*ਬਠਿੰਡਾ ਜ਼ਿਲ੍ਹਾ ਪੁਲਿਸ ਮੁਖੀ ਨੇ ਪੁਲਿਸ ਮੁਲਾਜ਼ਮਾਂ ਨਾਲ ਮਨਾਇਆ ਲੋਹੜੀ ਦਾ ਤਿਉਹਾਰ*

0
93

(ਸਾਰਾ ਯਹਾਂ/ਬਿਊਰੋ ਨਿਊਜ਼)ਐਸਐਸਪੀ ਨੇ ਕਿਹਾ ਕਿ ਸਾਰੇ ਮੁਲਾਜ਼ਮ ਹਰ ਮੌਕੇ ਸੜਕਾਂ ਉੱਪਰ ਹੀ ਡਿਊਟੀਆਂ ਦਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੇਪਨ ਦਾ ਅਹਿਸਾਸ ਕਰਾਉਣ ਲਈ ਉਨ੍ਹਾਂ ਦੇ ਨਾਲ ਸਾਂਝੇ ਤੌਰ ਦੇ ਉੱਪਰ ਲੋਹੜੀ ਮਨਾਈ ਜਾ ਰਹੀ ਹੈ ਤਾਂ ਜੋ ਉਹ ਆਪਣੇ ਪੁਲਿਸ ਪਰਿਵਾਰ ਨਾਲ ਹੱਸ ਖੇਡ ਸਕਣ ਅਤੇ ਇਕੱਲਾਪਣ ਨਾ ਮਹਿਸੂਸ ਕਰਨ।

ਜਿੱਥੇ ਅੱਜ ਦੇਸ਼ ਭਰ ਵਿੱਚ ਲੋਹੜੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਉੱਥੇ ਹੀ ਐਸਐਸਪੀ ਬਠਿੰਡਾ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਥਾਣਾ ਕੈਂਟ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ।

ਇੱਥੇ ਸਾਰੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਲੋਹੜੀ ਬਾਲੀ ਤੇ  ਐਸਐਸਪੀ ਹਰਮਨ ਬੀਰ ਸਿੰਘ ਵੱਲੋਂ ਮੁਲਾਜ਼ਮਾਂ ਨੂੰ ਮੂੰਗਫਲੀਆਂ ਅਤੇ ਰਿਓੜੀਆਂ ਵੰਡੀਆਂ ਗਈਆਂ ਤੇ  ਸਾਰੇ ਮੁਲਾਜ਼ਮਾਂ ਨੂੰ ਲੋਹੜੀ ਦੀਆਂ ਵਧਾਈਆਂ ਵੀ ਦਿੱਤੀਆਂ ਗਈ। ਇਸ ਮੌਕੇ ਪੁਲਿਸ ਮੁਲਾਜ਼ਮਾਂ ਦੀ ਹੌਂਸਲਾ ਅਫਜ਼ਾਈ ਵੀ ਕੀਤੀ ਗਈ।

ਇਸ ਮੌਕੇ ਐਸਐਸਪੀ ਨੇ ਕਿਹਾ ਕਿ ਸਾਰੇ ਮੁਲਾਜ਼ਮ ਹਰ ਮੌਕੇ ਸੜਕਾਂ ਉੱਪਰ ਹੀ ਡਿਊਟੀਆਂ ਦਿੰਦੇ ਹਨ ਅਤੇ ਉਨ੍ਹਾਂ ਨੂੰ ਆਪਣੇਪਨ ਦਾ ਅਹਿਸਾਸ ਕਰਾਉਣ ਲਈ ਉਨ੍ਹਾਂ ਦੇ ਨਾਲ ਸਾਂਝੇ ਤੌਰ ਦੇ ਉੱਪਰ ਲੋਹੜੀ ਮਨਾਈ ਜਾ ਰਹੀ ਹੈ ਤਾਂ ਜੋ ਉਹ ਆਪਣੇ ਪੁਲਿਸ ਪਰਿਵਾਰ ਨਾਲ ਹੱਸ ਖੇਡ ਸਕਣ ਅਤੇ ਇਕੱਲਾਪਣ ਨਾ ਮਹਿਸੂਸ ਕਰਨ।

ਉਨ੍ਹਾਂ ਕਿਹਾ ਕਿ  ਲੋਕਾਂ ਦੀ ਹਿਫਾਜ਼ਤ ਲਈ ਉਨ੍ਹਾਂ ਲਈ ਡਿਊਟੀ ਕਰਨੀ ਸਾਡਾ ਮੁਢਲਾ ਫਰਜ ਹੈ ਜਿੱਥੇ ਮੈਂ ਪੁਲਿਸ ਮੁਲਾਜ਼ਮਾਂ ਨੂੰ ਲੋਹੜੀ ਦੀ ਵਧਾਈ ਦਿੰਦਾ ਹਾਂ ਉਥੇ ਹੀ ਆਮ ਜਨਤਾ ਨੂੰ ਵੀ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਹਾਂ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਲੜਾਈ ਝਗੜੇ ਦੇ ਆਪਣੇ ਘਰ ਵਿੱਚ ਪਰਿਵਾਰ ਵਾਲਿਆਂ ਨਾਲ ਖੁਸ਼ੀ ਨਾਲ ਲੋਹੜੀ ਮਨਾਈ ਜਾਵੇ।

ਜ਼ਿਕਰ ਕਰ ਦਈਏ ਕਿ ਲੋਹੜੀ ਦੀ ਸ਼ਾਮ ਨੂੰ ਲੱਕੜ ਨਾਲ ਅੱਗ ਬਾਲਦੇ ਤੇ ਇਸ ਵਿੱਚ ਤਿਲ ਤੇ ਮੂੰਗਫਲੀ ਪਾ ਮੱਥਾ ਟੇਕਦੇ ਹਨ। ਇਸ ਮਗਰੋਂ ਲੋਕ ਅੱਗ ਦੇ ਆਲੇ-ਦੁਆਲੇ ਲੋਕ ਭੰਗੜਾ ਕਰਦੇ ਗੀਤ ਗਾਉਂਦੇ ਹਨ। ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਇੱਕ-ਦੂਜੇ ਨੂੰ ਲੋਹੜੀ ਦੇ ਮੌਕੇ ‘ਤੇ ਵਧਾਈ ਦਿੰਦੇ ਹਨ। 

NO COMMENTS