*ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨ) ਦੀ ਮੀਟਿੰਗ ਸੂਬਾਈ ਆਗੂ ਸ੍ਰੀ ਹਿੰਮਤ ਸਿੰਘ ਦੂਲੋਵਾਲ ਦੀ ਪ੍ਰਧਾਨਗੀ ਹੇਠ ਵਾਟਰ ਵਰਕਸ ਸੀਵਰੇਜ ਬੋਰਡ ਮਾਨਸਾ ਵਿਖੇ ਹੋਈ*

0
129

ਮਾਨਸਾ 31 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ) ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨ) ਦੀ ਮੀਟਿੰਗ ਸੂਬਾਈ ਆਗੂ ਸ੍ਰੀ ਹਿੰਮਤ ਸਿੰਘ ਦੂਲੋਵਾਲ ਦੀ ਪ੍ਰਧਾਨਗੀ ਹੇਠ ਵਾਟਰ ਵਰਕਸ ਸੀਵਰੇਜ ਬੋਰਡ ਮਾਨਸਾ ਵਿਖੇ ਹੋਈ! ਇਸ ਮੀਟਿੰਗ ਵਿੱਚ ਸੂਬਾਈ ਕਾਰਜਕਾਰੀ ਪ੍ਰਧਾਨ ਬਿੱਕਰ ਸਿੰਘ ਮਾਖਾ ਸ਼ਾਮਲ ਹੋਏ ਮੀਟਿੰਗ ਵਿੱਚ ਸ੍ਰੀ ਜਗਰੂਪ ਸਿੰਘ ਦੂਲੋਵਾਲ ਦੀ ਅਗਵਾਈ ਚ ਸਾਥੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ (ਵਿਗਿਆਨ) ਵਿੱਚ ਸ਼ਾਮਲ ਹੋਏ ਮੀਟਿੰਗ ਵਿੱਚ ਸ੍ਰੀ ਹਰਬੰਸ ਸਿੰਘ ਫਰਵਾਹੀ ਦੀਪ ਸਿੰਘ ਜੋਗਾ ਸ੍ਰੀ ਰਾਮ ਸਿੰਘ ਸ੍ਰੀ ਸੁਰੇਸ਼ ਕੁਮਾਰ ਅਤੇ ਗੇਂਦਾਂ ਰਾਮ ਸਾਥੀ ਸ਼ਾਮਲ ਹੋਏ ਸਾਥੀਆਂ ਨੇ ਦੱਸਿਆ ਕਿ ਅਗਲੀ ਮੀਟਿੰਗ ਵਿੱਚ ਦੂਸਰੇ ਹੋਰ ਸਾਥੀਆਂ ਨੂੰ ਜਥੇਬੰਦੀ ਵਿੱਚ ਸ਼ਾਮਲ ਕਰਵਾਇਆ ਜਾਵੇਗਾ ਸਾਥੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸੀਵਰੇਜ ਬੋਰਡ ਵਿੱਚ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ 10.10‌‌ ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਦਿਤੀਆਂ ਜਾਣ ਅਤੇ ਏਰੀਅਰ ਦਿੱਤਾ ਜਾਵੇ 2.59 ਦੇ ਗੁਣਾਕ ਨਾਲ ਪੈਨਸ਼ਨ ਬਣਾ ਕੇ ਰਲੀਜ਼ ਕੀਤੀ ਜਾਵੇ ਜੋ ਪੰਜਾਬ ਸਰਕਾਰ ਵੱਲੋਂ ਪੰਜਾਬ ਮੁਲਾਜਿਮ ਅਤੇ ਪੈਨਸ਼ਨਰ ਸਾਂਝਾਂ ਫਰੰਟ ਨੂੰ ਜੋ 02.08.2024 ਦੀ ਮੀਟਿੰਗ ਦਿੱਤੀ ਹੈ ਜੇਕਰ ਮੀਟਿੰਗ ਨਹੀਂ ਕਰਦੇ ਜਾਂ ਮੰਗਾਂ ਪੂਰੀਆਂ ਨਹੀਂ ਕਰਦੇ ਤਾਂ ਜੋ ਸਾਂਝਾ ਫਰੰਟ ਸੰਘਰਸ਼ ਕਰੇਗਾ ਤਾਂ ਉਸ ਵਿੱਚ ਪੰਜਾਬ ਫ਼ੀਲਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ (ਵਿਗਿਆਨ) ਦੇ ਬੈਨਰ ਹੇਠ ਵਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ

NO COMMENTS