾਨੀ ਦੇ ਤੌਰ ‘ਤੇ ਇੱਕ ਵੱਡਾ ਕਦਮ ਚੁੱਕਿਆ ਹੈ। ਗਾਜੀਪੁਰ ਮੁਰਗਾ ਮੰਡੀ ਨੂੰ ਸਰਕਾਰ ਨੇ 10 ਦਿਨਾਂ ਲਈ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਬਾਹਰੋਂ ਚਿਕਨ ਦੀ ਵਿਕਰੀ ‘ਤੇ ਵੀ ਪਾਬੰਦੀ ਲਗਾਈ ਹੈ।

ਜਾਣਕਾਰੀ ਅਨੁਸਾਰ ਸੰਜੇ ਝੀਲ ਵਿੱਚ 10 ਬਤਖਾਂ ਮ੍ਰਿਤਕ ਪਾਈਆਂ ਗਈਆਂ। ਇਨ੍ਹਾਂ ‘ਚੋਂ 2 ਬੱਤਖਾਂ ਦੇ ਸੈਂਪਲ ਲੈਬ ‘ਚ ਜਾਂਚ ਲਈ ਭੇਜੇ ਜਾਣਗੇ। ਸੈਂਪਲ ਕਲੈਕਸ਼ਨ ਕਰਨ ਦਾ ਕੰਮ ਰੋਹਿਨੀ ਪਾਰਕ ਤੋਂ ਵੀ ਕੀਤਾ ਜਾ ਰਿਹਾ ਹੈ। ਦਿੱਲੀ ‘ਚ ਅਜੇ ਤੱਕ ਅਧਿਕਾਰਤ ਤੌਰ ‘ਤੇ ਬਰਡ ਫਲੂ ਦੀ ਪੁਸ਼ਟੀ ਨਹੀਂ ਹੋ ਸਕੀ ਹੈ, ਅਧਿਕਾਰੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ।

ਦਿੱਲੀ ਵਿਚ ਪਿਛਲੇ ਕੁਝ ਦਿਨਾਂ ਵਿਚ 35 ਕਾਵਾਂ ਸਮੇਤ ਘੱਟੋ ਘੱਟ 50 ਪੰਛੀਆਂ ਦੀ ਮੌਤ ਹੋ ਗਈ ਹੈ, ਜਿਸ ਨਾਲ ਬਰਡ ਫਲੂ ਦਾ ਖ਼ਤਰਾ ਵਧਿਆ ਹੈ। ਹਾਲਾਂਕਿ ਅਜੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਬਰਡ ਫਲੂ ਸੀ ਜਾਂ ਕੁਝ ਹੋਰ।

NO COMMENTS