*ਬਠਿੰਡਾ ਲੋਕ ਸਭਾ ਹਲਕੇ ਲਈ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦੀ ਉਮੀਦਵਾਰੀ ਲਈ ਵਰਕਰਾਂ ਦੀ ਵੱਡੀ ਮੰਗ ਉੱਠੀ*

0
55

ਮਾਨਸਾ8 ਫਰਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਸਰਦੂਲਗੜ੍ਹ ਤੋਂ ਤਿੰਨ ਵਾਰ ਰਹਿ ਚੁੱਕੇ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਸੀਨੀਅਰੀ ਆਗੂ ਅਜੀਤਇੰਦਰ ਸਿੰਘ ਮੋਫਰ ਨੂੰ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਬਣਾਉਣ ਦੀ ਮੰਗ ਦਿਨੋ-ਦਿਨ ਜੋਰ ਫੜਣ ਲੱਗੀ ਹੈ। ਉਹ ਬਠਿੰਡਾ ਅਤੇ ਮਾਨਸਾ ਵਿੱਚ ਲਗਾਤਾਰ ਕਾਂਗਰਸੀ ਆਗੂਆਂ ਨੂੰ ਮਿਲ ਰਹੇ ਹਨ ਅਤੇ ਵਿਆਹ-ਸ਼ਾਦੀਆਂ, ਦੁੱਖ-ਸੁੱਖ ਵਿੱਚ ਵੀ ਉਹ ਲਗਾਤਾਰ ਦੋਨੋਂ ਜਿਲਿ੍ਹਆਂ ਵਿੱਚ ਸ਼ਰੀਕ ਹੋ ਰਹੇ ਹਨ। ਜਿਕਰਯੋਗ ਹੈ ਕਿ ਅਜੀਤਇੰਦਰ ਸਿੰਘ ਮੋਫਰ ਹਲਕਾ ਸਰਦੂਲਗੜ੍ਹ ਤੋਂ 3 ਵਾਰ ਵਿਧਾਇਕ ਰਹਿਣ ਤੋਂ ਇਲਾਵਾ ਕਾਂਗਰਸ ਪਾਰਟੀ ਜਿਲ੍ਹਾ ਮਾਨਸਾ ਦੇ ਪ੍ਰਧਾਨ ਅਤੇ ਕਈ ਮਹੱਤਵਪੂਰਨ ਅਹੁਦਿਆਂ ਤੇ ਰਹਿ ਚੁੱਕੇ ਹਨ। ਪੜ੍ਹੇ-ਲਿਖੇ, ਸੂਝਵਾਨ ਅਤੇ ਬਠਿੰਡਾ ਲੋਕ ਸਭਾ ਹਲਕੇ ਵਿੱਚ ਆਪਣਾ ਜਨ ਆਧਾਰ ਰੱਖਣ ਵਾਲੇ ਸ: ਅਜੀਤਇੰਦਰ ਸਿੰਘ ਮੋਫਰ ਦੇ ਹੱਕ ਵਿੱਚ ਕਾਂਗਰਸੀ ਵਰਕਰਾਂ ਦਾ ਕਾਫਲਾ ਵੀ ਜੁੜਣ ਲੱਗਿਆ ਹੈ। ਵੱਡੀ ਗਿਣਤੀ ਵਿੱਚ ਵਰਕਰਾਂ ਦੀ ਮੰਗ ਹੈ ਕਿ ਅਜੀਤਇੰਦਰ ਸਿੰਘ ਮੋਫਰ ਨੂੰ ਇਸ ਵਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਸੀਟ ਦੇਵੇ। ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ। ਸਮਰਥਕ ਸੀਨੀਅਰੀ ਕਾਂਗਰਸੀ ਆਗੂ ਲਛਮਣ ਸਿੰਘ ਗੰਢੂ ਕਲਾਂ, ਸੀਨੀਅਰੀ ਕਾਂਗਰਸੀ ਆਗੂ ਪ੍ਰਕਾਸ਼ ਚੰਦ ਕੁਲਰੀਆਂ, ਚੇਅਰਮੈਨ ਸੱਤਪਾਲ ਵਰਮਾ, ਯੂਥ ਕਾਂਗਰਸ ਜਿਲ੍ਹਾ ਮਾਨਸਾ ਦੇ ਪ੍ਰਧਾਨ ਸੰਯੋਗਪ੍ਰੀਤ ਸਿੰਘ ਡੈਵੀ,
, ਨਗਰ ਕੋਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਮਨਦੀਪ ਗੋਰਾ, ਚੇਅਰਮੈਨ ਸੁਰੇਸ਼ ਕੁਮਾਰ ਨੰਦਗੜ੍ਹੀਆ, ਗੁਰਪਿਆਰ ਸਿੰਘ ਜੋੜਾ, ਮੈਂਬਰ ਜਿਲ੍ਹਾ ਪ੍ਰੀਸ਼ਦ ਸ਼ਿੰਦਰਪਾਲ ਸਿੰਘ ਚਕੇਰੀਆਂ, ਮੱਖਣ ਸਿੰਘ ਭੱਠਲ, ਸਰਪੰਚ ਗੁਰਵਿੰਦਰ ਸਿੰਘ ਬੀਰੋਕੇ, ਸਰਪੰਚ ਅੱਪੀ ਝੱਬਰ, ਦਵਿੰਦਰ ਸਿੰਘ ਹਾਕਮਵਾਲਾ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਅੱਜ ਤੱਕ ਲੋਕ ਸਭਾ ਚੋਣਾਂ ਵਿੱਚ ਮਾਨਸਾ ਜਿਲ੍ਹੇ ਨੂੰ ਕੋਈ ਵੀ ਉਮੀਦਵਾਰ ਨਹੀਂ ਦਿੱਤਾ ਗਿਆ। ਹਮੇਸ਼ਾ ਹੀ ਮਾਨਸਾ ਜਿਲ੍ਹੇ ਤੋਂ ਬਾਹਰਲੇ ਵਿਅਕਤੀ ਚੋਣ ਲੜੇ ਹਨ। ਜਦਕਿ ਪਹਿਲੀ ਵਾਰ ਮਾਨਸਾ ਜਿਲ੍ਹੇ ਲਈ ਮੰਗ ਜੋਰ ਫੜਣ ਲੱਗੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਇੱਕ ਸਰਵੇਖਣ ਕਰਵਾਵੇ। ਸਰਵੇਖਣ ਦੇ ਆਧਾਰ ਤੇ ਅਜੀਤਇੰਦਰ ਸਿੰਘ ਮੋਫਰ ਦੀ ਲੋਕਪ੍ਰਿਯਤਾ ਉਨ੍ਹਾਂ ਦਾ ਜਨ ਆਧਾਰ, ਰਾਜਨੀਤਿਕ ਰੁਤਬਾ, ਪੜ੍ਹਾਈ ਲੋਕਾਂ ਲਈ ਕੰਮ ਕਰਨ ਦੀ ਸਮਰੱਥਾ ਬੇਦਾਗ ਸਖਸੀਅਤ ਪਰਖਣ ਅਤੇ ਇਸ ਦੇ ਆਧਾਰ ਤੇ ਉਨ੍ਹਾਂ ਨੂੰ ਉਮੀਦਵਾਰ ਬਣਾਉਣ। ਉਨ੍ਹਾਂ ਕਿਹਾ ਕਿ ਬੇਸ਼ੱਕ ਕਾਂਗਰਸ ਪਾਰਟੀ ਵੱਲੋਂ ਇਹ ਉਮੀਦਵਾਰ ਦੀ ਚੋਣ ਪਾਰਟੀ ਹਾਈ-ਕਮਾਂਡ ਨੇ ਕਰਨੀ ਹੈ। ਪਰ ਪੰਜਾਬ ਇਕਾਈ ਵੱਲੋਂ ਦਿੱਲੀ ਹਾਈ-ਕਮਾਂਡ ਨੂੰ ਇਨ੍ਹਾਂ ਚੋਣਾਂ ਵਿੱਚ ਅਜੀਤਇੰਦਰ ਸਿੰਘ ਮੋਫਰ ਦਾ ਨਾਮ ਸਿਫਾਰਿਸ਼ ਕਰਕੇ ਭੇਜਣਾ ਚਾਹੀਦਾ ਹੈ। ਜਿਸ ਦੇ ਆਧਾਰ ਤੇ ਪਾਰਟੀ ਅੰਦਰੂਨੀ ਗੁਪਤ ਰਿਪੋਰਟਾਂ ਲੈ ਕੇ ਅਜੀਤਇੰਦਰ ਸਿੰਘ ਮੋਫਰ ਨੂੰ ਉਮੀਦਵਾਰ ਬਣਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਮੋਫਰ ਦੇ ਸਿਆਸੀ ਕੱਦ ਨੂੰ ਦੇਖਦੇ ਹੋਏ ਲੋਕ ਸਭਾ ਬਠਿੰਡਾ ਸੀਟ ਇਸ ਵਾਰ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਜਾਵੇਗੀ। ਉਨ੍ਹਾਂ ਕਿਹਾ ਕਿ ਅਜੀਤਇੰਦਰ ਸਿੰਘ ਮੋਫਰ ਨੇ ਆਪਣੇ ਪੂਰੇ ਰਾਜਨੀਤਿਕ ਜੀਵਨ ਭ੍ਰਿਸ਼ਟਾਚਾਰ ਰਹਿਤ ਰਾਜਨੀਤੀ ਕੀਤੀ, ਲੋਕਾਂ ਦੇ ਹੱਕਾਂ ਦੀ ਲੜਾਈ ਲੜੀ ਅਤੇ ਲੋਕ ਮਸਲਿਆਂ ਵਿੱਚ ਮੋਹਰੀ ਭੂਮਿਕਾ ਨਿਭਾਈ ਅਤੇ ਕਦੇ ਵੀ ਆਪਣੇ ਤੇ ਕੋਈ ਦਾਗ ਨਹੀਂ ਲੱਗਣ ਦਿੱਤਾ। ਇਸ ਕਰਕੇ ਉਹ ਲੋਕ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਹੋ ਸਕਦੇ ਹਨ। ਪਾਰਟੀ ਇਸ ਤੇ ਗੰਭੀਰਤਾ ਨਾਲ ਵਿਚਾਰ ਕਰੇ।

NO COMMENTS