*ਫੱਤਾ ਮਾਲੋਕਾ ਸਕੂਲ ਦੀ ਅਧਿਆਪਕਾ ਨੇ ਟੀਚਰ ਫੈਸਟ ਮੁਕਾਬਲਿਆਂ ਚ ਕੀਤਾ ਪਹਿਲਾ ਸਥਾਨ ਹਾਸਲ*

0
37


ਸਰਦੂਲਗੜ 9 ਸਤੰਬਰ (ਸਾਰਾ ਯਹਾਂ/ਬਪਸ):
ਸਿੱਖਿਆਂ ਵਿਭਾਗ ਪੰਜਾਬ ਵੱਲੋ ਕਰਵਾਏ ਗਏ ਜ਼ਿਲਾ ਪੱਧਰੀ ਟੀਚਰ ਫੈਸਟ ਮੁਕਾਬਲਿਆਂ ਚ ਸੈਕੰਡਰੀ ਸਕੂਲ ਫੱਤਾ ਮਾਲੋਕਾ ਦੀ ਅਧਿਆਪਕਾ ਮੈਡਮ ਰਿੰਕੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਹਾਲਸ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਦੇ ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਨੇ ਦੱਸਿਆਂ ਕਿ ਸਕੂਲ ਦੀ ਹੋਣਹਾਰ ਅਧਿਆਪਕਾ ਮੈਡਮ ਰਿੰਕੂ ਨੇ ਪਹਿਲਾਂ ਬਲਾਕ ਪੱਧਰ ਦੇ ਮੁਕਾਬਲਿਆਂ ਚ ਪਹਿਲਾਂ ਸਥਾਨ ਹਾਸਲ ਕੀਤਾ ਸੀ। ਹੁਣ ਜ਼ਿਲਾ ਪੱਧਰੀ ਮੁਕਾਬਲਿਆਂ ਚ ਵੀ ਪਹਿਲਾਂ ਸਥਾਨ ਹਾਸਲ ਕਰਕੇ ਰਾਜ ਪੱਧਰੀ ਹੋਣ ਵਾਲੇ ਟੀਚਰ ਫੈਸਟ ਮੁਕਾਬਲਿਆਂ ਚ ਆਪਣੀ ਜਗਾ ਬਣਾ ਲਈ ਹੈ। ਮੈਡਮ ਰਿੰਕੂ ਨੂੰ ਜਿੱਥੇ ਵਿਭਾਗ ਵੱਲੋ ਵਿਸ਼ੇਸ ਸਨਮਾਨ ਪੱਤਰ ਦੇਕੇ ਸਨਮਾਨਤ ਕੀਤਾ ਗਿਆ ਹੈ ਉੱਥੇ ਹੀ ਰੋਟਰੀ ਕਲੱਬ ਮਾਨਸਾ ਵੱਲੋੰ ਵੀ ਅਧਿਆਪਕ ਦਿਵਸ ਮੌਕੇ ਮੈਡਮ ਨੂੰ ਵਿਸ਼ੇਸ ਤੌਰ ਤੇ ਸਨਮਾਨਤ ਕੀਤਾ ਗਿਆ ਹੈ। ਸਕੂਲ ਪਹੁੰਚਣ ਤੇ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋੰ ਮੈਡਮ ਰਿੰਕੂ ਦਾ ਭਰਵਾਂ ਸਵਾਗਤ ਕਰਦਿਆਂ ਉਸ ਨੂੰ ਵਧਾਈ ਦਿੱਤੀ।
ਕੈਪਸ਼ਨ: ਸਕੂਲ ਪਹੁੰਚਣ ਤੇ ਮੈਡਮ ਰਿੰਕੂ ਦਾ ਸਨਮਾਨ ਕਰਦੇ ਹੋਏ ਸਕੂਲ ਸਟਾਫ ਮੈੰਬਰ।

NO COMMENTS