ਫਿਲਹਾਲ ਨਹੀਂ ਮਿਲੇਗੀ ਠੰਢ ਤੋਂ ਰਾਹਤ, ਪੰਜਾਬ ਸ਼ਿਮਲੇ ਤੋਂ ਵੀ ਠੰਢਾ

0
40

ਚੰਡੀਗੜ੍ਹ 23 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੂਰੇ ਉੱਤਰ ਭਾਰਤ ‘ਚ ਸ਼ੀਤ ਲਹਿਰ ਦਾ ਅਸਰ ਹੈ। ਫਿਲਹਾਲ ਰਾਜਸਥਾਨ ਤੇ ਮੱਧ ਪ੍ਰਦੇਸ਼ ਨੂੰ ਇਸ ਸ਼ੀਤ ਲਹਿਰ ਤੋਂ ਕੁੱਛ ਰਾਹਤ ਮਿਲੀ ਹੈ ਪਰ ਪੰਜਾਬ ‘ਚ ਅਗਲੇ ਦੋ ਦਿਨ ਤੱਕ ਕੜਾਕੇਦਾਰ ਠੰਢ ਤੇ ਧੁੰਦ ਬਰਕਰਾਰ ਰਹੇਗੀ। ਪੰਜਾਬ ਦੇ ਕਈ ਇਲਾਕਿਆਂ ‘ਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਿਟੀ 100 ਮੀਟਰ ਤੋਂ ਘੱਟ ਹੈ।

ਮੌਸਮ ਵਿਭਾਗ ਮੁਤਾਬਕ 25 ਦਸੰਬਰ ਤੱਕ ਐਸਾ ਹੀ ਮੌਸਮ ਰਹੇਗਾ। ਇਸ ਦੇ ਨਾਲ ਹੀ ਰਾਤ ਦਾ ਪਾਰਾ ਮੁੜ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ ਹੈ। ਜਲੰਧਰ ਬੀਤੀ ਰਾਤ ਸਭ ਤੋਂ ਠੰਢਾ ਰਿਹਾ।ਰਾਤ ਦਾ ਤਾਪਮਾਨ ਇੱਥੇ 2.8 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਜਲੰਧਰ ਸ਼ਿਮਲਾ ਤੋਂ ਵੀ ਠੰਢਾ ਰਿਹਾ।ਸ਼ਿਮਲਾ ‘ਚ ਘੱਟੋ ਘੱਟ ਤਾਪਮਾਨ 6.9 ਡਿਗਰੀ ਦਰਜ ਕੀਤਾ ਗਿਆ ਸੀ।

NO COMMENTS