*ਬਜ਼ੁਰਗ ਮਜ਼ਦੂਰ ਦਾ ਨਰੇਗਾ ਵਿਚ ਕੰਮ ਕਰਦੇ ਸਮੇਂ ਟੁੱਟਿਆ ਪੱਟ*

0
35

ਬੋਹਾ 3 ਜੁਲਾਈ  (ਸਾਰਾ ਯਹਾਂ/ਦਰਸ਼ਨ ਹਾਕਮਵਾਲਾ)-ਇੱਥੋਂ ਨੇੜਲੇ ਪਿੰਡ ਹਾਕਮਵਾਲਾ ਦੇ ਇਕ ਮਜ਼ਦੂਰ ਜੀਤ ਸਿੰਘ ਦਾ ਨਰੇਗਾ ਵਿਚ ਕੰਮ ਕਰਨ ਦੌਰਾਨ ਫਿਸਲ ਕੇ ਪੱਟ ਟੁੱਟਣ ਕਾਰਨ  ਗੰਭੀਰ ਜ਼ਖ਼ਮੀ ਹੋ ਗਿਆ ਹੈ।ਜਿਸ ਦਾ ਇਲਾਜ ਬੇਸ਼ੱਕ ਭਗਤ ਪੂਰਨ ਸਿੰਘ ਕਾਰਡ ਉੱਪਰ ਇਕ ਨਿੱਜੀ ਹਸਪਤਾਲ ਵਿਚ ਕੀਤਾ ਗਿਆ ਹੈ  ਪਰ ਘਰ ਦਾ  ਗੁਜ਼ਾਰਾ ਚਲਾਉਣ ਵਾਲਾ ਇਕੋ ਇਕ ਮੈਂਬਰ  ਜੀਤ ਸਿੰਘ ਮੰਜੇ ਵਿੱਚ ਪੈ ਜਾਣ ਕਾਰਨ ਦੋ ਡੰਗ ਦੀ ਰੋਟੀ ਤੋਂ ਮੁਹਤਾਜ ਹੋ ਗਏ ਹਨਕਿਉਂਕਿ ਜੀਤ ਸਿੰਘ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਪੁੱਤਰ ਲਾਲ ਸਿੰਘ ਸੌ ਪ੍ਰਤੀਸ਼ਤ ਅੰਗਹੀਣ ਹੈ ਜੋ ਕੋਈ ਕੰਮ ਨਹੀਂ ਕਰ ਸਕਦਾ  ਜੀਤ ਸਿੰਘ ਆਪਣੇ ਅੰਗਹੀਣ ਪੁੱਤਰ ਸਮੇਤ ਨਰੇਗਾ ਵਿਚ ਕੰਮ ਕਰ ਕੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ  ਹੁਣ ਉਸ ਦੇ ਮੰਜੇ ਵਿੱਚ ਪੈ ਜਾਣ ਕਾਰਨ ਉਹ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਿਆ ਹੈ  ਇਸ ਗ਼ਰੀਬ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਅੱਗੇ ਮਦਦ ਲਈ ਗੁਹਾਰ ਲਗਾਈ ਗਈ ਹੈ।ਉਧਰ ਪੇਂਡੂ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਬਬਲੀ ਅਟਵਾਲ ਦਾ ਕਹਿਣਾ ਹੈ  ਸਰਕਾਰ ਨੂੰ ਨਰੇਗਾ ਵਿਚ ਕੰਮ ਕਰਦੇ ਵਿਅਕਤੀਆਂ ਦਾ ਆਰਥਿਕ ਸਹਾਇਤਾ   ਬੀਮਾ ਕਰਨਾ ਚਾਹੀਦਾ ਹੈ ਤਾਂ ਜੋ ਅਜਿਹੀ ਘਟਨਾ ਵਾਪਰਨ ਮੌਕੇ ਗ਼ਰੀਬ ਪਰਿਵਾਰ ਦੀ ਸਹਾਇਤਾ ਹੋ ਸਕੇ  ਬਬਲੀ ਅਟਵਾਲ ਨੇ ਆਖਿਆ ਕਿ ਵਿਭਾਗ ਨੂੰ ਇਸ ਗ਼ਰੀਬ ਪਰਿਵਾਰ ਦੀ ਲੋੜੀਂਦੀ ਸਹਾਇਤਾ ਕਰਨੀ ਚਾਹੀਦੀ ਹੈ  

NO COMMENTS