*ਫੂਡ ਸੇਫਟੀ ਆਨ ਵ੍ਹੀਲ ਵੈਨ 14 ਮਾਰਚ ਤੋਂ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ’ਚ ਕਰੇਗੀ ਫੂਡ ਸੈਂਪਲਿੰਗ*

0
152

ਮਾਨਸਾ  14 ਮਾਰਚ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਿਵਲ ਸਰਜਨ ਕਮ ਡੀ.ਐਚ.ਓ ਮਾਨਸਾ ਡਾ.ਰਣਜੀਤ ਸਿੰਘ ਰਾਏ ਦੀ ਨਿਗਰਾਨੀ ਹੇਠ ਜ਼ਿਲ੍ਹਾ ਮਾਨਸਾ ਵਿਖੇ ਸਿਹਤ ਵਿਭਾਗ ਵੱਲੋਂ ਫੂੂਡ ਸੇੇਫਟੀ ਆਨ ਵੀਲ ਵੈੈਨ ਦਾ ਰੂਟ ਪਲਾਨ ਜਾਰੀ ਕੀਤਾ ਗਿਆ।
ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਜਾਗਰੂਕਤਾ ਵੈਨ 50/- ਰੁਪਏ ਪ੍ਰਤੀ ਟੈਸਟਿੰਗ ਫੀਸ ਨਾਲ ਦੁੱਧ, ਦਹੀਂ, ਦੇਸੀ ਘਿਓ, ਰਿਫਾਇੰਡ, ਮਸਾਲੇ ਅਤੇ ਪਾਣੀ ਆਦਿ ਦੀ ਜਾਂਚ ਕਰਕੇ ਰਿਪੋਰਟ ਦੇੇਵੇਗੀ, ਜਿਸ ਨਾਲ ਲੋਕਾਂ ’ਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ ਅਤੇ ਉਹ ਖਾਣ ਪੀਣ ਦੇ ਪਦਾਰਥਾਂ ਦੀ ਵਰਤੋਂ ’ਚ ਸਾਵਧਾਨੀਆਂ ਵਰਤਣਗੇ।
ਉਨ੍ਹਾਂ ਦੱਸਿਆ ਕਿ ਇਹ ਵੈੈਨ 14 ਮਾਰਚ ਨੂੰ ਪਿੰਡ ਜੋਗਾ ਤੇ ਰੱਲਾ, 15 ਮਾਰਚ ਨੂੰ ਖਿਆਲਾ ਕਲਾਂ, 16 ਮਾਰਚ ਨੂੰ ਨੇੜੇ ਬਸ ਸਟੈਂਡ ਮਾਨਸਾ, 17 ਮਾਰਚ ਨੂੰ ਰੋਇਲ ਸਿਟੀ ਬੁਢਲਾਡਾ, 19 ਮਾਰਚ ਨੂੰ ਦਾਤੇਵਾਸ, 20 ਮਾਰਚ ਨੂੰ ਜਵਾਹਰਕੇ, 21 ਨੂੰ ਕੋਟ ਧਰਮੂ, 22 ਨੂੰ ਬਸ ਸਟੈਂਡ ਝੁਨੀਰ, 23 ਨੂੰ ਬਸ ਸਟੈਂਡ ਸਰਦੂਲਗੜ੍ਹ ਅਤੇ 24 ਨੂੰ ਸੈਂਟਰਲ ਪਾਰਕ ਮਾਨਸਾ ਵਿਖੇ ਖਾਣ ਦੀਆਂ ਵਸਤਾਂ ਟੈਸਟ ਕਰਕੇ ਮੌਕੇ ’ਤੇ ਰਿਪੋਰਟ ਕਰੇਗੀ ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਆਪਣੀ ਇੱਛਾ ਅਨੁਸਾਰ ਸੈਂਪਲ ਚੈਕਿੰਗ ਕਰਵਾ ਸਕਦਾ ਹੈ। ਉਨ੍ਹਾਂ ਖਾਦ ਪਦਾਰਥ ਵਿਕਰੇਤਾ ਨੂੰ ਇਹ ਵੀ ਕਿਹਾ ਕਿ ਸਾਫ ਸਫਾਈ ਵੱਲ ਵਿਸ਼ੇਸ ਧਿਆਨ ਰੱਖਿਆ ਜਾਵੇ, ਖਾਣ ਪੀਣ ਨਾਲ ਸਬੰਧਤ ਜੋ ਵੀ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਜਾਂ ਵੇਚੀਆਂ ਜਾਂਦੀਆਂ ਹਨ ਉਹ ਸਾਰੀਆਂ ਵਸਤਾਂ ਸਰਕਾਰ ਦੇ ਮਾਪਦੰਡ ਅਨੁਸਾਰ ਪੂਰੀਆਂ ਹੋਣਗੀਆਂ ਚਾਹੀਦੀਆਂ ਹਨ। ਫੂਡ ਵਿਕਰੇਤਾਵਾਂ ਨੂੰ ਲਾਇਸੰਸ/ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ। ਕਿਸੇ ਕਿਸਮ ਦੀ  ਅਣਗਹਿਲੀ ਜਾਂ ਮਿਲਾਵਟ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਪੈਦਾ ਕਰੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਸ੍ਰੀਮਤੀ ਦਿਵਿਅ ਗੋਸਵਾਮੀ ਫੂਡ ਸੇਫਟੀ ਅਫਸਰ, ਸ੍ਰੀ ਅਮਰਿੰਦਰ ਸਿੰਘ ਫੂਡ ਸੇਫਟੀ ਅਫਸਰ, ਲਕਸ਼ਵੀਰ ਸਿੰਘ ਫੂਡ ਕਲਰਕ ਵੇਦ ਪ੍ਰਕਾਸ਼ ਦਰਜਾ ਚਾਰ ਆਦਿਕ ਹਾਜ਼ਰ ਸਨ।

NO COMMENTS