ਫੌਜੀ ਭਰਤੀ ‘ਚ ਬੇਨਿਯਮੀਆਂ ਦੀ ਸੀਬੀਆਈ ਕਰੇਗੀ ਜਾਂਚ, ਪੰਜਾਬ ‘ਚ ਹੋਇਆ ਸੀ ਟੈਸਟ

0
107

ਨਵੀਂ ਦਿੱਲੀ 15,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਫੌਜੀ ਅਫਸਰਾਂ (Army Officers) ਦੀ ਚੋਣ ਲਈ ਪੰਜਾਬ (Punjab) ਵਿੱਚ ਹੋਏ ਟੈਸਟ ਦੌਰਾਨ ਬੇਨਿਯਮੀਆਂ ਦਾ ਮਾਮਲਾ ਗਰਮਾ ਗਿਆ ਹੈ। ਹੁਣ ਇਸ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ CBI ਕਰੇਗੀ। ਖਬਰ ਏਜੰਸੀ ਪੀਟੀਆਈ (PTI) ਨੂੰ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਭਾਰਤੀ ਫ਼ੌਜ (Indian Army) ਨੇ ਅਧਿਕਾਰੀਆਂ ਦੀ ਚੋਣ ਲਈ ਪੰਜਾਬ ਵਿੱਚ ਹੋਏ ਟੈਸਟ (Exam) ’ਚ ਕਥਿਤ ਬੇਨਿਯਮੀਆਂ ਸਬੰਧੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ।

ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਪੰਜਾਬ ਦੇ ਇੱਕ ਕੇਂਦਰ ਵਿੱਚ ਹੋਏ ਟੈਸਟ ਵਿੱਚ ਕਥਿਤ ਬੇਨਿਯਮੀਆਂ ਦੀ ਫ਼ੌਜ ਵੱਲੋਂ ਅੰਦਰੂਨੀ ਜਾਂਚ ਕੀਤੀ ਜਾ ਰਹੀ ਸੀ। ਸੂਤਰਾਂ ਅਨੁਸਾਰ ਕੁਝ ਸਮੇਂ ਪਹਿਲਾਂ ਪੰਜਾਬ ਵਿੱਚ ਸੇਵਾ ਚੋਣ ਬੋਰਡ ਵੱਲੋਂ ਸੇਵਾ ਚੋਣ ਬੋਰਡ ਟੈਸਟ ਲਿਆ ਗਿਆ ਸੀ। ਇਸ ਦੌਰਾਨ ਮਿਲਟਰੀ ਖ਼ੁਫ਼ੀਆ ਵਿੰਗ ਤੇ ਹੋਰ ਸ਼ਿਕਾਇਤਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਫ਼ੌਜ ਨੇ ਟੈਸਟ ਵਿੱਚ ਕਥਿਤ ਬੇਨਿਯਮੀਆਂ ਸਬੰਧੀ ਜਾਂਚ ਸ਼ੁਰੂ ਕੀਤੀ ਸੀ।

ਇਸ ਸਮੁੱਚੀ ਪ੍ਰਕਿਰਿਆ ਵਿੱਚ ਕਈ ਨਾਗਰਿਕਾਂ ਤੇ ਵੱਖ-ਵੱਖ ਏਜੰਸੀਆਂ ਦੀ ਸ਼ਮੂਲੀਅਤ ਹੋਣ ਕਾਰਨ ਹੁਣ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਂਪ ਦਿੱਤੀ ਗਈ ਹੈ। ਇਸ ਮਾਮਲੇ ਨੂੰ ਬੇਹੱਦ ਗੰਭੀਰ ਮੰਨਿਆ ਜਾ ਰਿਹਾ ਹੈ। ਇਸ ਲਈ ਜਾਂਚ ਸੀਬੀਆਈ ਵੱਲੋਂ ਕੀਤੀ ਜਾਵੇਗੀ।

ਦੱਸ ਦਈਏ ਕਿ ਪੰਜਾਬ ਵਿੱਚ ਸੇਵਾ ਚੋਣ ਬੋਰਡ ਵੱਲੋਂ ਸੇਵਾ ਚੋਣ ਬੋਰਡ ਟੈਸਟ ਲਿਆ ਗਿਆ ਸੀ। ਇਸ ਦੌਰਾਨ ਸਵਾਲ ਖੜ੍ਹੇ ਹੋਏ ਸੀ ਕਿ ਟੈਸਟ ਦੌਰਾਨ ਬੇਨਿਯਮੀਆਂ ਹੋਈਆਂ ਸੀ। ਭਾਰਤੀ ਫੌਜ ਨੂੰ ਇਸ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ।

NO COMMENTS