*ਬਜੁਰਗਾਂ ਲਈ ਲਗਾਇਆ ਫਰੀ ਜੈਰੀਐਟਰਿਕਸ ਆਯੁਰਵੈਦਿਕ ਮੈਡੀਕਲ ਕੈਂਪ*

0
20

ਫਗਵਾੜਾ 10 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਡਾਇਰੈਕਟਰ ਆਯੁਰਵੇਦ ਪੰਜਾਬ ਦੀਆਂ ਹਦਾਇਤਾਂ ਅਤੇ ਜਿਲ੍ਹਾ ਆਯੁਰਵੈਦਿਕ ਤੇ ਯੁਨਾਨੀ ਅਫਸਰ ਕਪੂਰਥਲਾ ਡਾ. ਕੁਸੁਮ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਜਦੀਕੀ ਪਿੰਡ ਪੰਡੋਰੀ ਦੇ ਆਯੂਸ਼ ਹੈੱਲਥ ਐਂਡ ਵੈਲਨੈਸ ਸੈਂਟਰ ਵਿਖੇ ਲੋੜਵੰਦ ਬਜੁਰਗਾਂ ਦੀ ਸਹੂਲਤ ਲਈ ਜੈਰੀਐਟਰਿਕਸ ਆਯੁਰਵੈਦਿਕ ਦਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾ. ਜਸਪਾਲ ਸਿੰਘ (ਏ.ਐਮ.ਓ.) ਅਤੇ ਡਾ. ਗੁਰਦੀਪ ਸਿੰਘ (ਏ.ਐਮ.ਓ.) ਦੀ ਟੀਮ ਵਲੋਂ 86 ਲੋੜਵੰਦ ਬਜੁਰਗਾਂ ਦੇ ਸ਼ੁੱਗਰ ਤੇ ਬੀ.ਪੀ. ਚੈੱਕ ਕਰਕੇ ਲੋੜ ਅਨੁਸਾਰ ਫਰੀ ਦਵਾਈਆਂ ਦਿੱਤੀਆਂ ਗਈਆਂ। ਡਾ. ਜਸਪਾਲ ਸਿੰਘ ਨੇ ਹਾਜਰੀਨ ਨੂੰ ਆਪਣੇ ਬਜੁਰਗਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਪ੍ਰੇਰਿਆ। ਉਹਨਾਂ ਨੇ ਬਰਸਾਤ ਦੇ ਨਾਲ ਬਦਲਦੇ ਮੌਸਮ ਵਿਚ ਬਜੁਰਗਾਂ ਦੀ ਖੁਰਾਕ ਸਬੰਧੀ ਵੀ ਜਾਗਰੁਕ ਕੀਤਾ। ਡਾ. ਗੁਰਦੀਪ ਸਿੰਘ ਨੇ ਹਾਈ ਜਾਂ ਲੋਅ ਬਲੱਡ ਪਰੈਸ਼ਰ ਅਤੇ ਸ਼ੁਗਰ ਦੇ ਮਰੀਜਾਂ ਨੂੰ ਲੋੜੀਂਦੇ ਪਰਹੇਜਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਨਰਿੰਦਰ ਕੌਰ ਟਰੇਂਡ ਦਾਈ, ਪਿੰਡ ਦੇ ਸਾਬਕਾ ਸਰਪੰਚ, ਮੈਂਬਰ ਪੰਚਾਇਤ ਅਤੇ ਹੋਰ ਪਤਵੰਤੇ ਹਾਜਰ ਸਨ।

NO COMMENTS