ਫੂਸ ਦੀ ਭਰੀ ਟਰਾਲੀ ਨਾਲ ਮੋਟਰ ਸਾਇਕਲ ਸਵਾਰਾਂ ਦੀ ਟੱਕਰ, ਇੱਕ ਦੀ ਮੋਤ

0
104

ਬੁਢਲਾਡਾ 9 ਮਾਰਚ(ਸਾਰਾ ਯਹਾਂ /ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਬਰ੍ਹੇ ਰੋਡ ਸਥਿਤ ਰਾਤ ਸਮੇਂ ਫੂਸ ਨਾਲ ਭਰੀ ਟਰਾਲੀ ਨਾਲ ਦੋ ਮੋਟਰ ਸਾਇਕਲ ਸਵਾਰਾਂ ਦੀ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਦੀ ਮੋਤ ਹੋ ਜਾਣ ਦਾ ਸਮਾਚਾਰ ਮਿਿਲਆ ਹੈ। ਐਸ ਐਚ ਓ ਸਿਟੀ ਸੁਰਜਨ ਸਿੰਘ ਨੇ ਦੱਸਿਆ ਕਿ ਬਰ੍ਹੇ ਰੋਡ ਤੇ ਪਿੰਡ ਨੂੰ ਜਾ ਰਹੀ ਫੂਸ ਦੀ ਭਰੀ ਟਰਾਲੀ ਨਾਲ ਦੋ ਮੋਟਰਸਾਇਕਲ ਸਵਾਰਾਂ ਦੀ ਟੱਕਰ ਹੋ ਗਈ। ਜਿਸ ਵਿੱਚ ਅਕਾਸ਼ਦੀਪ (19) ਸਾਲਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਮੋਟਰ ਸਾਇਕਲ ਚਾਲਕ ਗੁਰਪ੍ਰੀਤ ਸਿੰਘ(21) ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਪੁਲਿਸ ਨੇ ਗੁਰਪ੍ਰੀਤ ਸਿੰਘ ਦੇ ਬਿਆਨ ਤੇ ਅਣਪਛਾਤੇ ਟਰੈਕਟਰ ਟਰਾਲੀ ਦੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਨੁੰ ਸੋਪ ਦਿੱਤੀ ਹੈ। ਟਰੈਕਟਰ ਚਾਲਕ ਮੌਕੇ ਤੇ ਫਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਕਰ ਰਹੇ ਹਨ।

NO COMMENTS