*ਬਜ਼ੁਰਗਾਂ ਦੇ ਦੱਸੇ ਰਾਹ ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ… ਡਾਕਟਰ ਜਨਕ ਸਿੰਗਲਾ*

0
117

 ਮਾਨਸਾ (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ ) : ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਪਿੰਡ ਅਕਲੀਆ ਦੇ ਜੰਮਪਲ ਡਾਕਟਰ ਜਨਕ ਰਾਜ ਸਿੰਗਲਾ ਦੇ ਪਿਤਾ ਵੈਦ ਸਵਰਗੀ ਸ੍ਰੀ ਰਾਮ ਕਰਨ ਸਿੰਗਲਾ ਜੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਮਕਸਦ ਨਾਲ ਡਾਕਟਰ ਜਨਕ ਰਾਜ ਸਿੰਗਲਾ ਅਤੇ ਡਾਕਟਰ ਟੀ.ਪੀ.ਐਸ.ਰੇਖੀ ਦੀ ਅਗਵਾਈ ਹੇਠ ਮਾਨਸਾ ਤੋਂ ਅਕਲੀਆ ਅਤੇ ਵਾਪਸ ਮਾਨਸਾ ਤੱਕ ਸਾਇਕਲ ਰਾਈਡ ਕੀਤੀ।ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਸੀਨੀਅਰ ਮੈਂਬਰ ਕਿ੍ਸ਼ਨ ਗਰਗ ਅਤੇ ਪ੍ਰਵੀਨ ਟੋਨੀ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰ ਰੋਜ਼ ਸਾਇਕਲਿੰਗ ਲਈ ਜਾਂਦੇ ਹਨ ਅਤੇ ਲੋਕਾਂ ਨੂੰ ਸਾਇਕਲ ਚਲਾਉਣ ਲਈ ਪ੍ਰੇਰਿਤ ਕਰਦੇ ਹਨ ਇਸ ਗਰੁੱਪ ਤੋਂ ਪ੍ਰੇਰਿਤ ਹੋ ਕੇ ਮਾਨਸਾ ਦੇ ਹੋਰ ਗਰੁੱਪ ਬਣਾ ਕੇ ਲੋਕ ਸਾਇਕਲਿੰਗ ਲਈ ਪ੍ਰੇਰਿਤ ਕਰ ਰਹੇ ਹਨ।ਇਸ ਮੌਕੇ ਡਾਕਟਰ ਜਨਕ ਰਾਜ ਸਿੰਗਲਾ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਵੈਦ ਸਨ ਅਤੇ ਪਿੰਡ ਦੇ ਲੋਕ ਉਨ੍ਹਾਂ ਤੋਂ ਆਪਣੀਆਂ ਬੀਮਾਰੀਆਂ ਦਾ ਇਲਾਜ ਕਰਵਾਉਂਦੇ ਸਨ ਉਹਨਾਂ ਵਲੋਂ ਦਿੱਤੇ ਸੰਸਕਾਰਾਂ ਸਦਕਾ ਅਸੀਂ ਪਰਿਵਾਰ ਦੇ ਸਾਰੇ ਮੈਂਬਰ ਵਧੀਆ ਢੰਗ ਨਾਲ ਪਰਿਵਾਰ ਚਲਾ ਰਹੇ ਹਾਂ ਅਤੇ ਸਮਾਜ ਲਈ ਬਣਦਾ ਯੋਗਦਾਨ ਦੇ ਰਹੇ ਹਾਂ। ਉਹਨਾਂ ਕਿਹਾ ਕਿ ਸਾਨੂੰ ਬਜ਼ੁਰਗਾਂ ਵਲੋਂ ਦੱਸੇ ਰਾਹ ਤੇ ਚੱਲਣਾ ਚਾਹੀਦਾ ਹੈ ਇਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਸ਼ਹਿਰ ਦੇ ਉੱਘੇ ਸਰਜਨ ਡਾਕਟਰ ਟੀ.ਪੀ.ਐਸ.ਰੇਖੀ ਜੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪਿੰਡ ਵਾਸੀਆਂ ਵਲੋਂ ਕੀਤੇ ਸਵਾਗਤ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਡਾਕਟਰ ਜਨਕ ਰਾਜ ਸਿੰਗਲਾ ਦਾ ਪਰਿਵਾਰ ਪਿਤਾ ਜੀ ਵਲੋਂ ਦਰਸਾਏ ਰਸਤੇ ਚੱਲ ਕੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਸ਼ਲਾਘਾਯੋਗ ਕੰਮ ਕਰ ਰਿਹਾ ਹੈ।ਸੰਜੀਵ ਪਿੰਕਾਂ ਨੇ ਅੱਜ ਦੀ ਰਾਈਡ ਚ ਹਿੱਸਾ ਲੈਣ ਵਾਲੇ ਖਾਸਕਰ ਲੇਡੀਜ਼ ਮੈਂਬਰਾਂ ਹੇਮਾਂ ਗੁਪਤਾ ਅਤੇ ਮੀਨਾ ਸੇਠੀ ਦਾ 53 ਕਿਲੋਮੀਟਰ ਸਾਇਕਲ ਰਾਈਡ ਲਗਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਔਰਤਾਂ ਵੀ ਸਮਾਜ ਨੂੰ ਜਾਗਰੂਕ ਕਰਨ ਵਿੱਚ ਵੱਡਾ ਰੋਲ ਅਦਾ ਕਰ ਸਕਦੀਆਂ ਹਨ।ਇਸ ਮੌਕੇ ਬਲਜੀਤ ਕੜਵਲ, ਪ੍ਰਵੀਨ ਟੋਨੀ ਸ਼ਰਮਾ,ਰਮਨ ਗੁਪਤਾ, ਅਨਿਲ ਸੇਠੀ, ਡਾਕਟਰ ਸੁਨੀਲ,ਧੰਨਦੇਵ ਕਾਜੂ, ਸੰਜੀਵ ਕੁਮਾਰ, ਬਲਵੀਰ ਅਗਰੋਈਆ, ਮੋਹਿਤ ਕੁਮਾਰ,ਵਿੱਕੀ, ਅਨਮੋਲ ਸੇਠੀ,ਪੇ੍ਮ ਸੇਠੀ, ਨਰਿੰਦਰ ਗੁਪਤਾ, ਅਸ਼ੋਕ ਭੰਮਾਂ,ਸੋਹਣ ਲਾਲ, ਸੰਜੀਵ ਕੇ.ਐਸ ਸਮੇਤ ਮੈਂਬਰ ਹਾਜ਼ਰ ਸਨ।

NO COMMENTS