*ਫਸਲਾਂ ਦੀ ਰਹਿੰਦ-ਖੂਹੰਦ ਦੀ ਸੁਚੱਜੀ ਵਰਤੋਂ ਕਰਕੇ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਨ ਦਾ ਦਿੱਤਾ ਸੁਨੇਹਾ*

0
9

ਮਾਨਸਾ, 30 ਮਾਰਚ (ਸਾਰਾ ਯਹਾਂ/ ਮੁੱਖ ਸੰਪਾਦਕ ) : ਕਿ੍ਰਸ਼ੀ ਵਿਗਿਆਨ ਕੇਂਦਰ ਮਾਨਸਾ ਵੱਲੋਂ ਫਸਲਾਂ ਦੀ ਰਹਿੰਦ-ਖੂਹੰਦ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਨ ਪ੍ਰਦੂਸ਼ਣ ਨੂੰ ਨਿਯੰਤਰਣ ਅਤੇ ਪੇਂਡੂ ਅਰਥ ਵਿਵਸਥਾ ਵਿੱਚ ਸੁਧਾਰ ਕਰਨ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਡਾ. ਜੇ.ਐਸ.ਸਮਰਾ (ਸੀਨੀਅਰ ਸਲਾਹਕਾਰ) ਪੇਂਡੂ ਅਤੇ ਉਦਯੋਗਿਕ ਵਿਕਾਸ ਸਬੰਧੀ ਖੋਜ ਕੇਂਦਰ ਨੇ ਮੁੱਖ-ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਕਿਸਾਨ ਵੀਰਾਂ ਨੂੰ ਬੇਲਰ ਵਿਧੀ ਰਾਹੀ ਫਸਲਾਂ ਦੀ ਰਹਿੰਦ-ਖੂਹੰਦ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਨ ਪ੍ਰਦੂਸ਼ਣ ਨੂੰ ਨਿਯੰਤਰਣ ਕਰਨ ਬਾਰੇ ਵਿਸਥਾਰ ਵਿੱਚ ਜਾਗਰੂਕ ਕੀਤਾ। ਇਸਦੇ ਨਾਲ-ਨਾਲ ਉਹਨਾਂ ਆਪਣੇ ਭਾਸ਼ਣ ਦੌਰਾਨ ਬੇਲਰ ਵਿਧੀ ਦੁਆਰਾ ਇਕੱਠੀ ਕੀਤੀ ਰਹਿੰਦ-ਖੂਹੰਦ ਨੂੰ ਫੈਕਟਰੀਆਂ ਵਿੱਚ ਵਰਤੋਂ ਕਰਕੇ ਪੇਂਡੂ ਅਰਥ ਵਿਵਸਥਾ ਵਿੱਚ ਸੁਧਾਰ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਉਨਾ ਦੱਸਿਆ ਕਿ ਅੱਜ ਦੇ ਸਮੇਂ ਪਰਾਲੀ ਦੀ ਵਰਤੋਂ ਕਰਕੇ ਸੀ.ਐਨ.ਜੀ. ਗੈਸ ਅਤੇ ਖਾਦ ਬਣਾ ਕੇ ਪਰਾਲੀ ਦੀ ਤਾਕਤ ਦੀ ਸੁਚੱਜੀ ਵਰਤੋਂ ਕੀਤੀ ਜਾ ਰਹੀ ਹੈ। ਡਿਪਟੀ ਡਾਇਰੈਕਟਰ (ਸਿਖਲਾਈ) ਡਾ.ਗੁਰਦੀਪਸਿੰਘ ਨੇ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਦੀ ਮਸ਼ੀਨਰੀ ਜਿਵੇਂ ਕਿ ਹੈਪੀਸੀਡਰ, ਸੁਪਰਸੀਡਰ ਅਤੇ ਸਮਾਰਟ ਸੀਡਰ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇੰਜ. ਅਲੋਕ ਗੁਪਤਾ ਸਹਾਇਕ ਪ੍ਰੋਫੈਸਰ, ਮਿੱਟੀ ਅਤੇ ਪਾਣੀ ਇੰਜੀ: ਵਿਭਾਗ ਨੇ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਦੀ ਮਸ਼ੀਨਰੀ ਦੇ ਇਸਤੇਮਾਲ ਅਤੇ ਰੱਖ-ਰਖਾਵ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਵੇਸਟ ਰਿਸੋਰਸ ਮੈਨੇਜਮੈਂਟ ਪਲਾਂਟ ਨਾਲ ਸਬੰਧਤ ਡਾ. ਅਮਰਜੀਤ ਲਾਲ ਸ਼ਰਮਾ (ਰਿਟ: ਮੁੱਖ ਖੇਤੀਬਾਰੀ ਅਫਸਰ) ਨੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਸਗੋਂ ਅਪਣੇ ਨੇੜਲੇ ਪਰਾਲੀ ਸੰਭਾਲਣ ਵਾਲੇ ਪਲਾਟਾਂ ਨਾਲ ਸੰਪਰਕ ਕਰਕੇ ਬੇਲਰ ਵਿਧੀ ਵੱਲ ਜਾਣਾ ਚਾਹੀਦਾ ਹੈ। ਉਨਾਂ ਕਿਸਾਨ ਵੀਰਾਂ ਨੂੰ ਸਮੂਹ ਬਣਾ ਕੇ ਬੇਲਰ ਖਰੀਦਣ ਲਈ ਵੀ ਪ੍ਰੇਰਿਆ। ਇਸ ਪ੍ਰੋਗਰਾਮ ਵਿੱਚ 60 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ ਅਤੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ।  ਇਸ ਪ੍ਰੋਗਰਾਮ ਦੌਰਾਨ ਕਿ੍ਰਸ਼ੀ ਵਿਗਿਆਨ ਕੇਂਦਰ ਵਲੋਂ ਖੇਤੀ ਸਾਹਿਤ, ਵੱਖ-ਵੱਖ ਫਸਲਾਂ ਦੇ ਸੁਧਰੇ ਬੀਜ ਅਤੇ ਪਸ਼ੂਆਂ ਲਈ ਧਾਤਾਂ ਦੇ ਚੂਰੇ ਬਾਰੇ ਪ੍ਰਦਰਸ਼ਨੀ ਵੀ ਲਗਾਈ ਗਈ। ਪੋ੍ਰਗਰਾਮ ਦੇ ਅੰਤ ਵਿੱਚ ਡਾ. ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ (ਸਿਖਲਾਈ) ਨੇ ਮੁੱਖ-ਮਹਿਮਾਨ, ਵੱਖ-ਵੱਖ ਅਦਾਰਿਆਂ ਤੋਂ ਪਹੁੰਚੇ ਅਧਿਕਾਰੀਆਂ ਅਤੇ ਕਿਸਾਨ ਵੀਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਸਾਨ ਵੀਰਾਂ ਨੂੰ ਪਰਾਲੀ ਦੀ ਸੁਚੱਜੀ ਵਰਤੋਂ ਕਰਕੇ ਆਰਥਿਕ ਅਤੇ ਸਮਾਜਿਕ ਤੌਰ ’ਤੇ ਮਜ਼ਬੂਤ ਹੋਣ ਲਈ ਪ੍ਰੇਰਿਆ। ਇਸ ਮੌਕੇ ਡਾ.ਜੀ.ਪੀ. ਐਸ. ਸੇਠੀ, ਡਾ. ਭੱਲਣ ਸਿੰਘ ਸੇਖੋਂ, ਜੁਗਰਾਜ ਸਿੰਘ ਅਤੇ ਅਮਿ੍ਰਤਪਾਲ ਸਿੰਘ ਮੌਜੂਦ ਸਨ।      

NO COMMENTS