ਫੱਤਾ ਮਾਲੋਕਾ ਦੇ ਸ਼ਹੀਦ ਕਿਸਾਨ ਜਤਿੰਦਰ ਸਿੰਘ ਜ਼ੈਲਦਾਰ ਦੀ ਅੰਤਮ ਅਰਦਾਸ ਮੌਕੇ ਸੈਂਕੜੇ ਲੋਕਾਂ ਨੇ ਦਿੱਤੀਆਂ ਸ਼ਰਧਾਂਜਲੀਆਂ

0
55

ਸਰਦੂਲਗੜ੍ਹ 27 ਦਸੰਬਰ (ਸਾਰਾ ਯਹਾ /ਬਲਜੀਤ ਪਾਲ): ਦਿੱਲੀ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਚ ਜਾਂਦਿਆਂ ਰਸਤੇ ਚ ਸ਼ਹੀਦ ਹੋਏ ਫੱਤਾ ਮਾਲੋਕਾ ਦੇ ਨੌਜਵਾਨ ਕਿਸਾਨ ਜਤਿੰਦਰ ਸਿੰਘ ਜ਼ੈਲਦਾਰ ਦੀ ਅੰਤਮ ਅਰਦਾਸ ਮੌਕੇ ਇਲਾਕੇ ਦੀਆਂ ਕਿਸਾਨ-ਮਜ਼ਦੂਰ ਜੱਥੇਬੰਦੀਆ ਅਤੇ ਵਪਾਰੀ ਵਰਗ ਤੋਂ ਇਲਾਵਾ ਰਾਜਸੀ ਲੋਕਾਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ l ਜ਼ਿਕਰਯੋਗ ਹੈ ਕਿ ਦਿੱਲੀ ਵਿਖੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ 16 ਦਸੰਬਰ ਨੂੰ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਕਿਸਾਨ ਜਤਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਜ਼ੈਲਦਾਰ ਦੀ ਦਿੱਲੀ ਜਾਂਦਿਆਂ ਰਸਤੇ ਚ ਐਕਸੀਡੈਂਟ ਕਾਰਨ ਮੌਤ ਹੋ ਗਈ ਸੀ। ਜਿਨ੍ਹਾਂ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਦਾ ਭੋਗ ਉਪਰੰਤ ਅੰਤਮ ਅਰਦਾਸ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ।ਇਸ ਮੌਕੇ ਸਰਦੂਲਗੜ੍ਹ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ,ਵਿਧਾਇਕ ਦਿਲਰਾਜ ਸਿੰਘ ਭੂੰਦੜ ,ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ,ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ ਬਲਜਿੰਦਰ ਕੌਰ ,ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਡਾ ਮਨੋਜ ਬਾਲਾ ,ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ ,ਆਪ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ ,ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ,ਆਪ ਆਗੂ ਨੇਮ ਚੰਦ ਚੌਧਰੀ , ਪੰਜਾਬ ਏਕਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਭਰਪੂਰ ਸਿੰਘ ਚਚੋਹਰ, ਆਪ ਪਾਰਟੀ ਦੇ ਬੁਲਾਰੇ ਐਡਵੋਕੇਟ ਅਭੈ ਰਾਮ ਗੋਦਾਰਾ, ਸੀਨੀਅਰ ਆਗੂ ਸਰਬਜੀਤ ਸਿੰਘ ਜਵਾਹਰਕੇ ,ਬਲਾਕ ਪ੍ਰਧਾਨ ਹਰਦੇਵ ਸਿੰਘ ਉਲਕ ,ਡਾ ਹਰਦੇਵ ਸਿੰਘ ਕੋਰਵਾਲਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ,ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰਾਮ ਪਾਲ ਸਿੰਘ ਚੱਕ ਅਲੀਸ਼ੇਰ ,ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ,ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਤਿੰਦਰ ਸਿੰਘ ਸੋਢੀ ,ਜਮਹੂਰੀਅਤ ਕਿਸਾਨ ਸਭਾ ਦੇ ਆਗੂ ਲਾਲ ਚੰਦ ,ਪ੍ਰਧਾਨ ਮਲਕੀਤ ਸਿੰਘ ਕੋਟ ਧਰਮ , ਬਾਬਾ ਕੇਵਲ ਦਾਸ ਹਕਤਾਲਾਂ ਵਾਲੇ ,ਅਰਦਾਸ ਟਰੱਸਟ ਦੇ ਸਰਪ੍ਰਸਤ ,ਅਰਦਾਸ ਟਰੱਸਟ ਦੇ ਸਰਪ੍ਰਸਤ ਰਜੇਸ਼ ਗਰਗ,ਯੂਥ ਆਗੂ ਰਿੰਪੀ ਬਰਾੜ , ਡਾ ਮੇਘ ਸਿੰਘ ਬਾਜੇਵਾਲਾ ਆਦਿ ਨੇ ਉਨ੍ਹਾਂ ਨੂੰ

ਸ਼ਰਧਾਂਜਲੀਆਂ ਭੇਟ ਕੀਤੀਆ।ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਵੱਲੋਂ ਸ਼ਹੀਦ ਕਿਸਾਨ ਜਤਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਲਾਇਬਰੇਰੀ ਲਈ ਵੀਹ ਲੱਖ ਰੁਪਏ ਅਤੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਮਾਲੀ ਮੱਦਦ ਪੰਜ ਲੱਖ ਰੁਪਏ ਦਾ ਚੈੱਕ ਪਰਿਵਾਰ ਨੂੰ ਦਿੱਤਾ ।ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ ।ਜਤਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਦੀ ਪੰਚਾਇਤ ਵੱਲੋਂ ਜਿੱਥੇ ਸ਼ਹੀਦ ਜਤਿੰਦਰ ਸਿੰਘ ਦੀ ਮਾਤਾ ਮਨਪ੍ਰੀਤ ਕੌਰ ਨੂੰ ਇਕ ਮਾਤਾ ਦਾ ਦਰਜਾ ਦਿੱਤਾ, ਉਥੇ ਖੇਡ ਸਟੇਡੀਅਮ ਦਾ ਨਾਮ ਸ਼ਹੀਦ ਜਤਿੰਦਰ ਸਿੰਘ ਜ਼ੈਲਦਾਰ ਦੇ ਨਾਂ ਤੇ ਰੱਖਣ ਲਈ ਸਰਪੰਚ ਗੁਰਸੇਵਕ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ।ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ 44 ਕਿਸਾਨ ਭਰਾਵਾਂ ਅਤੇ ਔਰਤਾਂ ਨੇ ਸ਼ਹੀਦੀ ਪਾਈ ਹੈ ,ਅੱਜ ਸਾਨੂੰ ਜਿੱਥੇ ਸਾਰੇ ਕਿਸਾਨਾਂ ਦੀ ਸ਼ਹੀਦੀ ਤੇ ਮਾਣ ਹੈ ਉਥੇ ਸਾਨੂੰ ਕਿਸਾਨ ਜਤਿੰਦਰ ਸਿੰਘ ਦੇ ਸ਼ਹੀਦ ਹੋਣ ਤੇ ਫ਼ਖ਼ਰ

ਮਹਿਸੂਸ ਹੋ ਰਿਹਾ ਹੈ ,ਇਹ ਲੜਾਈ ਸਾਡੀ ਜਾਰੀ ਰਹੇਗੀ ਖੇਤੀ ਕਾਨੂੰਨ ਰੱਦ ਹੋਣ ਤੱਕ ਸਾਨੂੰ ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇਣੀਆਂ ਪੈਣ ਅਸੀਂ ਕਿਸੇ ਕੀਮਤ ਤੇ ਪਿੱਛੇ ਨਹੀਂ ਹਟਾਂਗੇ ।ਇਸ ਸ਼ਰਧਾਂਜਲੀ ਸਮਾਗਮ ਦੇ ਸਟੇਜ ਦੀ ਕਾਰਵਾਈ ਨੌਜਵਾਨ ਸਮਾਜ ਸੇਵੀ ਨਿਰਮਲ ਸਿੰਘ ਪਹਿਲਵਾਨ ਨੇ ਬਾਖੂਬੀ ਢੰਗ ਨਾਲ ਅਦਾ ਕੀਤੀ।

NO COMMENTS