*ਫੂਲਕਾ ਦੀ ਅਪੀਲ, ਵਕੀਲ ਰਾਜਵਿੰਦਰ ਬੈਂਸ ਤੇ ਲਗਾਏ ਇਲਜ਼ਾਮ ਵਾਪਸ ਲੈਣ ਕੁੰਵਰ ਵਿਜੇ ਪ੍ਰਤਾਪ*

0
45

ਚੰਡੀਗੜ੍ਹ 21 ਅਪ੍ਰੈਲ (ਸਾਰਾ ਯਹਾਂ/ਬਿਊਰੋ ਰਿਪੋਰਟ):: ਐਚਐਸ ਫੂਲਕਾ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਫੋਨ ਕਰਕੇ ਇਹ ਬੇਨਤੀ ਕੀਤੀ ਹੈ ਕਿ ਉਹ ਸੀਨੀਅਰ ਵਕੀਲ ਰਜਿੰਦਰ ਸਿੰਘ ਬੈਂਸ ਤੇ ਲਗਾਇਆ ਇਲਜ਼ਾਮ ਵਾਪਿਸ ਲੈਣ।ਦੱਸ ਦੇਈਏ ਕਿ ਕੁੰਵਰ ਵਿਜੇ ਪ੍ਰਤਾਪ ਨੇ ਇਲਜ਼ਾਮ ਲਾਏ ਸੀ ਕਿ ਬੈਂਸ ਮੁਲਜਿਮ ਧਿਰ ਨਾਲ ਮਿਲ ਗਏ ਹਨ।

ਕੱਲ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੀਡੀਆ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ ਸਰਦਾਰ ਫੂਲਕਾ ਨੇ ਗੁਰੂ ਸਾਹਿਬ ਦੀ ਬੇਅਦਬੀ ਅਤੇ ਕੋਟਕਪੁਰਾ ਗੋਲੀਕਾਂਡ ਦਾ ਕੇਸ ਲੜਨ ਤੋਂ ਮਨਾ ਕਰ ਦਿੱਤਾ ਸੀ ਤੇ ਉਹ ਇਹ ਕੇਸ ਇੱਕ ਚੰਡੀਗੜ੍ਹ ਦੇ ਸੀਨੀਅਰ ਵਕੀਲ (ਰਾਜਵਿੰਦਰ ਸਿੰਘ ਬੈਂਸ) ਨੂੰ ਦਿਵਾ ਦਿੱਤਾ ਸੀ ਅਤੇ ਉਹ ਵਕੀਲ ( ਰਾਜਵਿੰਦਰ ਸਿੰਘ ਬੈਂਸ) ਮੁਲਜ਼ਮ ਧਿਰਾਂ ਦੇ ਨਾਲ ਰਲ ਗਏ ।

ਐਚਐਸ ਫੂਲਕਾ ਨੇ ਕਿਹਾ ਕਿ “ਰਾਜਵਿੰਦਰ ਸਿੰਘ ਬੈਂਸ ਇੱਕ ਬਹੁਤ ਹੀ ਨਾਮੀ ਮਨੁੱਖੀ ਅਧਿਕਾਰਾਂ ਦੇ ਵਕੀਲ ਹਨ ਤੇ ਓਹਨਾ ਤੇ ਮੁਲਜ਼ਮਾਂ ਨਾਲ ਮਿਲਣ ਦਾ ਦੋਸ਼ ਲਗਾਉਣਾ ਬਹੁਤ ਹੀ ਮੰਦ ਭਾਗਾ ਹੈ।ਰਾਜਵਿੰਦਰ ਸਿੰਘ ਬੈਂਸ ਪਹਿਲਾਂ ਤੋਂ ਹੀ ਪੀੜਤਾਂ ਦਾ ਕੇਸ ਲੜ੍ਹ ਰਹੇ ਸੀ ਅਤੇ ਪੀੜਤ ਧਿਰ ਆਪਣੇ ਵਕੀਲ ਨੂੰ ਬਦਲਨਾ ਨਹੀਂ ਚਾਹੁੰਦੇ ਇਸ ਕਰਕੇ ਰਾਜਵਿੰਦਰ ਸਿੰਘ ਬੈਂਸ ਨੂੰ ਬਦਲ ਕੇ ਮੇਰਾ ਇਹ ਕੇਸ ਲੈਣਾ ਠੀਕ ਨਹੀਂ ਰਹੇਗਾ। ਪਰ ਬਹੁਤ ਅਫਸੋਸ ਦੀ ਗੱਲ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਇੰਟਰਵਿਊ ਵਿਚ ਇਹ ਕਹਿ ਦਿੱਤਾ ਕਿ ਰਾਜਵਿੰਦਰ ਸਿੰਘ ਬੈਂਸ ਮੁਲਜ਼ਮ ਧਿਰਾਂ ਦੇ ਨਾਲ ਮਿਲ ਗਏ ਹਨ।”

ਫੂਲਕਾ ਨੇ ਅੱਗੇ ਕਿਹਾ ਕਿ, “ਰਾਜਵਿੰਦਰ ਸਿੰਘ ਬੈਂਸ ਦੇ ਪਿਤਾ ਜਸਟਿਸ ਅਜੀਤ ਸਿੰਘ ਬੈਂਸ ਦੀ ਮਨੁੱਖੀ ਅਧਿਕਾਰਾਂ ਦੇ ਲਈ ਪੰਜਾਬ ਨੂੰ ਬਹੁਤ ਦੇਣ ਹੈ। ਰਾਜਵਿੰਦਰ ਸਿੰਘ ਬੈਂਸ ਅਤੇ ਓਹਨਾ ਦੇ ਕੰਮ ਤੇ ਕੋਈ ਵੀ ਸ਼ੰਕਾ ਨਹੀਂ ਕੀਤੀ ਜਾ ਸਕਦੀ। ਇਹ ਕੇਸ ਸਿਰਫ ਸਰਕਾਰ ਦੇ ਵਕੀਲਾਂ ਕਰਕੇ ਖਰਾਬ ਹੋਇਆ ਹੈ। ਰਾਜਵਿੰਦਰ ਸਿੰਘ ਬੈਂਸ ਨੇ ਇਸ ਕੇਸ ਦੀ ਪੈਰਵਾਈ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੋਵੇਗੀ।”

ਫੂਲਕਾ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਹ ਵੀ ਬੇਨਤੀ ਕੀਤੀ ਕਿ ਆਪਾਂ ਜਿਹੜੇ ਲੋਕ ਵੀ ਮੁਲਜ਼ਮਾਂ ਨੂੰ ਸਜ਼ਾ ਦਿਵਾਉਣਾ ਚਾਹੁੰਦੇ ਹਾਂ ਘੱਟੋ ਘੱਟ ਉਹ ਆਪਸ ਵਿੱਚ ਨਾ ਲੜੀਏ ਤੇ ਆਪਸ ਵਿੱਚ ਰਲ ਕੇ ਚੱਲੀਏ ਕਿਉਂਕਿ ਮੁਲਜ਼ਮ ਧਿਰ ਬਹੁਤ ਤਾਕਤਵਰ ਹੈ ਅਤੇ ਮੌਜੂਦਾ ਸਰਕਾਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। 

NO COMMENTS