ਫੋਰੈਂਸਿਕ ਟੀਮ ਨੇ ਦਿੱਲੀ ਪੁਲਿਸ ਨੂੰ ਸੌਂਪੀਆਂ ਕਿਸਾਨ ਅੰਦੋਲਨਕਾਰੀਆਂ ਦੀਆਂ ਤਸਵੀਰਾਂ, ਹੁਣ ਹੋਏਗੀ ਗ੍ਰਿਫਤਾਰੀ

0
26

19,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਲਗਾਤਾਰ ਗ੍ਰਿਫਤਾਰੀਆਂ ਕਰ ਰਹੀ ਹੈ।

ਸੂਤਰਾਂ ਅਨੁਸਾਰ ਫੋਰੈਂਸਿਕ ਵਿਭਾਗ ਨੇ ਇਸ ਮਾਮਲੇ ਵਿੱਚ ਕੁਝ ਫੋਟੋਆਂ ਦਿੱਲੀ ਪੁਲਿਸ ਨੂੰ ਸੌਂਪੀਆਂ ਹਨ।

ਦਰਅਸਲ ਗੁਜਰਾਤ ਤੋਂ ਵਿਸ਼ੇਸ਼ ਫੋਰੈਂਸਿਕ ਸਾਇੰਸ ਪ੍ਰਯੋਗਸ਼ਾਲਾ ਦੀ ਟੀਮ ਨੇ ਵਿਸ਼ੇਸ਼ ਤਕਨੀਕ ਨਾਲ ਪ੍ਰਦਰਸ਼ਨਕਾਰੀਆਂ ਦੀਆਂ ਫੋਟੋਆਂ/ਵੀਡੀਓ ਇਕੱਤਰ ਕੀਤੀਆਂ ਸੀ।

ਇਸ ਤੋਂ ਬਾਅਦ ਉਨ੍ਹਾਂ ਫੋਟੋਆਂ ਦੀ ਪਛਾਣ ਕਰ ਲਈ ਗਈ ਹੈ ਤੇ ਦਿੱਲੀ ਪੁਲਿਸ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਗਈ ਹੈ ਜਿਸ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਗਣਤੰਤਰ ਦਿਵਸ ਮੌਕੇ ਕਿਸਾਨ ਅੰਦੋਲਨਕਾਰੀਆਂ ਨੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਟਰੈਕਟਰ ਪਰੇਡ ਕੱਢੀ ਸੀ।

ਇਸ ਸਮੇਂ ਦੌਰਾਨ ਆਈਟੀਓ, ਆਊਟਰ ਰਿੰਗ ਰੋਡ, ਕਰਨਾਲ ਬਾਈਪਾਸ ਸਮੇਤ ਕਈ ਥਾਵਾਂ ‘ਤੇ ਕਿਸਾਨਾਂ ਤੇ ਦਿੱਲੀ ਪੁਲਿਸ ਵਿਚਕਾਰ ਝੜਪਾਂ ਹੋਈਆਂ ਸੀ।

26 ਜਨਵਰੀ ਨੂੰ ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਵੀ ਚੜ੍ਹਾਇਆ ਸੀ। ਇਸ ਮਗਰੋਂ ਪੁਲਿਸ ਕਾਰਵਾਈ ਕਰ ਰਰੀ ਹੈ।

Farmers Protest

Farmers Protest

Farmers Protest

Farmers Protest

Farmers Protest

Farmers Protest

Farmers Protest

Farmers Protest

Farmers Protest

Farmers Protest

Farmers Protest

Farmers Protest

Farmers Protest

Farmers Protest

Farmers Protest

NO COMMENTS