ਬਠਿੰਡਾ ‘ਚ ਵਿਆਹ ਮੌਕੇ ਹੋਇਆ ਵੱਡਾ ਇਕੱਠ, ਮਾਮਲਾ ਦਰਜ

0
216

ਬਠਿੰਡਾ: ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਹ ਮਹਾਮਾਰੀ ਆਪਣੀ ਲਪੇਟ ‘ਚ ਕਈ ਦੇਸ਼ਾਂ ਨੂੰ ਲੈ ਚੁੱਕੀ ਹੈ। ਪੂਰੀ ਦੁਨੀਆ ‘ਚ ਕੋਰੋਨਾ ਦੀ ਦਹਿਸ਼ਤ ਦਾ ਮਾਹੌਲ ਹੈ। ਕੋਰੋਨਾਵਾਇਰਸ ਮਹਾਮਾਰੀ ਨਾਲ ਹੁਣ ਤੱਕ 9,800 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 240,000 ਤੋਂ ਵੱਧ ਸੰਕਰਮਿਤ ਹਨ। ਭਾਰਤ ਵਿੱਚ ਕੋਵਿਡ-19 ਕੇਸਾਂ ਦੀ ਗਿਣਤੀ 195 ਹੋ ਗਈ ਹੈ ਜਿਸ ‘ਚ ਪੰਜ ਮੌਤਾਂ ਵੀ ਸ਼ਾਮਲ ਹਨ। ਕੋਰੋਨਾ ਦੇ ਫੈਲਾ ਨੂੰ ਰੋਕਣ ਲਈ ਸਰਕਾਰ ਹਰ ਸੰਭਵ ਕਦਮ ਚੁੱਕ ਰਹੀ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਭੀੜ-ਭਾੜ ਵਾਲਿਆਂ ਸਭ ਥਾਵਾਂ ਬੰਦ ਕੀਤੀਆਂ ਗਈਆਂ ਹਨ। 20 ਬੰਦਿਆਂ ਤੋਂ ਵੱਧ ਇਕੱਠ ਤੇ ਵੀ ਰੋਕ ਲਾਈ ਗਈ ਹੈ ਪਰ ਸਰਕਾਰ ਦੇ ਸਾਰੇ ਹੁਕਮਾਂ ਤੇ ਅਦੇਸ਼ਾਂ ਦੀਆਂ ਸ਼ਰੇਆਮ ਧੱਜੀਆਂ ਉੱਡਾ ਰਹੀਆਂ ਹਨ। ਬਠਿੰਡਾ ਵਿੱਚ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਰਿਜ਼ੋਰਟ ਵਿੱਚ ਵਿਆਹ ਜਾਰੀ ਸੀ ਤੇ ਲੋਕਾਂ ਦਾ ਵੱਡਾ ਇੱਕਠ ਸੀ।

ਪੁਲਿਸ ਨੇ ਰਿਜ਼ੋਰਟ ਦੇ ਮਾਲਕ ਤੇ ਉਸ ਦੇ ਬੇਟੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕਰ ਲਿਆ ਹੈ।

NO COMMENTS