*ਫ਼ਿਲਮੀ ਕਲਾਕਾਰ ਅਮਨ ਧਾਲੀਵਾਲ ਤੇ ਅਮਰੀਕਾ ਵਿੱਚ ਹਮਲਾ ਮੰਦਭਾਗੀ ਘਟਨਾ ਹੈ- ਅਸ਼ੋਕ ਬਾਂਸਲ*

0
235

ਮਾਨਸਾ, 17 ਮਾਰਚ- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿਛਲੇ ਦਿਨੀਂ ਫ਼ਿਲਮੀ ਕਲਾਕਾਰ ਅਮਨ ਧਾਲੀਵਾਲ ਤੇ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੇ ਜਿੰਮ ਵਿਚ ਪ੍ਰੈਕਟਿਸ ਕਰ ਰਿਹਾ ਸੀ ਤਾਂ ਇਕ ਸਿਰਫਿਰੇ ਨੇ ਉਸਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਅਸ਼ੋਕ ਬਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਸ਼ਹਿਰ ਮਾਨਸਾ ਕਲਾ ਦੀ ਉਪਜਾਊ ਧਰਤੀ ਐਇਸ ਧਰਤੀ ਨੇ ਅਨੇਕਾਂ ਫਨਕਾਰ ਪੈਦਾ ਕੀਤੇ ਹਨ। ਜਿਹਨਾਂ ਦਾ ਲੋਹਾ ਪੂਰੀ ਦੁਨੀਆਂ ਮੰਨਦੀ ਐ।ਇਸੇ ਧਰਤੀ ਚੋਂ ਜਨਮਿਆਂ ਫਿਲਮੀ ਅਦਾਕਾਰ ਅਮਨ ਧਾਲੀਵਾਲ। ਅਮਰੀਕਾ ਜਿਸਨੂੰ ਦੁਨੀਆਂ ਦਾ ਸਭ ਤੋਂ ਤਾਕਤਵਰ ਤੇ ਸੁਰਖਿਅਤ ਮੁਲਕ ਮੰਨਿਆ ਜਾਂਦਾ ਹੈ ਉਸਦੇ ਪੰਜਾਬੀ ਬਹੁਗਿਣਤੀ ਵਾਲੇ ਸੂਬੇ ਕੈਲੇਫੋਰਨੀਆ ਵਿੱਚ ਇਹ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ। ‌ਜਿਸਦੀ ਪੁਰਜ਼ੋਰ ਨਿਖੇਧੀ ਕੀਤੀ ਜਾਂਦੀ ਹੈਪਿਛਲੇ ਦਿਨੀਂ ਅਮਨ ਧਾਲੀਵਾਲ ਤੇ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਵਿੱਚ ਰਹਿੰਦਾ ਹੈ। ਜਦੋਂ ਅਮਨ ਜਿੰਮ ਵਿਚ ਪ੍ਰੈਕਟਿਸ ਕਰ ਰਿਹਾ ਸੀ ਤਾਂ ਇਕ ਸਿਰਫਿਰੇ ਨੇ ਉਸਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ, ਪਰ ਅਮਨ ਦੀ ਫੁਰਤੀ ਤੇ ਦਲੇਰੀ ਕਰਕੇ ਉਸਨੇ ਮੌਕਾ ਬਚਾ ਕੇ ਹਮਲਾਵਰ ਨੂੰ ਜੱਫਾ ਮਾਰ ਕਿ ਸਿੱਟ  ਲਿਆ, ਤੇ ਅਣਹੋਣੀ ਹੋਣੋਂ ਬਚ ਗਈ ਅਤੇ ਹਮਲਾਵਰ ਨੂੰ ਕਾਬੂ ਕਰ ਲਿਆ ਗਿਆ ਹੈ। ਅਜਿਹੀ ਘਟਨਾ ਬਹੁਤ ਹੀ ਨਿੰਦਣਯੋਗ ਘਟਨਾ ਹੈ ਜਿਸ ਦਾ ਜ਼ਿਲ੍ਹਾ ਮਾਨਸਾ ਹੀ ਨਹੀਂ ਪੂਰਾ ਪੰਜਾਬ ਦੇ ਕਲਾਕਾਰਾਂ ਨੇ ਬੁਰਾ ਮਨਾਇਆ ਹੈ ਅਤੇ ਅਮਰੀਕਾ ਦੀ ਸਰਕਾਰ ਤੋਂ ਜਲਦੀ ਤੋਂ ਜਲਦੀ ਇਨਸਾਫ਼ ਦੀ ਮੰਗ ਕੀਤੀ।ਅੰਤ ਵਿੱਚ ਫ਼ਿਲਮੀ ਕਮੇਡੀਅਨ ਅਤੇ ਕਲਾਕਾਰ ਦਰਸ਼ਨ ਘਾਰੂ ਨੇ ਕਿਹਾ ਕਿ ਅਮਨ ਧਾਲੀਵਾਲ ਨਾਲ ਮੈਂ ਵੀ ਇੱਕ ਫਿਲਮ “ਅੱਜ ਦੇ ਰਾਂਝੇ” ਵਿੱਚ ਕੰਮ ਕੀਤਾ ਸੀ। ਅਮਨ ਬਹੁਤ ਨਿੱਘੇ ਸੁਭਾਅ ਦਾ ਤੇ ਮਿਲਣਸਾਰ ਇਨਸਾਨ ਹੈ। ਅਮਨ ਨੇ ਜੋਧਾ ਅਕਬਰ, ਇੱਕ ਕੁੜੀ ਪੰਜਾਬ ਦੀ, ਅੱਜ ਦੇ ਰਾਂਝੇ ਫਿਲਮਾਂ ਅਤੇ ਹੋਰ ਕਈ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਯਾਦਗਾਰੀ ਕਿਰਦਾਰ ਨਿਭਾਅ ਕੇ ਮਾਨਸਾ ਦਾ ਨਾਮ ਰੋਸ਼ਨ ਕੀਤਾ। ਬੇਸ਼ੱਕ ਅਮਨ ਦੇ ਕੁੱਝ ਡੂੰਘੇ ਜ਼ਖਮ ਆਏ ਹਨ। ਅਸੀਂ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ ਕਿ ਅਮਨ ਜਲਦ ਤੋਂ ਜਲਦ ਠੀਕ ਹੋ ਕੇ ਹਸਪਤਾਲ ਵਿੱਚੋ ਵਾਪਿਸ ਘਰ ਆ ਜਾਵੇਗਾ।

NO COMMENTS