*ਫਰੀਦਕੋਟ ਰੈਲੀ ਲਈ ਕ੍ਰਿਸਨ ਚੋਹਾਨ , ਐਡਵੋਕੇਟ ਕੁਲਵਿੰਦਰ ਉੱਡਤ ਤੇ ਵੇਦ ਪ੍ਰਕਾਸ ਦੀ ਅਗਵਾਈ ਹੇਠ ਵੱਡੇ ਜੱਥੇ ਰਵਾਨਾ*

0
12

ਮਾਨਸਾ 25 ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ):ਮਾਨਸਾ ਪੰਜਾਬ ਖੇਤ ਮਜਦੂਰ ਸਭਾ ਦੀ 33 ਵੀ ਸੂਬਾਈ ਕਾਨਫਰੰਸ ਦੇ ਸੁਰੂਆਤ ਵਿੱਚ ਫਰੀਦਕੋਟ ਵਿੱਖੇ ਕੀਤੀ ਜਾ ਰਹੀ ਇਤਿਹਾਸਕ ਰੈਲੀ ਵਿੱਚ ਸਮੂਲੀਅਤ ਕਰਨ ਲਈ ਮਾਨਸਾ , ਬੁਢਲਾਡਾ ਤੇ ਬਰੇਟਾ ਦੇ ਰੇਲਵੇ ਸਟੇਸਨਾ ਤੋ ਕਾਮਰੇਡ ਕਿ੍ਸਨ ਚੌਹਾਨ , ਐਡਵੋਕੇਟ ਕੁਲਵਿੰਦਰ ਉੱਡਤ ਤੇ ਵੇਦ ਪ੍ਰਕਾਸ ਬੁਢਲਾਡਾ ਦੀ ਅਗਵਾਈ ਹੇਠ ਵੱਡੇ ਜੱਥੇ ਰਵਾਨਾ ਹੋਏ ।
ਪ੍ਰੈਸ ਨੋਟ ਜਾਰੀ ਕਰਦਿਆਂ ਕਾਮਰੇਡ ਕ੍ਰਿਸਨ ਚੋਹਾਨ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਵੇਦ ਪ੍ਰਕਾਸ ਬੁਢਲਾਡਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੂੰ ਮਜਦੂਰ ਜਮਾਤ ਨੂੰ ਦਿੱਤੀਆ ਗਰੰਟੀਆ ਤੋ ਕਿਸੇ ਕੀਮਤ ਤੇ ਭੱਜਣ ਨਹੀ ਦੇਵਾਗੇ ਤੇ ਮਿਹਨਤਕਸ ਜਨਤਾ ਨੂੰ ਲਾਮਬੰਦ ਕਰਕੇ ਸਾਤਮਈ ਸੰਘਰਸ ਜਰੀਏ ਮਾਨ ਸਰਕਾਰ ਨੂੰ ਗਰੰਟੀਆ ਪੂਰੀਆ ਕਰਨ ਲਈ ਮਜਬੂਰ ਕੀਤਾ ਜਾਵੇਗਾ
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਸਕੱਤਰ ਕਾਮਰੇਡ ਸੀਤਾ ਰਾਮ ਗੋਬਿੰਦਪੁਰਾ , ਬੰਭੂ ਸਿੰਘ ਫੂਲਾਵਾਲਾ ਡੋਗਰਾ , ਪਰਉਪਕਾਰ ਚੱਡਾ , ਮੁਕੇਸ ਮੰਡੇਰਨਾ , ਗੁਰਦਾਸ ਟਾਹਲੀਆ , ਗੁਰਪਿਆਰ ਫੱਤਾ , ਸੰਕਰ ਜਟਾਣਾਂ , ਦੇਸਰਾਜ ਕੋਟਧਰਮੂ , ਬਲਵਿੰਦਰ ਸਿੰਘ ਕੋਟਧਰਮੂ , ਕਾਲਾ ਖਾਂ ਭੰਮੇ , ਗੁਰਜੰਟ ਕੋਟਧਰਮੂ , ਮੱਖਣ ਸਿੰਘ ਰਾਮਾਨੰਦੀ , ਜੱਗਾ ਸਿੰਘ ਰਾਏਪੁਰ , ਬੂਟਾ ਸਿੰਘ ਬਾਜੇਵਾਲਾ , ਜੱਗਾ ਸਿੰਘ ਬਾਜੇਵਾਲਾ , ਬਲਦੇਵ ਸਿੰਘ ਉੱਡਤ , ਬਲਦੇਵ ਸਿੰਘ ਦੂਲੋਵਾਲ , ਤੇਜਾ ਸਿੰਘ ਦੂਲੋਵਾਲ , ਕਰਨੈਲ ਸਿੰਘ ਦੂਲੋਵਾਲ , ਲਵਪ੍ਰੀਤ ਹੀਰਕੇ , ਕਰਨੈਲ ਸਿੰਘ ਮਾਖਾ , ਕਿਸਨ ਮਾਖਾ , ਹਰਨੇਕ ਝੰਡੂਕੇ , ਸੁਖਦੇਵ ਪੰਧੇਰ , ਸੁਖਦੇਵ ਸਿੰਘ ਮਾਨਸਾ , ਹਰਪ੍ਰੀਤ ਸਿੰਘ ਮਾਨਸਾ ‌, ਪੱਪੀ ਮੂਲਾ ਸਿੰਘ ਵਾਲਾ , ਰੂਪ ਸਿੰਘ ਢਿੱਲੋ , ਮੰਗਤ ਰਾਏ ਭੀਖੀ , ਰਤਨ ਭੋਲਾ, ਕਪੂਰ ਸਿੰਘ ਕੋਟਲੱਲੂ ਤੇ ਨਰਿੰਦਰ ਕੌਰ ਮਾਨਸਾ ਆਦਿ ਵੀ ਹਾਜਰ ਸਨ ।

NO COMMENTS