05 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਜਿਸ ਸੜਕ ਦਾ ਨੀਂਹ ਪੱਥਰ ਸੂਬੇ ਦੇ ਲੋਕ ਨਿਰਮਾਣ ਮੰਤਰੀ ਨੇ ਰੱਖਿਆ ਹੋਵੇ ਤੇ 7 ਮਹੀਨੇ ਬੀਤਣ ਦੇ ਬਾਵਜੂਦ ਕਿਸੇ ਨੇ ਸੜਕ ਬਣਾਉਣ ਤਾਂ ਦੂਰ ਪੈਚਿੰਗ ਤੱਕ ਨਾ ਕੀਤੀ ਗਈ ਹੋਵੇ ਤਾਂ ਅਜਿਹੀ ਸਰਕਾਰ ਨੂੰ ਝੰਡੇ ਚ ਡੰਡਾ ਪਾਕੇ ਲੋਕ ਏਕਤਾ ਨਾਲ ਜਗਾਉਣਾ ਮਜਬੂਰੀ ਬਣ ਗਿਆ ਹੈ। ਬਠਿੰਡਾ ਸਰਦੂਲਗੜ ਰੋਡ ਨੂੰ ਵਾਇਆ ਨਥੇਹਾ ਜੌੜਕੀਆਂ,ਜਗਤਗੜ ਬਾਂਦਰ,ਕੁਸਲਾ,ਜਟਾਣਾਂ ਕਲਾਂ ਹੋਕੇ ਜਟਾਣਾਂ ਕੈਂਚੀਆਂ ਤੱਕ ਮਾਨਸਾ ਸਿਰਸਾ ਸੜਕ ਨਾਲ ਜੋੜਨ ਵਾਲੀ ਸੜਕ ਦੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ਨਿੱਤ ਦਿਨ ਵਾਹਨ ਨੁਕਸਾਨੇ ਜਾ ਰਹੇ ਤੇ ਰਾਹਗੀਰਾਂ ਨੂੰ ਹਾਦਸਿਆਂ ਦਾ ਸ਼ਿਕਾਰ ਹੋਣਾਂ ਪੈ ਰਿਹਾ ਹੈ,ਦਰਜ਼ਨਾਂ ਸਕੂਲਾਂ ਦੀਆਂ ਵੈਨਾਂ ਇਸ ਰਸਤੇ ਤੋਂ ਗੁਜ਼ਰਦੀਆਂ ਹਨ ਪਰ ਮਾੜੀ ਸੜਕ ਕਰਕੇ ਬੱਚਿਆਂ ਨੂੰ ਸਹੀ ਸਮੇਂ ਸਕੂਲ ਪਹੁੰਚਾਉਣ ਲਈ ਡਰਾਈਵਰ ਵੀਰ ਰਿਸਕ ਲੈਕੇ ਸਮੇਂ ਸਿਰ ਬੱਚਿਆਂ ਨੂੰ ਸਕੂਲ ਪਹੁੰਚਦਾ ਕਰਦੇ ਹਨ। ਪਬਲਿਕ ਟਰਾਂਸਪੋਰਟ ਨੇ ਇਸ ਰੂਟ ਤੋਂ ਆਪਣੇ ਰੂਟ ਬਦਲ ਕੇ ਵਾਇਆ ਰੋੜੀ ਸੂਰਤੀਆ ਕਰਵਾ ਲਏ ਹਨ। ਪਰ ਹੁਣ ਸਰਕਾਰ ਦੇ ਹੋਰ ਮੂੰਹ ਵੱਲ ਨਹੀਂ ਦੇਖਾਂਗੇ ਚਾਰੇ ਪਿੰਡਾਂ ਦੀ ਸੰਗਤ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਸ਼ੁਰੂ ਹਨ। ਸੋਮਵਾਰ ਨੂੰ ਮੁੱਖ ਮੰਤਰੀ ਦੀ ਝੁਨੀਰ ਆਮਦ ਹੈ,ਜਥੇਬੰਦੀ ਇਸ ਸੜਕ ਤੇ ਦੋ ਹੋਰ ਮੰਗਾਂ ਨੂੰ ਲਮਕਾਉਣ ਦੇ ਰੋਸ ਬਝੋਂ ਸਖ਼ਤ ਐਕਸ਼ਨ ਕਰੇਗੀ।