*ਫਰੀਦਕੋਟ ‘ਚ ਖਰਾਬ ਵੈਂਟੀਲੇਟਰਾਂ ਨੂੰ ਠੀਕ ਕਰਨ ਲਈ ਆਰਮੀ ਦੇ ਮਾਹਰਾਂ ਨੇ ਸੰਭਾਲੀ ਕਮਾਨ*

0
18

ਫਰੀਦਕੋਟ 28, ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ (GGS Medical Hospital) ਦੇ ਖਰਾਬ ਪਏ ਵੈਂਟੀਲੇਟਰਾਂ (faulty ventilators) ਨੂੰ ਠੀਕ ਕਰਨ ਲਈ ਆਰਮੀ ਦੇ ਮਾਹਰਾਂ (Army team) ਨੇ ਕਮਾਨ ਸੰਭਾਲ ਲਈ ਹੈ। ਆਰਮੀ ਦੀ ਟੀਮ ਫਰੀਦਕੋਟ (Faridkot) ਪਹੁੰਚ ਗਈ ਹੈ ਪਰ ਮੀਡੀਆ ਨਾਲ ਗੱਲਬਾਤ ਤੋਂ ਦੂਰੀ ਬਣਾਈ ਰੱਖੀ।

ਦੱਸ ਦਈਏ ਕਿ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕੇਅਰ ਸਕੀਮ (Prime Minister’s Care Scheme) ਰਾਹੀਂ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਨੂੰ ਦਿੱਤੇ ਗਏ 70 ਦੇ ਕਰੀਬ ਵੈਂਟੀਲੇਟਰਾਂ ਖਰਾਬ ਪਾਏ ਗਏ ਸੀ। ਇਹ ਮਾਮਲਾ ਬੀਤੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਬਣਿਆ ਹੋਇਆ ਹੈ।

ਇਸੇ ਦੇ ਚੱਲਦੇ ਜਿੱਥੇ ਬਾਬਾ ਫਰੀਦ ਯੂਨੀਵਰਸਟੀ ਦੇ ਵਾਇਸ ਚਾਂਸਲਰ ਵੱਲੋਂ ਇਨ੍ਹਾਂ ਵੈਂਟੀਲੇਟਰਾਂ ਦੀ ਕੁਆਲਟੀ ‘ਤੇ ਸਵਾਲ ਉਠਾਏ ਗਏ ਸਨ, ਉੱਥੇ ਹੀ ਇਨ੍ਹਾਂ ਨੂੰ ਠੀਕ ਕਰਨ ਲਈ ਕੰਪਨੀ ਦੇ ਇੰਜਨੀਅਰਾਂ ਨੂੰ ਵੀ ਬੁਲਾਇਆ ਗਿਆ ਸੀ ਪਰ ਹਾਲੇ ਤੱਕ ਵੀ ਇਨ੍ਹਾਂ ਵੈਂਟੀਲੇਟਰਾਂ ਵਿੱਚੋਂ ਵੱਡੀ ਗਿਣਤੀ ਵੈਂਟੀਲੇਟਰ ਖਰਾਬ ਪਏ ਹਨ।

ਹੁਣ ਹਾਲ ਹੀ ਵਿੱਚ ਇਨ੍ਹਾਂ ਖਰਾਬ ਪਏ ਵੈਂਟੀਲੇਟਰਾਂ ਨੂੰ ਠੀਕ ਕਰਨ ਦਾ ਜਿੰਮਾ ਭਾਰਤੀ ਫੌਜ ਨੇ ਸੰਭਾਲ ਲਿਆ। ਆਰਮੀ ਦੀ ਟੀਮ ਫਰੀਦਕੋਟ ਵੀ ਪਹੁੰਚ ਚੁੱਕੀ ਹੈ ਜਿਸ ਦੀ ਪੁਸ਼ਟੀ ਜੀਜੀਐਸ ਮੈਡੀਕਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਕੀਤੀ।

ਮੈਡੀਕਲ ਸੁਪਰਡੈਂਟ ਡਾ. ਸਿਲੇਖ ਮਿੱਤਲ ਨੇ ਕਿਹਾ ਕਿ ਪੀਐਮ ਕੇਅਰ ਰਾਹੀਂ ਉਨ੍ਹਾਂ ਨੂੰ 70 ਦੇ ਕਰੀਬ ਵੈਂਟੀ ਲੇਟਰ 2 ਵੱਖ-ਵੱਖ ਕੰਪਨੀਆਂ ਤੇ ਮਿਲੇ ਸਨ ਜੋ ਥੋੜ੍ਹਾ-ਬਹੁਤਾ ਕੰਮ ਕਰਨ ਤੋਂ ਬਾਅਦ ਖਰਾਬ ਹੋ ਗਏ ਸਨ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਤਾਂ ਕੰਪਨੀ ਦੇ ਇੰਜਨੀਅਰਾਂ ਨੇ ਠੀਕ ਕਰ ਲਿਆ ਪਰ ਕੁਝ ਹਾਲੇ ਵੀ ਖਰਾਬ ਹਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਠੀਕ ਕਰਨ ਲਈ ਆਰਮੀਂ ਦੇ ਮਾਹਰਾਂ ਨੇ ਸੰਪਰਕ ਕੀਤਾ ਸੀ। ਅੱਜ ਆਰਮੀ ਦੇ ਮਾਹਰਾਂ ਦੀ ਟੀਮ ਸਾਡੇ ਕੋਲ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਥੇ ਆਰਮੀਂ ਦੇ ਮਾਹਰ ਖਰਾਬ ਪਏ ਵੈਂਟੀਲੇਟਰਾਂ ਨੂੰ ਠੀਕ ਕਰਨਗੇ, ਉੱਥੇ ਹੀ ਹਸਪਤਾਲ ਦੇ ਹੋਰ ਖਰਾਬ ਪਏ ਉਪਕਰਨਾਂ ਨੂੰ ਵੀ ਠੀਕ ਕਰਨਗੇ।

NO COMMENTS