ਬੁਢਲਾਡਾ (ਸਾਰਾ ਯਹਾਂ/ ਅਮਨ ਮਹਿਤਾ ) ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਵਲੋਂ ਕਰਵਾਏ ਗਏ ਇਕ ਸਾਦੇ ਸਮਾਰੋਹ ਵਿਚ ਆਪਣੇ ਵਿਆਹ ਦੀ 50ਵੀਂ ਵਰੇਗੰਢ ਮਨਾ ਚੁੱਕੇ ਵਿਆਹੁਤਾ ਜੋੜਿਆਂ ਦਾ ਸਨਮਾਨ ਕੀਤਾ ਗਿਆ। ਇਸਦੇ ਨਾਲ ਹੀ 70 ਸਾਲ ਤੋਂ ਉੱਪਰ ਦੇ ਸੀਨੀਅਰ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਵੱਲੋਂ ਪਹਿਲਾਂ ਹੀ 22 ਅਪ੍ਰੈਲ ਤੋਂ ਇੱਕ ਮੁਫ਼ਤ ਯੋਗਾ ਕੈਂਪ ਲਗਾਇਆ ਜਾ ਰਿਹਾ ਸੀ।ਉਸ ਕੈਂਪ ਦੀ ਸਮਾਪਤੀ ਵੀ ਇਸ ਸਮਾਰੋਹ ਵਿਚ ਕੀਤੀ ਗਈ ਅਤੇ ਯੋਗ ਗੁਰੂ ਦੀਦਾਰ ਸਿੰਘ ਅਤੇ ਉਹਨਾਂ ਦੀ ਧਰਮਪਤਨੀ ਯੋਗ ਮਾਤਾ ਨਿਹਾਲ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਸ਼ਾਲ ਦੇਕੇ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਦੱਸਿਆ ਕਿ ਇਸ ਸਮਾਰੋਹ ਵਿਚ ਸ੍ਰੀ ਪ੍ਰਮੋਦ ਸਿੰਗਲਾ ਐਸ ਪੀ ਐਮ ਬੁਢਲਾਡਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸੀਨੀਅਰ ਨਾਗਰਿਕਾਂ ਨੂੰ ਸ਼ਾਲ ਅਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਸਵਰਨ ਜੈਅੰਤੀ ਵਿਹਾਉਤਾ ਜੋੜੇ ਹਨ, ਸਰਵਸ਼੍ਰੀ ਡਾਕਟਰ ਰਮੇਸ਼ ਜੈਨ/ਲਕਸ਼ਮੀ ਜੈਨ, ਮਹਾਂਵੀਰ ਪ੍ਰਸ਼ਾਦ/ਸੰਤੋਸ਼ ਰਾਣੀ, ਮੋਹਨ ਲਾਲ ਨੰਬਰਦਾਰ/ਰਾਜ ਬਜਾਜ, ਜਗਦੀਸ਼ ਸ਼ਰਮਾ/ਸ਼ੀਲਾ ਦੇਵੀ ਅਤੇ ਦਰਸ਼ਨ ਸ਼ਰਮਾ/ਉਰਮਿਲਾ ਦੇਵੀ। 2023 ਵਿਚ 70 ਸਾਲ ਤੋਂ ਵੱਧ ਉਮਰ ਦੇ ਸਨਮਾਨਿਤ ਹੋਣ ਵਾਲੇ ਸੀਨੀਅਰ ਮੈਂਬਰ ਹਨ ਸਰਵਸ਼੍ਰੀ ਸੂਬੇਦਾਰ ਸੁਖਦੇਵ ਸਿੰਘ,ਕੋਵਲ ਗਰਗ, ਜਸਵੰਤ ਸਿੰਗਲਾ,ਸੱਤ ਪਾਲ ਗਰਗ ਅਤੇ ਵਿਜੇ ਗਰਗ। ਭਾਰਤ ਸਵਾਭਿਮਾਨ ਟਰੱਸਟ ਦੇ ਮਾਨਸਾ ਜ਼ਿਲ੍ਹਾ ਪ੍ਰਭਾਰੀ ਵਿਸਾਖਾ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਮਹਿਲਾ ਸਸ਼ਕਤੀਕਰਨ ਨੂੰ ਪ੍ਰਣਾਮ ਕਰਦੇ ਹੋਏ , ਐਸੋਸੀਏਸ਼ਨ ਨਾਲ ਸਰਗਰਮ ਰੂਪ ਵਿਚ ਜੁੜੀਆਂ ਮਹਿਲਾਵਾਂ,ਜਸਵੀਰ ਕੌਰ, ਰਜਨੀ ਬਾਲਾ, ਸੁਸ਼ੀਲਾ ਦੇਵੀ,ਕੁਸਮ ਲਤਾ, ਵੀਨਾ ਰਾਣੀ, ਨਿਸ਼ਾ, ਸ਼ਸ਼ੀ ਕਾਂਤਾ ਸ਼ੂਦ ਅਤੇ ਰਾਜ ਰਾਣੀ ਆਦਿ ਨੂੰ ਵੀ ਸਨਮਾਨਿਤ ਕੀਤਾ ਗਿਆ।ਯੋਗ ਗੁਰੂ ਦੀਦਾਰ ਸਿੰਘ ਨੇ ਦਰਸ਼ਕਾਂ ਨੂੰ ਯੋਗ ਦੇ ਕਰਤੱਬ ਦਿਖਾਕੇ ਮੰਤਰ ਮੁਗਧ ਕੀਤਾ।ਐਸ ਪੀ ਐਮ ਪ੍ਰਮੋਦ ਸਿੰਗਲਾ ਨੇ ਐਸੋਸੀਏਸ਼ਨ ਦੀ ਇਸ ਪਹਿਲ ਦੀ ਭੂਰੀ ਭੂਰੀ ਪ੍ਰਸੰਸਾ ਕੀਤੀ।ਇਸ ਮੌਕੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਸਮੇਤ ਸਟੇਟ ਐਵਾਰਡੀ ਮੱਖਣ ਸਿੰਘ ਲੈਕਚਰਾਰ, ਮੈਡਮ ਭਾਵਨਾ ਮੈਡਮ ਪ੍ਰੋਮਿਲਾ, ਸਟੇਟ ਐਵਾਰਡੀ ਰਾਜਿੰਦਰ ਵਰਮਾ,ਭੋਲਾ ਸਿੰਘ,ਸਾਧੂ ਸਿੰਘ, ਸਤੀਸ਼ ਗੋਇਲ, ਕ੍ਰਿਸ਼ਨ ਸਿੰਗਲਾ ਸਰੋਜ ਬਾਲਾ ਪੁਨੀਤ ਗੋਇਲ ਅਤੇ ਪੰਤਾਜਲੀ ਯੋਗਪੀਠ ਦੇ ਨੁਮਾਇੰਦੇ ਹਾਜ਼ਰ ਸਨ। ਜ਼ਿਲਾ ਮਾਨਸਾ ਰਾਇਸ ਸ਼ੈਲਰਜ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਧਲੇਵਾਂ ਅਤੇ ਉਹਨਾਂ ਦੇ ਸਾਥੀ ਜਸਵਿੰਦਰ ਸਿੰਘ ਰੁਝੇਵਿਆਂ ਕਾਰਨ ਨਹੀਂ ਆ ਸਕੇ, ਪ੍ਰੰਤੂ ਉਹਨਾਂ ਨੇ ਐਸੋਸੀਏਸ਼ਨ ਦੇ ਇਹਨਾਂ ਸਮਾਰੋਹਾਂ ਲਈ ਸ਼ੁਭ ਇਛਾਵਾਂ ਦਿੰਦੇ ਹੋਏ ਵਿਤੀ ਮੱਦਦ ਕਰਨ ਦਾ ਵੀਸੰਦੇਸ਼ ਭੇਜਿਆ।ਇਸ ਸਮਾਰੋਹ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਧਾਨ ਕੇਵਲ ਗਰਗ ਤੋਂ ਇਲਾਵਾ ਚੇਅਰਮੈਨ ਸੁਰਜੀਤ ਸਿੰਘ, ਪ੍ਰੋਜੈਕਟ ਚੇਅਰਮੈਨ ਸੂਬੇਦਾਰ ਸੁਖਦੇਵ ਸਿੰਘ,ਵਿੱਤ ਸਕੱਤਰ ਸੱਤ ਪਾਲ ਗਰਗ, ਅਵਿਨਾਸ਼ ਸ਼ੂਦ, ਮੋਹਨ ਲਾਲ ਨੰਬਰਦਾਰ ,ਧਰਮ ਪਾਲ ਸਮੇਤ ਸਮੂਹ ਮੈਂਬਰਾਂ ਦਾ ਯੋਗਦਾਨ ਰਿਹਾ।ਅੰਤ ਵਿੱਚ ਐਸੋਸੀਏਸ਼ਨ ਵੱਲੋਂ ਸਮੂਹ ਮਹਿਮਾਨਾਂ ਨੂੰ ਚਾਹ, ਪਕੋੜਿਆਂ ਦੇ ਲੰਗਰ ਦੀ ਸੇਵਾ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਰਾਜਿੰਦਰ ਵਰਮਾ ਨੇ ਵਾਖੂਬੀ ਨਿਭਾਈ।