ਫਤਿਹ ਮਿਸ਼ਨ 125 ਪੁਲਿਸ ਮੁਲਾਜਮਾ ਦੇ ਲਏ ਕਰੋਨਾ ਸੇੈਪਲ

0
88

ਬੁਢਲਾਡਾ 24, ਜੂਨ(  (ਸਾਰਾ ਯਹਾ/ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਖਿਲਾਫ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਜੰਗ ਨੂੰ ਅੱਗੇ ਵਧਾਉਦਿਆਂ ਜਿਲ੍ਹੇ ਦੇ ਐਸ ਐਸ ਪੀ ਡਾ. ਨਰਿੰਦਰ ਭਾਰਗਵ ਦੀ ਯੋਗ ਅਗਵਾਈ ਹੇਠ ਫੀਲਡ ਵਿੱਚ ਕੰਮ ਕਰਨ ਵਾਲੇ ਪੁਲਿਸ ਕਰਮਚਾਰੀ, ਅਧਿਕਾਰੀਆਂ, ਮਹਿਲਾ ਕਾਸਟੇਬਲਾਂ ਸਮੇਤ ਸਦਰ ਥਾਣੇ ਅੰਦਰ 125 ਮੁਲਾਜਮਾ ਦੇ ਕਰੋਨਾ ਟੈਸਟ ਲਏ ਗਏ. ਇਸ ਮੋਕੇ ਤੇ ਡਾ ਰਣਜੀਤ ਰਾਏ ਦੀ ਟੀਮ ਵੱਲੋਂ ਡੀ ਐਸ ਪੀ ਸ. ਬਲਜਿੰਦਰ ਸਿੰਘ ਪੰਨੂੰ ਦੀ ਹਾਜ਼ਰੀ ਵਿੱਚ ਡਿਸਟੈਸ ਦੀ ਪਾਲਣਾ ਕਰਦਿਆਂ ਸੈਪਲਾਂ ਦੀ ਪ੍ਰਤੀਕਿਰਿਆ ਸ਼ੁਰੂ ਕੀਤੀ ਗਈ. ਇਸ ਮੌਕੇ ਤੇ ਪੁਲਿਸ ਮੁਲਾਜਮਾ ਨੂੰ ਸੰਬੋਧਨ ਕਰਦਿਆ ਡੀ ਐਸ ਪੀ ਨੇ ਕਿਹਾ ਕਿ ਇਸ ਜੰਗ ਵਿੱਚ ਅਗਲੇਰੀ ਕਤਾਰ ਵਿੱਚ ਕੰਮ ਕਰਨ ਵਾਲੇ ਕਰੋਨਾ ਯੋਧਿਆ ਨੂੰ ਸੈਲਿਊਟ ਕਰਦੇ ਹਾਂ. ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਇਤਿਆਤ ਦੀ ਪਾਲਣਾ ਕਰਨ ਤਾਂ ਜ਼ੋ ਫਤਿਹ ਮਿਸ਼ਨ ਤਹਿਤ ਕਰੋਨਾ ਜੰਗ ਜਿੱਤੀ ਜਾ ਸਕੇ. ਮਾਸਕ, ਡਿਸਟੈਸ ਦੀ ਪਾਲਣਾ, ਹੱਥਾ ਨੂੰ ਸੈਨੀਟਾਇਜ਼ ਕਰਨਾ ਸਮੇਂ ਦੀ ਮੁੱਖ ਲੋੜ ਹੈ. ਇਸ ਮੌਕੇ ਤੇ ਐਸ ਐਚ ਓ ਜ਼ਸਵਿੰਦਰ ਸਿੰਘ ਆਦਿ ਹਾਜ਼ਰ ਸਨ. ਫੋਟੋ ਬੁਢਲਾਡਾ: ਸਦਰ ਥਾਣੇ ਅੰਦਰ ਡਾਕਟਰਾ ਦੀ ਟੀਮ ਪੁਲਿਸ ਮੁਲਾਜਮਾ ਦੇ ਕਰੋਨਾ ਸੈਪਲ ਲੈਦੇ ਹੋਏ. 

NO COMMENTS