*ਬਠਿੰਡਾ ਵਿਖੇ 66 ਵੀਆਂ ਪੰਜਾਬ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸਮਾਪਤ*

0
27

ਬਠਿੰਡਾ 23 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) ਡਿਪਟੀ ਡਾਇਰੈਕਟਰ ਖੇਡਾਂ ਸੁਨੀਲ ਕੁਮਾਰ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਦੇਖ ਰੇਖ ਬਠਿੰਡਾ ਵਿਖੇ ਚੱਲ ਰਹੇ ਪੰਜਾਬ ਪੱਧਰੀ ਖੇਡਾਂ ਵਿੱਚ ਅੱਜ ਬੜੇ ਫਸਵੇਂ ਮੁਕਾਬਲੇ ਹੋਏ।ਜੇਤੂ ਖਿਡਾਰੀਆਂ ਬਾਕਸਿੰਗ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਬਠਿੰਡਾ ਵਿਖੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਵਲੋਂ ਸਨਮਾਨਿਤ ਕੀਤਾ ਗਿਆ।        ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਦੱਸਿਆ ਕਿ ਅੰਡਰ 14 ਹਾਕੀ ਮੁੰਡਿਆਂ ਦੇ ਮੁਕਾਬਲੇ ਸੈਮੀਫਾਈਨਲ ਵਿੱਚ ਸੁਰਜੀਤ ਅਕੈਡਮੀ ਨੇ ਪਟਿਆਲਾ ਨੂੰ 3-0 ਨਾਲ,ਐਸ਼.ਜੀ.ਪੀ.ਸੀ ਅਮ੍ਰਿਤਸਰ ਨੇ ਜਰਖੜ ਅਕੈਡਮੀ ਨੂੰ 3-0 ਨਾਲ ਹਰਾਇਆ। ਫਾਈਨਲ ਵਿੱਚ ਐਸ.ਜੀ.ਪੀ.ਸੀ ਅਮ੍ਰਿਤਸਰ  ਨੇ ਸੁਰਜੀਤ ਅਕੈਡਮੀ  ਨੂੰ ਪੈਨਲਟੀ ਸੂਟ ਆਊਟ ਰਾਹੀਂ 3-1 ਤੇ ਹਰਾ ਕੇ ਚੈਂਪੀਅਨ ਬਣੀ।ਅੰਡਰ 17 ਕੁੜੀਆਂ ਬਾਕਸਿੰਗ ਵਿੱਚ 42 ਕਿਲੋ ਵਿੱਚ ਲਵੀਨਾ ਮੋਹਾਲੀ ਨੇ ਪਹਿਲਾਂ ਨਰਸਿੰਗ ਮਲੇਰਕੋਟਲਾ ਨੇ ਦੂਜਾ,46 ਕਿਲੋ ਵਿੱਚ ਅਰਸ਼ਪ੍ਰੀਤ ਬਠਿੰਡਾ ਨੇ ਪਹਿਲਾਂ ਹਰਜੋਤ ਮੋਹਾਲੀ ਨੇ ਦੂਜਾ,48 ਕਿਲੋ ਵਿੱਚ ਅਰਸ਼ਪ੍ਰੀਤ ਲੁਧਿਆਣਾ ਨੇ ਪਹਿਲਾਂ ਮਨਵੀਰ ਪਟਿਆਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਮਾਨ, ਗੁਰਮੀਤ ਸਿੰਘ ਭੂੰਦੜ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਮਨਦੀਪ ਕੌਰ, ਭੁਪਿੰਦਰ ਸਿੰਘ ਤੱਗੜ, ਲੈਕਚਰਾਰ ਹਰਮੰਦਰ ਸਿੰਘ,ਰਹਿੰਦਰ ਸਿੰਘ ਹਾਕੀ ਕਨਵੀਨਰ, ਗੁਰਸ਼ਰਨ ਸਿੰਘ ਬਾਕਸਿੰਗ ਕਨਵੀਨਰ, ਈਸਟਪਾਲ ਸਿੰਘ, ਜਗਮੋਹਨ ਸਿੰਘ, ਰੇਸ਼ਮ ਸਿੰਘ , ਨਿਰਮਲ ਸਿੰਘ, ਰਾਜਿੰਦਰ ਸ਼ਰਮਾ ਹਾਜ਼ਰ ਸਨ।

NO COMMENTS