*ਬਜਟ ਤੋਂ ਪਹਿਲਾਂ ਪੇਸ਼ ਹੋਇਆ ਆਰਥਿਕ ਸਰਵੇਖਣ, ਸਾਲ 2022-23 ‘ਚ GDP 8-8.5 ਫੀਸਦੀ ਰਹਿਣ ਦਾ ਅਨੁਮਾਨ*

0
18

 31,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਅੱਜ ਸੰਸਦ (Parliament) ਦਾ ਬਜਟ ਸੈਸ਼ਨ (Budget Session 2022) ਸ਼ੁਰੂ ਹੋ ਗਿਆ ਹੈ ਤੇ ਇਸ ਦੀ ਸ਼ੁਰੂਆਤ ਰਾਸ਼ਟਰਪਤੀ ਰਾਮ ਨਾਥ ਕੋਵਿੰਦ (Ram Nath Kovind) ਦੇ ਭਾਸ਼ਣ ਨਾਲ ਹੋਈ ਹੈ। ਰਾਸ਼ਟਰਪਤੀ ਦੇ ਸੰਬੋਧਨ ਤੋਂ ਬਾਅਦ ਲੋਕਸਭਾ (Lok Sabha) ‘ਚ ਆਰਥਿਕ ਸਰਵੇਖਣ (Economic Survey) ਪੇਸ਼ ਕੀਤਾ ਗਿਆ। ਆਰਥਿਕ ਸਰਵੇਖਣ ਚਾਲੂ ਵਿੱਤੀ ਸਾਲ ‘ਚ ਅਰਥਵਿਵਸਥਾ ‘ਤੇ ਸਰਕਾਰ ਦੇ ਕੰਮ ਦੇ ਪ੍ਰਭਾਵ ਦਾ ਇਕ ਤਰ੍ਹਾਂ ਦਾ ਰਿਪੋਰਟ ਕਾਰਡ ਹੈ।

ਵਿੱਤ ਮੰਤਰੀ ਨੇ ਆਰਥਿਕ ਸਰਵੇਖਣ ਪੇਸ਼ ਕੀਤਾ
ਕੇਂਦਰੀ ਬਜਟ 2022-23 ਪੇਸ਼ ਕਰਨ ਤੋਂ ਇਕ ਦਿਨ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਆਰਥਿਕ ਸਰਵੇਖਣ ਪੇਸ਼ ਕੀਤਾ ਹੈ। ਅੱਜ ਦੁਪਹਿਰ 3:45 ਵਜੇ, ਮੁੱਖ ਆਰਥਿਕ ਸਲਾਹਕਾਰ ਵੀ.ਅਨੰਥਾ ਨਾਗੇਸਵਰਨ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਜਿਸ ਵਿੱਚ ਆਰਥਿਕ ਸਰਵੇਖਣ ਦੇ ਮੁੱਖ ਨੁਕਤਿਆਂ ਦੇ ਵੇਰਵੇ ਸਾਂਝੇ ਕੀਤੇ ਜਾਣਗੇ। ਕੱਲ੍ਹ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ 2022-23 ਦਾ ਬਜਟ ਪੇਸ਼ ਕਰਨਗੇ।

ਵਿੱਤੀ ਸਾਲ 2021-22 ਲਈ ਅਸਲ ਜੀਡੀਪੀ ਗਰੋਥ ਅਨੁਮਾਨ ਕੀ ਹੈ?
ਵਿੱਤੀ ਸਾਲ 2021-22 ਵਿੱਚ ਦੇਸ਼ ਦੀ ਅਸਲ ਜੀਡੀਪੀ ਗਰੋਥ ਦਰ 9.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਆਰਬੀਆਈ ਦੇ 9.5 ਫੀਸਦੀ ਦੇ ਅਨੁਮਾਨ ਤੋਂ ਥੋੜ੍ਹਾ ਘੱਟ ਹੈ। ਇਸ ਤੋਂ ਇਲਾਵਾ ਵਿੱਤੀ ਸਾਲ 2022-23 ਲਈ ਦੇਸ਼ ਦੀ ਅਰਥਵਿਵਸਥਾ ਦੇ 8-8.5 ਫੀਸਦੀ ਦੀ ਦਰ ਨਾਲ ਜੀਡੀਪੀ ਵਿਕਾਸ ਦਰ ਹਾਸਲ ਕਰਨ ਦਾ ਅਨੁਮਾਨ ਹੈ।

ਖੇਤੀਬਾੜੀ, ਉਦਯੋਗਿਕ ਅਤੇ ਸੇਵਾ ਖੇਤਰਾਂ ਦਾ ਗਰੋਥ ਅਨੁਮਾਨ
ਵਿੱਤੀ ਸਾਲ 2021-22 ‘ਚ ਖੇਤੀ ਖੇਤਰ ਦੀ ਵਿਕਾਸ ਦਰ 3.9 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਦਯੋਗਿਕ ਖੇਤਰ ‘ਚ 11.8 ਫੀਸਦੀ ਦੇ ਵਾਧੇ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਸੇਵਾ ਖੇਤਰ ਦੀ ਵਿਕਾਸ ਦਰ 8.2 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।

ਆਰਥਿਕ ਸਰਵੇਖਣ ਕੀ ਹੈ?
ਚਾਲੂ ਵਿੱਤੀ ਸਾਲ ‘ਚ ਦੇਸ਼ ਦੀ ਅਰਥਵਿਵਸਥਾ ਦਾ ਪ੍ਰਦਰਸ਼ਨ ਕਿਵੇਂ ਰਿਹਾ, ਇਸ ਦੀ ਪੂਰੀ ਰਿਪੋਰਟ ਇਕ ਤਰ੍ਹਾਂ ਨਾਲ ਆਰਥਿਕ ਸਰਵੇਖਣ ‘ਚ ਹੈ। ਆਰਥਿਕ ਸਰਵੇਖਣ ਵਿੱਚ ਆਉਣ ਵਾਲੇ ਵਿੱਤੀ ਸਾਲ ਵਿੱਚ ਸਰਕਾਰ ਦੀ ਆਰਥਿਕ ਵਿਕਾਸ ਦਰ ਦੀ ਰਣਨੀਤੀ ਬਾਰੇ ਵੀ ਇੱਕ ਪੂਰਾ ਰੋਡਮੈਪ ਹੈ। ਅਰਥਵਿਵਸਥਾ ਦੇ ਹਰ ਖੇਤਰ ਵਿੱਚ ਪ੍ਰਦਰਸ਼ਨ ਕਿਵੇਂ ਰਿਹਾ ਹੈ ਅਤੇ ਇਸ ਦੇ ਅੱਗੇ ਕਿਵੇਂ ਰਹਿਣ ਦੀ ਉਮੀਦ ਹੈ, ਇਹ ਵੀ ਆਰਥਿਕ ਸਰਵੇਖਣ ਵਿੱਚ ਹੀ ਦੱਸਿਆ ਗਿਆ ਹੈ।

NO COMMENTS