ਫਿਰ ਵਿਗੜੇਗਾ ਮੌਸਮ, 5 ਤੋਂ 7 ਮਾਰਚ ਤੱਕ ਭਾਰੀ ਮੀਂਹ, ਜਾਣੋ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ‘ਚ ਖਤਰਾ

0
146

ਚੰਡੀਗੜ੍ਹ: ਮੌਸਮ ਫਿਰ ਕਰਵਟ ਲੈ ਰਿਹਾ ਹੈ, ਜਿਸ ਦੇ ਚੱਲਦਿਆਂ ਪੰਜ ਤੋਂ ਸੱਤ ਮਾਰਚ ਤੱਕ ਤੇਜ਼ ਹਵਾ ਸਮੇਤ ਭਾਰੀ ਮੀਂਹ ਤੇ ਕਈ ਥਾਂਵਾਂ ‘ਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਚਾਰ ਮਾਰਚ ਤੋਂ ਹੀ ਹਲਕੀ ਬਦਲਵਾਹੀ ਹੋਣ ਨਾਲ ਤਾਪਮਾਨ ‘ਚ ਗਿਰਾਵਟ ਆਉਣ ਨਾਲ ਠੰਢ ਵਧ ਸਕਦੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਮੌਸਮ ਖੁਸ਼ਕ ਰਹੇਗਾ। ਹਾਲਾਂਕਿ ਕਈ ਥਾਂਵਾਂ ‘ਤੇ ਬਦਲ ਛਾਏ ਰਹਿਣਗੇ। ਸਰਹੱਦੀ ਜ਼ਿਲ੍ਹਿਆਂ ‘ਚ ਮਾਰਚ ਦੀ ਰਾਤ ਤੋਂ ਹੀ ਬਾਰਸ਼ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਹੈ।

ਇਸ ਦੌਰਾਨ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾ ਚੱਲ ਸਕਦੀ ਹੈ। ਫਾਜ਼ਿਲਕਾ ‘ਚ ਹਲਕੀ ਬਾਰਸ਼ ਹੋਵੇਗੀ, ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਨਾਭਾ, ਪਟਿਆਲਾ ਤੇ ਚੰਡੀਗੜ੍ਹ ‘ਚ ਬਿਜਲੀ ਦੀ ਚਮਕ ਦੇ ਨਾਲ-ਨਾਲ ਤੇਜ਼ ਬਾਰਸ਼ ਹੋਵੇਗੀ।

NO COMMENTS