*ਬਠਿੰਡਾ ‘ਚ ਕੋਰੋਨਾ ਬਲਾਸਟ, ਇੱਕ ਦਿਨ ‘ਚ ਪਹਿਲੀ ਵਾਰ ਇੰਨਾ ਵੱਡਾ ਕਹਿਰ*

0
204

ਬਠਿੰਡਾ 19 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ): ਕੋਰੋਨਾ ਵਾਇਰਸ ਵੱਡੇ ਪੱਧਰ ‘ਤੇ ਪੈਰ ਪਸਾਰ ਰਿਹਾ ਹੈ ਜਿਸ ਦੇ ਨਾਲ ਹੀ ਮੌਤਾਂ ਦੇ ਅੰਕੜੇ ‘ਚ ਵੀ ਇਜ਼ਾਫਾ ਹੋ ਰਿਹਾ ਹੈ। ਬਠਿੰਡਾ ਦੇ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਤਕ ਪਹਿਲੀ ਵਾਰ ਇੱਕ ਦਿਨ 7 ਮੌਤਾਂ ਹੋਈਆਂ ਹਨ। ਤਿੰਨ ਮੌਤਾਂ ਬਾਹਰਲੇ ਜ਼ਿਲ੍ਹਿਆਂ ਵਿੱਚ ਹੋਈਆਂ ਜਦਕਿ 4 ਬਠਿੰਡਾ ਵਿੱਚ।

ਉਨ੍ਹਾਂ ਕਿਹਾ ਕਿ ਆਏ ਦਿਨ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਲੋਕਾਂ ਨੂੰ ਅਪੀਲ ਹੈ ਕਿ ਸਾਵਧਾਨੀ ਵਰਤਣੀ ਜ਼ਰੂਰੀ ਹੈ ਤਾਂ ਹੀ ਇਸ ਮਹਾਂਮਾਰੀ ਤੋਂ ਬਚਿਆ ਜਾਵੇਗਾ। ਸਾਡੇ ਕੋਲ ਹੁਣ ਤਕ ਹਰ ਇੱਕ ਹਸਪਤਾਲ ਵਿੱਚ ਬੈੱਡ ਉਪਲੱਬਧ ਹਨ, ਕਿਸੇ ਪ੍ਰਕਾਰ ਦੀ ਕੋਈ ਘਾਟ ਨਹੀਂ।

ਸਾਡੇ ਵੱਲੋਂ ਕੋਰੋਨਾ ਵੈਕਸੀਨ ਵੀ ਲਵਾਈ ਜਾ ਰਹੀ ਹੈ ਜਿਸ ਦੇ ਚੱਲਦੇ ਲੋਕਾਂ ਨੂੰ ਅਪੀਲ ਹੈ ਕਿ ਕੋਰੋਨਾ ਵੈਕਸੀਨ ਲਵਾਉ। ਭੀੜ ਭਾੜ ਵਾਲੇ ਇਲਾਕਿਆਂ ਵਿੱਚ ਨਹੀਂ ਜਾਣਾ ਚਾਹੀਦਾ। ਜੇਕਰ ਕਿਤੇ ਜਾਣਾ ਜ਼ਰੂਰੀ ਹੈ ਤਾਂ ਮਾਸਕ ਪਹਿਨ ਕੇ ਜਾਓ।

NO COMMENTS